ਖੁਸ਼ਬੂ ਪੰਜਾਬ ਦੀ

Latest news
ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि... वेस्ट हल्के में गुंडागर्दी, भय, नशा तस्करी खत्म करने के लिये भाजपा को वोट दे--सुशील रिंकु ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਬਾਈ ਨਛੱਤਰ ਸਿੰਘ ਦਾ ਜਲੰਧਰ ਪਹੁੰਚਣ 'ਤੇ ਭਰਵਾਂ ਸਵਾਗਤ ਕਦੇ ਜ਼ੁਬਾਨ ਦੇ ਕਮਾਨ ਵਿਚੋਂ ਨਿਕਲੇ ਸ਼ਬਦ, ਕਦੇ ਚੰਗੇ ਸ਼ਬਦ ਬਣ ਜਾਂਦੇ ਹਨ डीएवी यूनिवर्सिटी ने मनाया वर्ल्ड अर्थ डे, जैव ईंधन पर कराया सेमिनार ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਸ਼ੁਰੂ मेरी मां ने भी प्रियंका गांधी की मां की तरह अपने मंगलसूत्र की कुर्बानी दी: विधायक विक्रमजीत सिंह चौध...

ਮਜ਼ਦੂਰ ਦਿਵਸ ਤੇ ਰਚਾਇਆ ਸਾਹਿਤਕ ਸਮਾਗਮ 

ਰਈਆ  (ਕਮਲਜੀਤ ਸੋਨੂੰ)-ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਜਨਵਾਦੀ ਲੇਖਕ ਸੰਘ ਅਤੇ ਪੰਜਾਬੀ ਸਾਹਿਤ ਸੰਗਮ ਦੇ ਸਾਂਝੇ ਉਪਰਾਲੇ ਤਹਿਤ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਮਜ਼ਦੂਰ ਦਿਵਸ ਮੌਕੇ ਸਾਹਿਤਕ ਸਮਾਗਮ ਰਚਾਇਆ ਗਿਆ। ਸਥਾਨਕ ਕਾਮਰੇਡ ਸੋਹਣ ਸਿੰਘ ਜੋਸ਼ ਜਿਲਾ ਲਾਇਬ੍ਰੇਰੀ ਵਿਚ ਹੋਏ ਇਸ ਸਮਾਗਮ ਦੀ ਸਮੁੱਚੀ ਰੂਪ ਰੇਖਾ ਡਾ ਮੋਹਨ ਬੇਗੋਵਾਲ ਨੇ ਸਾਂਝੀ ਕਰਦਿਆਂ ਆਏ ਅਦੀਬਾਂ ਨੂੰ ਜੀ ਆਇਆਂ ਕਿਹਾ।   ਸੰਖੇਪ ਪਰ ਅਰਥ ਭਰਪੂਰ ਇਸ ਸਾਹਿਤਕ  ਸਮਾਗਮ ਦਾ ਆਗਾਜ਼ ਕਰਦਿਆਂ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਬਾਬਾ ਨਜਮੀ ਦੇ ਸਿਅਰ ਕਿ “ਉਹਨਾਂ ਦਾ ਵੀ ਤੂੰਹੀਓਂ ਰਬ ਏਂ ਇਹਦਾ ਅਜ ਜਵਾਬ ਤਾਂ ਦੇ, ਈਦਾਂ ਵਾਲੇ ਦਿੰਨ ਵੀ ਜਿਹੜੇ ਕਰਨ ਦਿਹਾੜੀ ਜਾਂਦੇ ਨੇ ” ਦੇ ਹਵਾਲੇ ਨਾਲ ਕਿਹਾ ਕਿ ਮਿਹਨਤਕਸ਼ ਲੋਕਾਂ ਦੀ ਜਿੰਦਗੀ ਦੀਆਂ ਤਲਖ  ਸਿਖਰ ਦੁਪਹਿਰਾਂ ਉਮਰ ਭਰ ਢਲਣ ਦਾ ਨਾ ਨਹੀਂ ਲੈਂਦੀਆਂ। ਸਰਬਜੀਤ ਸਿੰਘ ਸੰਧੂ ਅਤੇ ਸ਼ੈਲਿੰਦਰਜੀਤ ਸਿੰਘ ਰਾਜਨ ਬਾਬਾ ਬਕਾਲਾ ਨੇ ਕਿਹਾ ਕਿ ਆਧੁਨਿਕ ਯੁੱਗ ਦੇ ਨਿਰਮਾਣ ਵਿੱਚ ਸਭ ਤੋਂ ਜਿਆਦਾ ਯੋਗਦਾਨ ਪਾਉਣ ਵਾਲਾ ਮਜ਼ਦੂਰ ਵਰਗ ਫੁੱਟਪਾਥਾਂ ਉਪਰ ਜਿੰਦਗੀ ਜਿਉਣ ਲਈ ਮਜਬੂਰ ਰਹਿੰਦਾ ਹੈ । ਜਗਤਾਰ ਗਿੱਲ,ਮਨਮੋਹਨ ਸਿੰਘ ਢਿੱਲੋਂ  ਅਤੇ ਮਨਜੀਤ ਸਿੰਘ ਵਸੀ ਨੇ ਕਿਹਾ ਕਿ  ਕਿਰਤ ਕਨੂੰਨ ਦੀਆਂ ਚੋਰ ਮੋਰੀਆਂ ਬੰਦ ਕਰਕੇ ਸਰਕਾਰਾਂ ਪਹਿਲ ਦੇ ਆਧਾਰ ਮਜ਼ਦੂਰਾਂ ਦੇ ਹੱਕਾਂ  ਪ੍ਰਤੀ ਵਚਨਬੱਧ ਹੋਣ।ਰਚਨਾਵਾਂ ਦੇ ਚੱਲੇ ਦੌਰ ਵਿੱਚ ਬਲਜਿੰਦਰ ਮਾਂਗਟ, ਜਸਵੰਤ ਧਾਪ,,ਸਿਮਰਜੀਤ ਸਿਮਰ ,ਰਾਜਵੰਤ ਬਾਜਵਾ, ਸੁਰਿੰਦਰ ਖਿਲਚੀਆਂ, ਰਾਜਵਿੰਦਰ ਰਾਜ, ਮਖਣ ਭੈਣੀਵਾਲ, ਅਜੀਤ ਸਿੰਘ ਨਬੀਪੁਰੀ, ਜਗੀਰ ਸਿੰਘ ਅਤੇ ਡਾ ਆਤਮਜੀਤ,ਅਮਨਪ੍ਰੀਤ ਬਾਬਾ ਬਕਾਲਾ, ਪ੍ਰੀਤਮ ਅਮ੍ਰਿਤਸਰੀ, ਯੁਵਰਾਜ ਵਿਰਕ ਅਤੇ ਕਾਸ਼ ਵੜੈਚ  ਨੇ ਮਜ਼ਦੂਰ ਦਿਵਸ ਨੂੰ ਸਮਰਪਿਤ ਨਜਮਾਂ ਪੇਸ਼ ਕਰਕੇ ਵਾਹ ਵਾਹ ਖੱਟੀ।

Loading

Scroll to Top