ਖੁਸ਼ਬੂ ਪੰਜਾਬ ਦੀ

Latest news
ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि... वेस्ट हल्के में गुंडागर्दी, भय, नशा तस्करी खत्म करने के लिये भाजपा को वोट दे--सुशील रिंकु ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਬਾਈ ਨਛੱਤਰ ਸਿੰਘ ਦਾ ਜਲੰਧਰ ਪਹੁੰਚਣ 'ਤੇ ਭਰਵਾਂ ਸਵਾਗਤ ਕਦੇ ਜ਼ੁਬਾਨ ਦੇ ਕਮਾਨ ਵਿਚੋਂ ਨਿਕਲੇ ਸ਼ਬਦ, ਕਦੇ ਚੰਗੇ ਸ਼ਬਦ ਬਣ ਜਾਂਦੇ ਹਨ डीएवी यूनिवर्सिटी ने मनाया वर्ल्ड अर्थ डे, जैव ईंधन पर कराया सेमिनार ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਸ਼ੁਰੂ मेरी मां ने भी प्रियंका गांधी की मां की तरह अपने मंगलसूत्र की कुर्बानी दी: विधायक विक्रमजीत सिंह चौध...

ਰਣਬੀਰ ਕਪੂਰ ਦੀ ‘ਐਨਮਲ’ ‘ਤੇ ਚੱਲੀ ਸੈਂਸਰ ਬੋਰਡ ਦੀ ਕੈਂਚੀ, ਡਿਲੀਟ ਕਰਨਗੇ ਕਿਸਿੰਗ ਸੀਨ, ਕਈ ਸ਼ਬਦ ਵੀ ਕੀਤੇ ਰਿਪਲੇਸ

ਰਣਬੀਰ ਕਪੂਰ ਦੀ ਮੋਸਟ ਵੇਟਿਡ ਫਿਲਮ ‘ਐਨਮਲ” 1 ਦਸੰਬਰ ਨੂੰ ਰਿਲੀਜ਼ ਲਈ ਤਿਆਰ ਹੈ। ਸੰਦੀਪ ਰੈੱਡੀ ਵਾਂਗਾ ਦੇ ਨਿਰਦੇਸ਼ਨ ਹੇਠ ਬਣੀ ਇਸ ਫ਼ਿਲਮ ਨੂੰ ਸੈਂਸਰ ਬੋਰਡ ਤੋਂ ‘ਏ’ ਸਰਟੀਫ਼ਿਕੇਸ਼ਨ ਮਿਲ ਚੁੱਕਾ ਹੈ। ਇਸ ਨਾਲ ਹੁਣ ਐਨੀਮਲ ਨੂੰ ਆਪਣੀ ਰਿਲੀਜ਼ ਤੋਂ ਪਹਿਲਾਂ ਕੁਝ ਬਦਲਾਅ ਕਰਨੇ ਪੈਣਗੇ। ਦਰਅਸਲ, ‘ਐਨੀਮਲ’ ਨੂੰ ਦਿੱਤਾ ਗਿਆ ਸੀਬੀਐਫਸੀ ਸਰਟੀਫਿਕੇਟ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਬੋਰਡ ਨੇ ‘ਐਨੀਮਲ’ ਵਿੱਚ 5 ਬਦਲਾਅ ਕਰਨ ਦਾ ਸੁਝਾਅ ਦਿੱਤਾ ਹੈ।

ਵਾਇਰਲ ਸਰਟੀਫਿਕੇਟ ਦੇ ਮੁਤਾਬਕ, ‘ਐਨੀਮਲ’ ਦੇ ਨਿਰਮਾਤਾਵਾਂ ਨੂੰ ਵਿਜੇ ਅਤੇ ਜ਼ੋਇਆ ਦੇ ਇੰਟੀਮੇਟ ਅਤੇ ਕਲੋਜ਼-ਅੱਪ ਸ਼ਾਟਸ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਅਜਿਹੇ ‘ਚ ਲੱਗਦਾ ਹੈ ਕਿ ਰਣਬੀਰ ਕਪੂਰ ਨੇ ਵਿਜੇ ਦਾ ਕਿਰਦਾਰ ਨਿਭਾਇਆ ਹੈ ਅਤੇ ਰਸ਼ਮਿਕਾ ਮੰਡਾਨਾ ਨੇ ਜ਼ੋਇਆ ਦਾ ਕਿਰਦਾਰ ਨਿਭਾਇਆ ਹੈ। ਇੰਟੀਮੇਟ ਸੀਨਜ਼ ਤੋਂ ਬਾਅਦ ਸੈਂਸਰ ਬੋਰਡ ਨੇ ਮੇਕਰਸ ਨੂੰ ਫਿਲਮ ‘ਚੋਂ ‘ਵਸਤਰ’ ਸ਼ਬਦ ਨੂੰ ‘ਪੋਸ਼ਾਕ’ ਨਾਲ ਬਦਲਣ ਦਾ ਸੁਝਾਅ ਦਿੱਤਾ ਹੈ।

CBFC ਨੇ ਨਿਰਮਾਤਾਵਾਂ ਨੂੰ ਫਿਲਮ ਦੀਆਂ ਕੁਝ ਹੋਰ ਲਾਈਨਾਂ ਅਤੇ ਡਾਇਲੌਗ ਨੂੰ ਬਦਲਣ ਲਈ ਵੀ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਕਸਮ ਖਾਣ ਵਾਲੇ ਸ਼ਬਦਾਂ ਨੂੰ ਵੀ ਹਟਾਉਣ ਦੀ ਗੱਲ ਕਹੀ ਗਈ ਹੈ। ਤੁਹਾਨੂੰ ਦੱਸ ਦੇਈਏ ਕਿ ‘ਐਨੀਮਲ’ ਦੇ ਨਿਰਦੇਸ਼ਕ ਸੰਦੀਪ ਰੈਡੀ ਵਾਂਗਾ ਨੇ ‘ਦਿ ਹਿੰਦੂ’ ਨੂੰ ਦਿੱਤੇ ਇੰਟਰਵਿਊ ‘ਚ ਪਹਿਲਾਂ ਹੀ ਸਪੱਸ਼ਟ ਕਰ ਦਿੱਤਾ ਸੀ ਕਿ ਇਹ ਫਿਲਮ ਬਾਲਗਾਂ ਲਈ ਹੈ ਅਤੇ ਇਸ ਲਈ ਉਹ ਆਪਣੇ ਬੇਟੇ ਨੂੰ ‘ਐਨੀਮਲ’ ਦੇਖਣ ਨਹੀਂ ਲੈ ਕੇ ਜਾਣਗੇ।

Loading

Scroll to Top