ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੇ ਘਰ ਆਇਆ ਨੰਨ੍ਹਾ ਮਹਿਮਾਨ

ਟੀਮ ਇੰਡੀਆ ਦੇ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਿਤਾ ਬਣ ਗਏ ਹਨ। ਉਨ੍ਹਾਂ ਦੀ ਪਤਨੀ ਤੇ ਮਸ਼ਹੂਰ ਸਪੋਰਟਸ ਪ੍ਰੇਜੇਂਟਰ ਸੰਜਨਾ ਗਣੇਸ਼ਨ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਬੁਮਰਾਹ ਏਸ਼ੀਆ ਕੱਪ 2023 ਵਿਚ ਹਿੱਸਾਲੈ ਰਹੇ ਹਨ ਪਰ ਸੋਮਵਾਰ ਨੂੰ ਉਹ ਤਿੰਨ ਦਿਨ ਲਈ ਮੁੰਬਈ ਰਵਾਨਾ ਹੋ ਗਏ ਸਨ। ਦਰਅਸਲ ਬੁਮਰਾਹ ਆਪਣੇ ਪੁੱਤਰ ਦੇ ਜਨਮ ਲਈ ਹੀ ਮੁੰਬਈ ਗਏ ਸਨ।ਉਹ ਤਿੰਨ ਦਿਨ ਵਿਚ ਵਾਪਸ ਟੀਮ ਇੰਡੀਆ ਨਾਲ ਜੁੜ ਜਾਣਗੇ।

ਏਸ਼ੀਆ ਕੱਪ 2023 ਵਿਚ ਅੱਜ ਭਾਰਤ ਦਾ ਮੁਕਾਬਲਾ ਨੇਪਾਲ ਨਾਲ ਹੋਣਾ ਹੈ ਤੇ ਬੁਮਰਾਹ ਇਸ ਮੈਚ ਵਿਚ ਹਿੱਸਾ ਨਹੀਂ ਲੈ ਸਕਣਗੇ। ਬੁਮਰਾਹ ਨੇ ਸੋਸ਼ਲ ਮੀਡੀਆ ‘ਤੇ ਆਪਣੀ ਦੇ ਪੁੱਤਰ ਦੀ ਤਸਵੀਰ ਸ਼ੇਅਰ ਕੀਤੀ ਹੈ। ਨਾਲ ਹੀ ਉਨ੍ਹਾਂ ਨੇ ਆਪਣੇ ਪੁੱਤਰ ਦਾ ਨਾਂ ਵੀ ਦੱਸਿਆ ਹੈ।

ਬੁਮਰਾਹ ਤੇ ਸੰਜਨਾ ਨੇ ਆਪਣੇ ਬੇਟੇ ਦਾ ਨਾਂ ਅੰਗਦ ਜਸਪ੍ਰੀਤ ਬੁਮਰਾਹ ਰੱਖਿਆ ਹੈ। ਬੁਮਰਾਹ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ‘ਸਾਡੀ ਛੋਟੀ ਜਿਹੀ ਫੈਮਿਲੀ,ਥੋੜ੍ਹੀ ਵੱਧ ਗਈ ਹੈ। ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ, ਸਵੇਰੇ ਅਸੀਂ ਆਪਣੇ ਪਰਿਵਾਰ ਵਿਚ ਪੁੱਤਰ ਦਾ ਸਵਾਗਤ ਕੀਤਾ। ਅੰਗਦ ਜਸਪ੍ਰੀਤ ਬੁਮਰਾਹ। ਅਸੀਂ ਬਹੁਤ-ਬਹੁਤ ਖੁਸ਼ ਹਾਂ।’

Loading

Scroll to Top
Latest news
अमन बग्गा बने Digital Media Association (DMA) के प्रधान, गुरप्रीत सिंह संधू चेयरमैन, अजीत सिंह बुलंद... ਜਲੰਧਰ ਪੱਛਮੀ ਜ਼ਿਮਨੀ ਚੋਣ: 37325 ਵੋਟਾਂ ਨਾਲ ਜਿੱਤੇ ਮੋਹਿੰਦਰ ਭਗਤ, BJP ਦੂਜੇ ਤੇ ਕਾਂਗਰਸ ਤੀਜੇ ਨੰਬਰ ‘ਤੇ ਰਹੀ अंधेरे में डूबा रहा जालंधर का ये पूरा क्षेत्र ,लगभग 24 घण्टे से बंद है बिजली पंजाब सरकार के कैबिनेट मंत्री अमन अरोड़ा और MLA रमन अरोड़ा ने किए डिजिटल मीडिया एसोसिएशन (डीएमए) के आ... इंडियन ऑयल पंजाब सब जूनियर बैडमिंटन रैंकिंग टूर्नामेंट संपन्न आर्मी इंटर-कमांड हॉकी चैंपियनशिप 2024-25 शानदार समारोह के साथ संपन्न*  आप नेताओं ने जालंधर पश्चिम में शानदार जीत का मनाया जश्न एमबीडी ग्रुप ने सामाजिक जिम्मेदारी के साथ  मनाया अपना 79वें  स्थापना दिवस  मुख्यमंत्री भगवंत मान ने जालंधर पश्चिम विधानसभा में की नुक्कड़ सभाएं, लोगों से आप उम्मीदवार मोहिंदर ... कांग्रस हिन्दुओ को हिंसक और आप जनरल समाज पर झूठे एस.सी एक्ट के मुकदमे दर्ज करवा रही है-अशोक सरीन