ਬੱਚਿਆਂ ਦਾ ਪ੍ਰੋਡਕਟ ਬਣਾਉਣ ਵਾਲੀ ਦੁਨੀਆ ਦੀ ਮਸ਼ਹੂਰ ਕੰਪਨੀ ਜਾਨਸਨ ਐਂਡ ਜਾਨਸਨ ਨੇ ਹੁਣੇ ਜਿਹੇ ਇਕ ਪ੍ਰਪੋਜ਼ਲ ਰੱਖਿਆ ਹੈ। ਇਸ ਪ੍ਰਸਤਾਵ ਵਿਚ ਕੰਪਨੀ ਨੇ ਕਿਹਾ ਕਿ ਟੈਲਕਮ ਪਾਊਡਰ ‘ਤੇ ਜਿੰਨੇ ਵੀ ਦੋਸ਼ ਲੱਗੇ ਹਨ, ਜਿਸ ਵਿਚ ਕਿਹਾ ਗਿਆ ਹੈ ਕਿ ਇਸ ਨਾਲ ਕੈਂਸਰ ਹੁੰਦੇ ਹਨ, ਉਨ੍ਹਾਂ ਦਾਅਵਿਆਂ ਨਾਲ ਨਿਪਟਣ ਲਈ ਕੰਪਨੀ 73,000 ਕਰੋੜ ਖਰਚ ਕਰਨ ਨੂੰ ਤਿਆਰ ਹੈ।
ਬੇਬੀ ਪ੍ਰੋਡਕਟ ਬਣਾਉਣ ਵਾਲੀ ਕੰਪਨੀ ਜਾਨਸਨ ਐਂਡ ਜਾਨਸਨ ਦਾ ਹੈੱਡਕੁਆਰਟਰ ਨਿਊ ਜਰਸੀ ਵਿਚ ਹੈ। ਕੰਪਨੀ ਨੇ ਦਾਅਵਾ ਕੀਤਾ ਕਿ ਕਾਸਮੈਟਿਕ ਪਾਊਡਰ ‘ਤੇ ਜਿੰਨੇ ਵੀ ਦੋਸ਼ ਹਨ ਉਨ੍ਹਾਂ ਕੇਸਾਂ ਨੂੰ ਪੈਸੇ ਨਾਲ ਨਿਪਟਾ ਦਿੱਤਾ ਜਾਵੇਗਾ। ਕੰਪਨੀ ‘ਤੇ ਹਜ਼ਾਰਾਂ ਮੁਕੱਦਮੇ ਦਰਜ ਹਨ। ਨਾਲ ਹੀ ਇਹ ਵੀ ਦੋਸ਼ ਹੈ ਕਿ ਜਾਨਸਨ ਦੇ ਬੇਬੀ ਟੈਲਕਮ ਪਾਊਡਰ ਇਸਤੇਮਾਲ ਕਰਨ ਨਾਲ ਬੱਚਿਆਂ ਵਿਚ ਕੈਂਸਰ ਹੁੰਦਾ ਹੈ।
ਜਾਨਸਨ ਐਂਡ ਜਾਨਸਨ ਕੰਪਨੀ ਪਹਿਲਾਂ ਤੋਂ ਹੀ ਬੇਬੀ ਪਾਊਡਰ ਨਾਲ ਕੈਂਸਰ ਹੋਣ ਦੇ ਦੋਸ਼ ਵਿਚ ਅਮਰੀਕਾ ਵਿਚ ਹਜ਼ਾਰਾਂ ਰੁਪਏ ਦਾ ਜੁਰਮਾਨਾ ਚੁਕਾ ਰਹੀ ਹੈ। ਦੂਜੇ ਪਾਸੇ ਭਾਰਤ ਦੇ ਬਾਂਬੇ ਹਾਈਕੋਰਟ ਨੇ ਪਾਊਡਰ ਬਣਾਉਣ ਦੀ ਪਰਮਿਸ਼ਨ ਤਾਂ ਦੇ ਦਿੱਤੀ ਪਰ ਇਸ ਨੂੰ ਇੰਡੀਅਨ ਮਾਰਕੀਟ ਵਿਚ ਵੇਚਣ ‘ਤੇ ਰੋਕ ਲਗਾ ਦਿੱਤੀ ਹੈ।
ਕੰਪਨੀ ਦੀ ਇਕ ਸਰਕਾਰੀ ਪ੍ਰਯੋਗਸ਼ਾਲਾ ਜੋ ਕਲਕੱਤਾ ਵਿਚ ਹੈ, ਉਸ ‘ਚ ਜਾ ਕੇ ਜਾਂਚ ਕੀਤੀ ਗਈ ਤਾਂ ਪਾਊਡਰ ਦੀ ਪੀਐੱਚ ਵੈਲਿਊ ਜ਼ਿਆਦਾ ਮਿਲੀ ਸੀ। ਇਸ ‘ਤੇ ਮਹਾਰਾਸ਼ਟਰ ਸਰਕਾਰ ਨੇ ਇਸ ਕੰਪਨੀ ਦਾ ਲਾਇਸੈਂਸ ਰੱਦ ਕਰ ਦਿੱਤਾ ਸੀ। ਇਸ ਖਿਲਾਫ ਕਈ ਮਾਮਲੇ ਨੂੰ ਦੇਖਦੇ ਹੋਏ ਹਾਈਕੋਰਟ ਨੇ ਇਸ ਨੂੰ ਵੇਚਣ ‘ਤੇ ਰੋਕ ਜਾਰੀ ਰੱਖੀ।