ਖੁਸ਼ਬੂ ਪੰਜਾਬ ਦੀ

Latest news
ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि... वेस्ट हल्के में गुंडागर्दी, भय, नशा तस्करी खत्म करने के लिये भाजपा को वोट दे--सुशील रिंकु ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਬਾਈ ਨਛੱਤਰ ਸਿੰਘ ਦਾ ਜਲੰਧਰ ਪਹੁੰਚਣ 'ਤੇ ਭਰਵਾਂ ਸਵਾਗਤ ਕਦੇ ਜ਼ੁਬਾਨ ਦੇ ਕਮਾਨ ਵਿਚੋਂ ਨਿਕਲੇ ਸ਼ਬਦ, ਕਦੇ ਚੰਗੇ ਸ਼ਬਦ ਬਣ ਜਾਂਦੇ ਹਨ डीएवी यूनिवर्सिटी ने मनाया वर्ल्ड अर्थ डे, जैव ईंधन पर कराया सेमिनार ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਸ਼ੁਰੂ मेरी मां ने भी प्रियंका गांधी की मां की तरह अपने मंगलसूत्र की कुर्बानी दी: विधायक विक्रमजीत सिंह चौध...

ਫਲੋਰਿਡਾ ਵਿਚ ਬੰਦੂਕਧਾਰੀ ਵੱਲੋਂ  ਟੀ ਵੀ ਸਟੇਸ਼ਨ ਦੇ ਪੱਤਰਕਾਰ ਸਮੇਤ 3 ਦੀ ਹੱਤਿਆ

ਸੈਕਰਾਮੈਂਟੋ , ਕੈਲੀਫੋਰਨੀਆ  (ਹੁਸਨ ਲੜੋਆ ਬੰਗਾ) – ਕੇਂਦਰੀ ਫਲੋਰਿਡਾ ਵਿਚ ਇਕ ਬੰਦੂਕਧਾਰੀ ਵੱਲੋਂ ਇਕ ਔਰਤ ਤੇ ਪੱਤਰਕਾਰ ਸਮੇਤ 3 ਜਣਿਆਂ ਦੀ ਹੱਤਿਆ ਕਰ ਦੇਣ ਦੀ ਖ਼ਬਰ ਹੈ। ਪਹਿਲਾਂ ਉਸ ਨੇ ਔਰਤ ਨੂੰ ਗੋਲੀ ਮਾਰੀ। ਬਾਅਦ ਵਿਚ ਹਮਲਾਵਰ ਨੇ ਮੌਕੇ ‘ਤੇ ਪੁੱਜੇ ਟੀ ਵੀ ਪੱਤਰਕਾਰ ਜੋ ਦ੍ਰਿਸ਼ ਨੂੰ ਫਿਲਮਾ ਰਿਹਾ ਸੀ, ਦੀ ਵੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਇਕ 9 ਸਾਲ ਦੀ ਲੜਕੀ ਵੀ ਉਸ ਵੱਲੋਂ ਚਲਾਈ ਗੋਲੀ ਦਾ ਸ਼ਿਕਾਰ ਬਣ ਗਈ। ਪੁਲਿਸ ਨੇ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮਾਰਿਆ ਗਿਆ ਪੱਤਰਕਾਰ ਸਪੈਕਟਰਮ ਨਿਊਜ਼ 13 ਓਰਲੈਂਡੋ ਦਾ ਸੀ ਜਿਸ ਦੀ ਪਛਾਣ ਡੀਲਨ ਲਿਓਨਸ (24) ਵਜੋਂ ਹੋਈ ਹੈ। ਟੀ ਵੀ ਸਟੇਸ਼ਨ ਅਨੁਸਾਰ ਇਸ ਘਟਨਾ ਵਿਚ ਉਸ ਦਾ ਇਕ ਫੋਟੋਗ੍ਰਾਫਰ ਜੈਸੀ ਵਾਲਡਨ ਗੰਭੀਰ ਰੂਪ ਵਿਚ ਜ਼ਖਮੀ ਹੋਇਆ ਹੈ। ਓਰਲੈਂਡੋ ਹੈਲਥ ਰੀਜਨਲ ਮੈਡੀਕਲ ਸੈਂਟਰ ਅਨੁਸਾਰ ਵਾਲਡਨ ਦੀ ਹਾਲਤ ਸਥਿੱਰ ਹੈ। ਗ੍ਰਿਫ਼ਤਾਰ ਸ਼ੱਕੀ ਦੋਸ਼ੀ ਦੀ ਪਛਾਣ 19 ਸਾਲਾ ਕੀਥ ਮੈਲਵਿਨ ਮੋਸਸ ਵਜੋਂ ਹੋਈ ਹੈ।

 

Loading

Scroll to Top