ਖੁਸ਼ਬੂ ਪੰਜਾਬ ਦੀ

Latest news
ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि... वेस्ट हल्के में गुंडागर्दी, भय, नशा तस्करी खत्म करने के लिये भाजपा को वोट दे--सुशील रिंकु ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਬਾਈ ਨਛੱਤਰ ਸਿੰਘ ਦਾ ਜਲੰਧਰ ਪਹੁੰਚਣ 'ਤੇ ਭਰਵਾਂ ਸਵਾਗਤ ਕਦੇ ਜ਼ੁਬਾਨ ਦੇ ਕਮਾਨ ਵਿਚੋਂ ਨਿਕਲੇ ਸ਼ਬਦ, ਕਦੇ ਚੰਗੇ ਸ਼ਬਦ ਬਣ ਜਾਂਦੇ ਹਨ डीएवी यूनिवर्सिटी ने मनाया वर्ल्ड अर्थ डे, जैव ईंधन पर कराया सेमिनार ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਸ਼ੁਰੂ मेरी मां ने भी प्रियंका गांधी की मां की तरह अपने मंगलसूत्र की कुर्बानी दी: विधायक विक्रमजीत सिंह चौध...

ਵੀਡੀਉ ਕਾਲ ਰਾਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਕੈਨੇਡਾ ਚ’ ਸਰਦਾਰ ਪਟੇਲ ਦੇ ਬੁੱਤ ਦਾ ਉਦਘਾਟਨ 

ਨਿਊਯਾਰਕ/ ਟੋਰਾਂਟੋ,  (ਰਾਜ ਗੋਗਨਾ/ ਕੁਲਤਰਨ ਪਧਿਆਣਾ) —ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਲੰਘੇ ਐਤਵਾਰ ਕੈਨੇਡੀਅਨ ਸੂਬੇ ੳਨਟਾਰੀਉ ਦੇ ਸ਼ਹਿਰ ਮਾਰਖਮ ਦੇ ਸਨਾਤਨ ਮੰਦਿਰ ਕਲਚਰਲ ਸੈੰਟਰ ਵਿਖੇ ਸਰਦਾਰ ਵੱਲਭ ਭਾਈ ਪਟੇਲ ਦੇ 9 ਫੁੱਟ ਉੱਚੇ ਅਤੇ 1000 ਕਿਲੋ ਵਜਨ ਵਾਲੇ ਕਾਂਸੀ(Bronze) ਦੇ ਬੁੱਤ ਦਾ ਆਨਲਾਈਨ (Virtual) ਉਦਘਾਟਨ ਕੀਤਾ ਹੈ। ਸਰਦਾਰ ਪਟੇਲ ਦਾ ਇਹ ਬੁੱਤ ਪੂਰੇ ਉਤਰੀ ਅਮਰੀਕਾ ਚ ਪਹਿਲਾ ਹੈ , ਇਸ ਮੌਕੇ ਨਰਿੰਦਰ ਮੋਦੀ ਨੇ ਕੈਨੇਡਾ ਅਤੇ ਭਾਰਤ ਵਿੱਚਕਾਰ ਮਜਬੂਤ ਗਠਜੋੜ ਬਣਾਉਣ ਦੀ ਵੀ ਗੱਲ ਕੀਤੀ ਹੈ। ਵੀਡੀਓ ਕਾਲ ਰਾਹੀ ਨਰਿੰਦਰ ਮੋਦੀ ਵੱਲੋ ਇਸ ਮੌਕੇ ਘੱਟੋ-ਘੱਟ 1000 ਲੋਕਾ ਨੂੰ ਸੰਬੋਧਿਤ ਕੀਤਾ ਗਿਆ ਹੈ। ਇਸ ਮੌਕੇ ਕੈਨੇਡੀਅਨ ਫੈਡਰਲ ਮੰਤਰੀਆ ਵੱਲੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸੰਦੇਸ਼ ਵੀ ਪੜ ਕੇ ਸੁਣਾਇਆ ਗਿਆ ਹੈ , ਨਾਲ ਹੀ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਉਨਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਦਾ ਸੰਦੇਸ਼ ਵੀ ਇਸ ਮੌਕੇ  ਤੇ ਪੜਿਆ ਗਿਆ।

Loading

Scroll to Top