ਜਲੰਧਰ : ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ, ਜਲੰਧਰ ਵਿਖੇ 18 ਬੂਥਾਂ ਦੀ ਅਲਾਟਮੈਂਟ ਕੈਂਸਲ ਕੀਤੀ ਗਈ ਹੈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਕੀ ਕੰਪਲੈਕਸ ਦੇ ਬੂਥ ਧਾਰਕਾਂ ਵਲੋਂ ਨੋਟਿਸ ਜਾਰੀ ਹੋਣ ਦੇ ਬਾਵਜੂਦ ਆਪਣਾ ਕਿਰਾਇਆ ਸਮੇਂ ਸਿਰ ਜਮ੍ਹਾ ਨਹੀਂ ਕਰਵਾਇਆ ਗਿਆ ਅਤੇ ਇਸ ਵਿੱਚ ਕੁਝ ਬੂਥ ਧਾਰਕਾਂ ਦੀ ਮੌਤ ਵੀ ਹੋ ਗਈ ਹੈ ਜਿਸ ’ਤੇ ਡਿਪਟੀ ਕਮਿਸ਼ਨਰ ਵਲੋਂ ਜਾਰੀ ਹੁਕਮਾਂ ਅਨੁਸਾਰ ਇਨ੍ਹਾਂ ਬੂਥਾਂ ਦੀ ਅਲਾਟਮੈਂਟ ਕੈਂਸਲ ਕੀਤੀ ਗਈ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਬੂਥ ਨੰਬਰ 18, 23, 29, 154, 156, 187, 199, 202, 226, 229, 236, 263, 285, 17, 22, 153, 157 ਅਤੇ 186 ਦੀ ਅਲਾਟਮੈਂਟ ਕੈਂਸਲ ਕੀਤੀ ਗਈ ਹੈ।