ਅੱਜ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੁੱਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਦੇ ਵਿੱਚ ਸ਼ਹੀਦਾਂ ਦੀ ਯਾਦ ਵਿੱਚ ਸੰਗਤ ਨੇ ਅਰਦਾਸ ਕੀਤੀ, ਨਿਤਨੇਮ ਕੀਤਾ ਮੂਲ ਮੰਤਰ ਦੇ ਪਾਠ ਹੋਏ ਜਾਪ ਕੀਤਾ ਗਿਆ ਵੈਸੇ ਤਾਂ ਹਮੇਸ਼ਾ ਗੁਰਸਿੱਖ ਇਹਨਾਂ ਦਿਨਾਂ ਦੇ ਵਿੱਚ ਗੁਰੂ ਘਰ ਦੇ ਵਿੱਚ ਜਾ ਕੇ ਆਪਣੀ ਰੋਜ ਹਾਜ਼ਰੀ ਭਰਦਾ ਰੋਜ ਅਰਦਾਸਾਂ ਕੀਤੀਆਂ ਜਾਂਦੀਆਂ ਨੇ ਕਿ ਸੱਚਿਆ ਪਾਤਸ਼ਾਹ ਕਿਰਪਾ ਕਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਸਰਬੰਸ ਵਾਰਿਆ ਹਿੰਦੂ ਕੌਮ ਦੀ ਵੀ ਰੱਖਿਆ ਕੀਤੀ ਤੇ ਇਹਨਾਂ ਰਾਜਿਆਂ ਨੂੰ ਮੂੰਹ ਤੋੜਵਾਂ ਜਵਾਬ ਦੇ ਕੇ ਇਹਨਾਂ ਦਾ ਮੁਕਾਬਲਾ ਕੀਤਾ ਜਿਹਦੇ ਵਿੱਚ ਬੜੀ ਵੱਡੀ ਸ਼ਹਾਦਤ ਚਾਰੇ ਸਾਹਿਬਜ਼ਾਦਿਆਂ ਨੂੰ ਦੇਣੀ ਪਈ ਦੋ ਸਾਹਿਬਜ਼ਾਦੇ ਨੀਹਾਂ ਚ ਚੁਣੇ ਗਏ ਦੋ ਸਾਹਿਬਜ਼ਾਦੇ ਜਿਹੜੇ ਜੰਗ ਵਿੱਚ ਸ਼ਹੀਦ ਹੋਏ ਬਹੁਤ ਸਾਰੀ ਸੰਗਤ ਬਹੁਤ ਸਾਰੇ ਸਿੰਘ ਗੁਰੂ ਮਹਾਰਾਜ ਦੇ ਨਾਲ ਸ਼ਹੀਦ ਹੋਏ ਪਰ ਜਿੱਡੀ ਵੱਡੀ ਸ਼ਹਾਦਤ ਸਾਹਿਬਜ਼ਾਦਿਆਂ ਦੀ ਮੰਨੀ ਜਾਂਦੀ ਹੈ ਇਸ ਤੋਂ ਵੱਡੀ ਕੋਈ ਸ਼ਹਾਦਤ ਨਹੀਂ ਐਡੀ ਵੱਡੀ ਠੰਡ ਚ ਠੰਡੇ ਬੁਰਜ ਚ ਰਹਿਣਾ ਤੇ ਹੀਨ ਨਾ ਮੰਨਣੀ ਇਹ ਗੁਰੂ ਮਹਾਰਾਜ ਦੀ ਪਾਰ ਕਿਰਪਾ ਸੀ ਸੱਚੇ ਪਾਤਸ਼ਾਹ ਨੇ ਐਸੀ ਕਿਰਪਾ ਕੀਤੀ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਸਾਡੀ ਕੌਮ ਵਾਸਤੇ ਸਾਡੇ ਦੇਸ਼ ਵਾਸਤੇ ਪੰਜਾਬ ਤੇ ਪੰਜਾਬੀ ਵਾਸਤੇ ਬਹੁਤ ਹੀ ਵਡਮੁੱਲੀ ਤੇ ਬਹੁਤ ਹੀ ਕਿਰਪਾ ਲਈ ਰਹੀ ਅੱਜ ਜਿੱਥੇ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਸੇਵਾ ਕਰ ਰਹੀਆਂ ਨੇ ਉੱਥੇ ਭਾਰਤੀ ਜਨਤਾ ਪਾਰਟੀ ਸਰਬਜੀਤ ਸਿੰਘ ਮੱਕੜ ਜਿਨਾਂ ਨੇ ਸਾਰੀ ਸੰਗਤ ਨੂੰ ਨਾਲ ਲੈ ਕੇ ਜਾ ਕੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਸ਼ਹੀਦਾਂ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਵਾਈ ਗੁਰੂ ਮਹਾਰਾਜ ਦੇ ਦਰਸ਼ਨ ਕੀਤੇ ਇਹਦੇ ਵਿੱਚ ਬਹੁਤ ਸਾਰੀਆਂ ਸੰਗਤਾਂ ਗੁਰਦੁਆਰਾ ਛੇਵੇਂ ਪਾਤਸ਼ਾਹੀ ਦੇ ਵੱਲੋਂ ਗੁਰੂ ਕਿਰਪਾਲ ਸਿੰਘ ਜੀ, ਦਵਿੰਦਰ ਸਿੰਘ ਅਮਰਕੋਟ ਜੀ,ਪਿੰਕੀ ਬਵਜਾ ਜੀ, ਬਹੁਤ ਸਾਰੀਆਂ ਸੰਸਥਾਵਾਂ ਤੋਂ ਸਾਰੇ ਲੋਕ ਪਹੁੰਚੇ ਤੇ ਗੁਰੂ ਮਹਾਰਾਜ ਦਾ ਜਾਪ ਕਰਕੇ ਹਾਜਰੀ ਭਰੀ ਇਸ ਮੌਕੇ ਤੇ ਮਨੋਰੰਜਨ ਕਾਲੀਆ ਤੇ ਸਰਬਜੀਤ ਮੱਕੜ ਨੇ ਗੁਰੂ ਚਰਨਾਂ ਦੇ ਵਿੱਚ ਹਾਜਰੀ ਲਵਾਈ ਤੇ ਮਹਾਰਾਜ ਅੱਗੇ ਅਰਦਾਸ ਕੀਤੀ ਕਿ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਬਣਾਈ ਰੱਖਿਓ ਇਹ ਕੁਰਬਾਨੀ ਦਾ ਜਜਬਾ ਸਾਰਿਆਂ ਉੱਤੇ ਮਿਹਰ ਦੀ ਕਿਰਪਾ ਕਰੇ ਤੇ ਖਾਸ ਕਰਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਤੇ ਉਹਨਾਂ ਦੀ ਪਾਰਟੀ ਨੇ ਹਰ ਗੁਰਦੁਆਰੇ ਚ ਹਰ ਜਗਹਾ ਹਾਜਰੀ ਭਰੀ ਤੇ ਗੁਰੂ ਮਹਾਰਾਜ ਦੇ ਚਰਨਾਂ ਚ ਇਕੱਤਰ ਹੋ ਕੇ ਅਰਦਾਸ ਕੀਤੀ ਕਿ ਕੌਮ ਦੇਸ਼ ਦੀ ਸੇਵਾ ਕਰਨ ਦਾ ਸੱਚਾ ਪਾਤਸ਼ਾਹ ਬਲ ਬਖਸ਼ੇ ਇਹਨਾਂ ਰਾਹਾਂ ਤੇ ਚੱਲ ਕੇ ਅਸੀਂ ਦੇਸ਼ ਹੀ ਨਹੀਂ ਵਿਦੇਸ਼ਾਂ ਚ ਵੀ ਮਹਾਨ ਸੇਵਾ ਕਰ ਸਕੀਏ ਸਾਰੀ ਸੰਗਤ ਦਾ ਅੱਜ ਦੇ ਦਿਨ ਤੇ ਧੰਨਵਾਦ।