ਖੁਸ਼ਬੂ ਪੰਜਾਬ ਦੀ

Latest news
केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि...

ਭਾਰਤ ਨੇ ਵਰਲਡ ਮਾਸਟਰ ਹਾਕੀ ਏਸ਼ੀਅਨ ਚੈਂਪੀਅਨਸ਼ਿੱਪ 2023 ਵਿੱਚ ਜਿੱਤਿਆ ਕਾਂਸੀ ਦਾ ਤਮਗਾ 

  ਹਾਂਗਕਾਂਗ  ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਪੰਜਾਬ ਦੀਆਂ ਕੁੜੀਆਂ ਨੇ ਭਾਰਤੀ ਹਾਕੀ ਦੀ ਨੁਮਾਇੰਦਗੀ ਕਰਦਿਆਂ ਹਾਂਗਕਾਂਗ ਵਿਖੇ ਚੱਲ ਰਹੀ ਵਰਲਡ ਮਾਸਟਰ ਹਾਕੀ ਚੈਂਪੀਅਨਸ਼ਿੱਪ 2023 ਵਿੱਚ ਆਪਣੇ ਹਾਕੀ ਹੁਨਰ ਦਾ ਲੋਹਾ ਮਨਾਉਂਦਿਆਂ ਭਾਰਤ ਨੂੰ ਕਾਂਸੀ ਦਾ ਤਗਮਾ ਦਵਾਇਆ । ਇਸ ਖੇਡੀ ਗਈ  ਚੈਂਪੀਅਨਸ਼ਿੱਪ ਵਿੱਚ ਭਾਰਤੀ ਹਾਕੀ ਟੀਮ ਵਿੱਚ 35 ਸਾਲ ਤੋਂ  ਉੱਪਰ ਉਮਰ ਵਰਗ ਵਿੱਚ ਪੰਜਾਬ ਦੀਆਂ 7  ਕੁੜੀਆਂ ਜਿਹਨਾਂ ਵਿੱਚ ਕੁਲਵਿੰਦਰ ਕੌਰ ,ਅਰਵਿੰਦਰ ਕੌਰ ਰੋਜੀ, ਗੁਰਪ੍ਰੀਤ ਕੌਰ ਸੈਣੀ , ਮਨਪ੍ਰੀਤ ਕੌਰ, ਇੰਦਰ ਰਸਪਾਲ ਕੌਰ , ਸੁਮਨ ਨੇ ਭਾਰਤੀ ਟੀਮ ਦੀ ਨੁਮਾਇੰਦਗੀ ਕਰਦੇ ਹੋਇਆ ਭਾਰਤ ਨੂੰ ਜੇਤੂ ਹੋਣ ਦ ਮਾਣ ਦਿੱਤਾ। ਇਸ ਤੋਂ ਇਲਾਵਾ ਤਾਮਿਲਨਾਡੂ ਕੇਰਲਾ ਅਤੇ ਹਿਮਾਚਲ ਦੀਆਂ ਕੁੜੀਆਂ ਭਾਰਤੀ ਟੀਮ ਦੇ ਵਿੱਚ ਸਨ। ਰੇਖਾ ਨੇ ਭਾਰਤੀ ਟੀਮ ਦੀ ਕਪਤਾਨੀ ਕੀਤੀ ਅਤੇ ਲਕਸ਼ਮੀ ਕੁਮਾਰੀ ਟੀਮ ਦੀ ਮੈਨੇਜਰ ਸੀ। ਹਾਂਗਕਾਂਗ  ਵਿਖੇ ਹੋਈ ਵਰਲਡ ਮਾਸਟਰ ਹਾਕੀ ਚੈਂਪੀਅਨਸ਼ਿਪ ਵਿੱਚ ਭਾਰਤ ਤੋਂ ਇਲਾਵਾ ਚੀਨ ਮਲੇਸ਼ੀਆ ਇੰਡੋਨੇਸੀਆ ਹਾਂਗਕਾਂਗ ਦੀਆਂ ਟੀਮਾਂ ਨੇ ਹਿੱਸਾ ਲਿਆ। ਭਾਰਤ ਦੀਆਂ ਕੁੜੀਆਂ ਨੇ ਚੀਨ ਨੂੰ 2-0 ਗੋਲਾ ਨਾਲ ਹਰਾਕੇ ਕੇ ਕਾਂਸੀ ਦਾ ਤਗਮਾ ਜਿੱਤਿਆ । ਇਸ ਟੂਰਨਾਮੈਂਟ ਵਿੱਚ ਵੱਖ ਵੱਖ ਮੁਲਕਾਂ ਦੀਆਂ ਮਰਦਾਂ ਅਤੇ ਇਸਤਰੀ ਦੀਆਂ ਟੀਮਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ । ਇਹ ਟੂਰਨਾਮੈਂਟ 35 ਸਾਲ ਤੋਂ ਲੈ ਕੇ 70 ਸਾਲ ਦੀ ਉਮਰ ਤੱਕ ਦੇ ਵਰਗ ਤੱਕ ਚਾਰ ਗਰੁੱਪ ਵਿੱਚ ਕਰਵਾਇਆ ਗਿਆ। ਤਾਂ ਜੋ ਸੀਨੀਅਰਜ਼ ਪੱਧਰ ਤੇ ਖੇਡ ਸੱਭਿਆਚਾਰ ਨੂੰ ਹੋਰ ਪ੍ਰਫੁੱਲਤ ਕੀਤਾ ਜਾ ਸਕੇ।ਕੁੱਲ ਮਿਲਾ ਕੇ ਇਸ ਉਮਰ ਵਿੱਚ ਕੁੜੀਆਂ ਦਾ ਆਪਣੇ ਆਪ ਨੂੰ ਤੰਦਰੁਸਤ ਅਤੇ ਫਿੱਟ ਰੱਖਣਾ ਹੀ ਵੱਡਾ ਕੰਮ ਹੈ ਪਰ ਅੰਤਰਰਾਸ਼ਟਰੀ ਪੱਧਰ ਤੇ 40 ਸਾਲ ਦੀ ਉਮਰ ਵਿੱਚ ਕਿਸੇ ਖੇਡ ਵਿੱਚ  ਨੁਮਾਇੰਦਗੀ ਕਰਨੀ ਆਪਣੇ ਆਪ ਵਿੱਚ ਇੱਕ ਕ੍ਰਿਸ਼ਮਾ ਹੈ ਕਿਉਂਕਿ ਸਾਰੀਆਂ ਹੀ ਕੁੜੀਆਂ ਵਿਆਹੀਆਂ ਵਰੀਆਂ ਅਤੇ  ਇੱਕ ਜਾਂ 2-2  ਬੱਚਿਆਂ ਦੀਆਂ ਮਾਵਾਂ ਹਨ । ਅਸਲ ਵਿੱਚ ਇਹ ਖੇਡ ਕਲਚਰ ਅਤੇ ਖੇਡ ਭਾਵਨਾ ਦਾ ਸਤਿਕਾਰ ਹੈ । ਹਾਕੀ ਖੇਡ ਪ੍ਰਤੀ ਉਹਨਾਂ ਦਾ ਜਨੂੰਨ ਹੈ।
ਅੱਜ ਵੀ ਬਾਹਰਲੇ ਮੁਲਕ ਆਸਟਰੇਲੀਆ ਜਰਮਨ ,ਇੰਗਲੈਂਡ ਅਮਰੀਕਾ ਵਰਗੇ ਮੁਲਕਾਂ ਵਿੱਚ ਕੁੜੀਆਂ 50 ,60 ਸਾਲ ਦੀ ਉਮਰ ਤੱਕ ਵੀ ਖੇਡਾਂ ਵਿੱਚ ਹਿੱਸਾ ਲੈਂਦੀਆਂ ਹਨ। ਪੰਜਾਬ ਦੀਆਂ ਕੁੜੀਆਂ ਨੇ ਵੀ ਉਸ ਰੀਤ ਨੂੰ ਅੱਗੇ ਤੋਰਿਆ ਜੋ ਕਿ ਹੋਰਨਾਂ ਕਈਆਂ ਲਈ ਪ੍ਰੇਰਨਾ ਸਰੋਤ ਅਤੇ ਮੀਲ ਪੱਥਰ ਸਥਾਪਿਤ ਹੋਵੇਗਾ। ਪਰਮਾਤਮਾ ਮਿਹਰ ਰੱਖੇ । ਪੰਜਾਬ ਦੀਆਂ ਹੋਰ ਕੁੜੀਆਂ ਵੀ ਇਸੇ ਤਰ੍ਹਾਂ ਹੀ ਆਪਣੀ ਸਰੀਰਕ ਤੰਦਰੁਸਤੀ ਦਾ ਖਿਆਲ ਰੱਖਦੇ ਹੋਏ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ। ਇਸ ਨਾਲ ਜਿੱਥੇ ਸਾਡੀਆਂ ਧੀਆਂ ਰਿਸਟ ਪੁਸਟ ਰਹਿਣਗੀਆਂ ਉਥੇ ਪੰਜਾਬ ਦਾ ਨਾਮ ਵੀ ਦੁਨੀਆ ਵਿੱਚ ਹੋਰ ਰੌਸ਼ਨ ਹੋਵੇਗਾ। ਕੁੜੀਓ ,”  ਗੁੱਡ ਲੱਕ ” ਤੁਹਾਡਾ ਰੱਬ ਰਾਖਾ, ਜੀਓ ਮੇਰੇ ਲਾਲ ! ਜਗਰੂਪ ਸਿੰਘ ਜਰਖੜ

Loading

Scroll to Top