ਖੁਸ਼ਬੂ ਪੰਜਾਬ ਦੀ

Latest news
ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਬਾਈ ਨਛੱਤਰ ਸਿੰਘ ਦਾ ਜਲੰਧਰ ਪਹੁੰਚਣ ‘ਤੇ ਭਰਵਾਂ ਸਵਾਗਤ

ਇੰਦਰਪਾਲ ਸਿੰਘ ਸ਼ੈਰੀ ਬਹਿਲ ਨੂੰ ਬਣਾਇਆ ਜਲੰਧਰ ਸ਼ਹਿਰੀ ਦਾ ਪ੍ਰਧਾਨ

Jalandhar News: ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੇ ਦੁਆਬਾ ਪ੍ਰਧਾਨ ਬਾਈ ਨਛੱਤਰ ਸਿੰਘ ਦਾ ਜਲੰਧਰ ਪਹੁੰਚਣ ‘ਤੇ ਸੈਂਟਰਲ ਟਾਊਨ ਵਿਖੇ ਸਥਿਤ ਬਹਿਲ ਆਟੋਜ ਦੇ ਦਫਤਰ ਵਿਖੇ ਭਰਵਾਂ ਸਵਾਗਤ ਕੀਤਾ ਗਿਆ।

ਇਸ ਮੌਕੇ ਮਨਦੀਪ ਸਿੰਘ ਬੱਲੂ, ਬਲਜੀਤ ਸਿੰਘ ਆਹਲੂਵਾਲੀਆ, ਮਨਦੀਪ ਸਿੰਘ ਮਿੱਠੂ, ਅਜੀਤ ਸਿੰਘ ਬੁਲੰਦ, ਪ੍ਰਦੀਪ ਸਿੰਘ, ਮੁਨੀਸ਼ ਕੁਮਾਰ (ਫੈਨ ਭਗਤ ਸਿੰਘ ਦਾ), ਤਜਿੰਦਰ ਸਿੰਘ ਮੱਲੀ, ਸੁਖਪ੍ਰੀਤ ਸਿੰਘ ਸੈਣੀ, ਅਮਨਦੀਪ ਸਿੰਘ ਮਿੰਟੂ, ਬਲਵਿੰਦਰ ਸਿੰਘ ਮਿੰਟਾ ਅਤੇ ਮੁਖਤਿਆਰ ਸਿੰਘ ਸਮੇਤ ਦਰਜਨਾਂ ਲੋਕ ਮੌਜੂਦ ਰਹੇ।

ਇਸ ਮੌਕੇ ਬੋਲਦਿਆਂ ਬਾਈ ਨਛੱਤਰ ਸਿੰਘ ਨੇ ਕਿਹਾ ਕਿ ਕਿਸਾਨ ਸੰਘਰਸ਼ ਭਾਵੇਂ ਬਾਹਰੀ ਨਜ਼ਰ ਤੋਂ ਲੱਗਦਾ ਹੈ ਜਿਵੇਂ ਇਹ ਸਿਰਫ ਕਿਸਾਨਾਂ ਦੇ ਅਧਿਕਾਰਾਂ ਦੀ ਲੜਾਈ ਹੋਵੇ ਪਰ ਇਹ ਅਸਲ ਵਿੱਚ ਹਰ ਆਮ ਖਾਸ ਦੀ ਲੜਾਈ ਹੈ। ਕਿਉਂਕਿ ਜੇਕਰ ਕਿਰਸਾਨੀ ਰੁਲੀ ਤਾਂ ਉਸ ਨਾਲ ਛੋਟੇ ਵਪਾਰੀ, ਮਜ਼ਦੂਰ, ਛੋਟੇ ਦੁਕਾਨਦਾਰ ਸਭ ਦਾ ਕਾਰੋਬਾਰ ਠੱਪ ਹੋ ਜਾਵੇਗਾ।

ਬਾਈ ਜੀ ਨੇ ਇਸ ਮੌਕੇ ਇੰਦਰਪਾਲ ਸਿੰਘ ਸ਼ੈਰੀ ਬਹਿਲ ਨੂੰ ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਕਾਰੀ) ਦੀ ਜਲੰਧਰ ਸ਼ਹਿਰੀ ਇਕਾਈ ਦਾ ਪ੍ਰਧਾਨ ਘੋਸ਼ਿਤ ਕਰਦਿਆਂ ਕਿਹਾ ਕਿ ਅਗਲੇ ਕੁਝ ਦਿਨਾਂ ਬਾਅਦ ਇੱਕ ਵੱਡਾ ਸਮਾਗਮ ਕਰਕੇ ਸ਼ੈਰੀ ਬਹਿਲ ਨੂੰ ਪ੍ਰਧਾਨਗੀ ਦਾ ਲੈਟਰ ਜਾਰੀ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਯੂਨੀਅਨ ਦੀਆਂ ਦੁਆਬਾ ਦੇ ਹਰ ਪਿੰਡ ਸ਼ਹਿਰ ਵਿੱਚ ਇਕਾਈਆਂ ਸਥਾਪਿਤ ਕੀਤੀਆਂ ਜਾਣਗੀਆਂ।

ਇਸ ਮੌਕੇ ਮਨਦੀਪ ਸਿੰਘ ਮਿੱਠੂ ਨੇ ਕਿਹਾ ਕਿ ਸ਼ੈਰੀ ਬਹਿਲ ਨੂੰ ਜਲੰਧਰ ਸ਼ਹਿਰੀ ਇਕਾਈ ਦਾ ਪ੍ਰਧਾਨ ਬਣਾ ਕੇ ਕਿਸਾਨ ਜਥੇਬੰਦੀ ਨੇ ਚੰਗਾ ਕੰਮ ਕੀਤਾ ਹੈ। ਕਿਉਂਕਿ ਇਸ ਨਾਲ ਸ਼ਹਿਰੀ ਲੋਕ ਵੀ ਕਿਸਾਨ ਜਥੇਬੰਦੀਆਂ ਨਾਲ ਜੁੜ ਸਕਣਗੇ।

ਇਸ ਮੌਕੇ ਸ਼ੈਰੀ ਬਹਿਲ ਨੇ ਕਿਹਾ ਕਿ ਜਥੇਬੰਦੀ ਨੇ ਉਹਨਾਂ ਨੂੰ ਜੋ ਮਾਨ ਬਖਸ਼ਿਆ ਹੈ ਉਹ ਉਸ ‘ਤੇ ਡੱਟ ਕੇ ਪਹਿਰਾ ਦੇਣਗੇ ਅਤੇ ਜੋ ਵੀ ਹੁਕਮ ਜਥੇਬੰਦੀ ਵੱਲੋਂ ਆਉਣਗੇ, ਉਸਦੀ ਇਨ-ਬਿਨ ਪਾਲਣਾ ਕੀਤੀ ਜਾਵੇਗੀ ਅਤੇ ਜਥੇਬੰਦੀ ਨੂੰ ਸ਼ਹਿਰੀ ਪੱਧਰ ‘ਤੇ ਮਜਬੂਤ ਕੀਤਾ ਜਾਵੇਗਾ।

ਇਸ ਮੌਕੇ ਹੋਰਨਾ ਤੋਂ ਇਲਾਵਾ ਅਮਿਤ ਮੈਣੀ, ਸਤਿੰਦਰ ਪੀਤਾ, ਸੁਖਰਾਜ ਸਿੰਘ, ਗੁਰਸਾਹਿਬ ਜੀਤ ਸਿੰਘ, ਅੰਮ੍ਰਿਤ ਸਿੰਘ, ਤਰਨਪ੍ਰੀਤ ਸਿੰਘ ਸੰਨੀ ਕਾਲੀਆ ਕਲੋਨੀ , ਸਿਮਰਨ ਬੰਟੀ,ਸਨੀ ਮੱਕੜ ਕਾਲੀਆ ਕਲੋਨੀ, ਦੀਪ ਰੰਧਾਵਾ, ਲਾਡੀ ਬਹਿਲ, ਮਹਿੰਦਰ, ਗੁਰਪ੍ਰੀਤ , ਚਰਨਜੀਤ ਮਿੰਟਾ, ਸਿਮਰਨ ਭਾਟੀਆ ਅਤੇ ਕੰਨੂ ਬਹਿਲ ਵੀ ਮੌਜੂਦ ਰਹੇ।

Leave a Comment

Your email address will not be published. Required fields are marked *

Scroll to Top