ਖੁਸ਼ਬੂ ਪੰਜਾਬ ਦੀ

Latest news
ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि... वेस्ट हल्के में गुंडागर्दी, भय, नशा तस्करी खत्म करने के लिये भाजपा को वोट दे--सुशील रिंकु ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਬਾਈ ਨਛੱਤਰ ਸਿੰਘ ਦਾ ਜਲੰਧਰ ਪਹੁੰਚਣ 'ਤੇ ਭਰਵਾਂ ਸਵਾਗਤ ਕਦੇ ਜ਼ੁਬਾਨ ਦੇ ਕਮਾਨ ਵਿਚੋਂ ਨਿਕਲੇ ਸ਼ਬਦ, ਕਦੇ ਚੰਗੇ ਸ਼ਬਦ ਬਣ ਜਾਂਦੇ ਹਨ डीएवी यूनिवर्सिटी ने मनाया वर्ल्ड अर्थ डे, जैव ईंधन पर कराया सेमिनार ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਸ਼ੁਰੂ मेरी मां ने भी प्रियंका गांधी की मां की तरह अपने मंगलसूत्र की कुर्बानी दी: विधायक विक्रमजीत सिंह चौध...

ਅਮਰੀਕਾ ਵਿਚ ਇਕ ਛੋਟੇ ਜਹਾਜ਼ ਨੂੰ ਹਾਦਸੇ ਉਪਰੰਤ ਲੱਗੀ ਅੱਗ, 5 ਵਿਅਕਤੀਆਂ ਦੀ ਮੌਤ

ਸੈਕਰਾਮੈਂਟੋ , ਕੈਲੀਫੋਰਨਆ  (ਹੁਸਨ ਲੜੋਆ ਬੰਗਾ) – ਅਮਰੀਕਾ ਦੇ ਅਰਕੰਸਾਸ ਸੂਬੇ ਵਿਚ ਇਕ ਛੋਟਾ ਜਹਾਜ਼ ਤਬਾਹ ਹੋ ਗਿਆ ਤੇ ਉਸ ਵਿਚ ਸਵਾਰ 5 ਵਿਅਕਤੀਆਂ ਦੀ ਮੌਤ ਹੋ ਗਈ। ਇਹ ਘਟਨਾ ਲਿਟਲ ਰੌਕ ਖੇਤਰ ਵਿਚ ਵਾਪਰੀ। ਓਹੀਓ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਜਹਾਜ਼ ਪਿਛਲੇ ਦਿਨ ਇਕ ਸਥਾਨਕ ਮੈਟਲ ਫੈਕਟਰੀ ਵਿਚ ਹੋਏ ਧਮਾਕੇ ਵਾਲੇ ਸਥਾਨ ‘ਤੇ ਜਾ ਰਿਹਾ ਸੀ। ਇਸ ਵਿਚ ਸੈਂਟਰ ਫਾਰ ਟੌਕਸੀਕਾਲੋਜੀ ਐਂਡ ਇਨਵਾਇਰਮੈਂਟ ਹੈਲਥ ਦੇ ਮੁਲਾਜ਼ਮ ਸਵਾਰ ਸਨ ਜੋ ਧਮਾਕੇ ਵਾਲੇ ਸਥਾਨ ‘ਤੇ ਵਾਤਾਵਰਣ ਸਬੰਧੀ ਜਾਇਜ਼ਾ ਲੈਣ ਲਈ ਜਾ ਰਹੇ ਸਨ । ਜਹਾਜ਼ ਨੇ ਬਿਲ ਐਂਡ ਹਲੇਰੀ ਕਲਿੰਟਨ ਨੈਸ਼ਨਲ ਏਅਰ ਪੋਰਟ ਲਿਟਲ ਰੌਕ ਤੋਂ ਜੌਹਨ ਗਲੈਨ ਕੋਲੰਬਸ ਇੰਟਨੈਸ਼ਨਲ ਏਅਰ ਪੋਰਟ ਓਹੀਓ ਲਈ ਦੁਪਹਿਰ ਵੇਲੇ ਉਡਾਨ ਭਰੀ ਸੀ। ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਅਨੁਸਾਰ ਦੋ ਇੰਜਣਾਂ ਵਾਲਾ ਜਹਾਜ਼ ਉਡਾਨ ਭਰਨ ਦੇ ਕੁਝ ਦੇਰ ਬਾਅਦ ਲਿਟਲ ਰੌਕ ਹਵਾਈ ਅੱਡੇ ਨੇੜੇ ਤਬਾਹ  ਹੋ ਗਿਆ ਤੇ  ਇਸ ਨੂੰ ਅੱਗ ਲੱਗ ਗਈ। ਬੋਰਡ ਵੱਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਗੀ। ਸੈਂਟਰ ਫਾਰ ਟੌਕਸੀਕਾਲੋਜੀ ਐਂਡ ਇਨਵਾਇਰਮੈਂਟ ਹੈਲਥ ਦੇ ਸੀਨੀਅਰ ਉਪ ਪ੍ਰਧਾਨ ਡਾ ਪਾਲ ਨੋਨੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਇਸ ਹਾਦਸੇ ਵਿਚ ਸਾਨੂੰ ਸਾਡੇ ਸਾਥੀਆਂ ਦੇ ਵਿਛੜ ਜਾਣ ਦਾ ਬੇਹੱਦ ਅਫਸੋਸ ਹੈ। ਅਸੀਂ ਇਸ ਦੁੱਖ ਦੀ ਘੜੀ ਵਿਚ ਪੀੜਤ ਪਰਿਵਾਰਾਂ ਦੇ ਨਾਲ ਖੜੇ ਹਾਂ। ਇਥੇ ਜਿਕਰਯੋਗ ਹੈ ਕਿ ਓਹੀਓ ਦੀ ਇਕ ਮੈਟਲ ਫੈਕਟਰੀ ਵਿਚ ਬੀਤੇ ਸੋਮਵਾਰ ਹੋਏ ਧਮਾਕੇ ਉਪਰੰਤ ਲੱਗੀ ਅੱਗ ਵਿਚ ਸੜਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਸੀ।

Loading

Scroll to Top