ਹਾਂਗਕਾਂਗ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਪੰਜਾਬ ਦੀਆਂ ਕੁੜੀਆਂ ਨੇ ਭਾਰਤੀ ਹਾਕੀ ਦੀ ਨੁਮਾਇੰਦਗੀ ਕਰਦਿਆਂ ਹਾਂਗਕਾਂਗ ਵਿਖੇ ਚੱਲ ਰਹੀ ਵਰਲਡ ਮਾਸਟਰ ਹਾਕੀ ਚੈਂਪੀਅਨਸ਼ਿੱਪ 2023 ਵਿੱਚ ਆਪਣੇ ਹਾਕੀ ਹੁਨਰ ਦਾ ਲੋਹਾ ਮਨਾਉਂਦਿਆਂ ਭਾਰਤ ਨੂੰ ਕਾਂਸੀ ਦਾ ਤਗਮਾ ਦਵਾਇਆ । ਇਸ ਖੇਡੀ ਗਈ ਚੈਂਪੀਅਨਸ਼ਿੱਪ ਵਿੱਚ ਭਾਰਤੀ ਹਾਕੀ ਟੀਮ ਵਿੱਚ 35 ਸਾਲ ਤੋਂ ਉੱਪਰ ਉਮਰ ਵਰਗ ਵਿੱਚ ਪੰਜਾਬ ਦੀਆਂ 7 ਕੁੜੀਆਂ ਜਿਹਨਾਂ ਵਿੱਚ ਕੁਲਵਿੰਦਰ ਕੌਰ ,ਅਰਵਿੰਦਰ ਕੌਰ ਰੋਜੀ, ਗੁਰਪ੍ਰੀਤ ਕੌਰ ਸੈਣੀ , ਮਨਪ੍ਰੀਤ ਕੌਰ, ਇੰਦਰ ਰਸਪਾਲ ਕੌਰ , ਸੁਮਨ ਨੇ ਭਾਰਤੀ ਟੀਮ ਦੀ ਨੁਮਾਇੰਦਗੀ ਕਰਦੇ ਹੋਇਆ ਭਾਰਤ ਨੂੰ ਜੇਤੂ ਹੋਣ ਦ ਮਾਣ ਦਿੱਤਾ। ਇਸ ਤੋਂ ਇਲਾਵਾ ਤਾਮਿਲਨਾਡੂ ਕੇਰਲਾ ਅਤੇ ਹਿਮਾਚਲ ਦੀਆਂ ਕੁੜੀਆਂ ਭਾਰਤੀ ਟੀਮ ਦੇ ਵਿੱਚ ਸਨ। ਰੇਖਾ ਨੇ ਭਾਰਤੀ ਟੀਮ ਦੀ ਕਪਤਾਨੀ ਕੀਤੀ ਅਤੇ ਲਕਸ਼ਮੀ ਕੁਮਾਰੀ ਟੀਮ ਦੀ ਮੈਨੇਜਰ ਸੀ। ਹਾਂਗਕਾਂਗ ਵਿਖੇ ਹੋਈ ਵਰਲਡ ਮਾਸਟਰ ਹਾਕੀ ਚੈਂਪੀਅਨਸ਼ਿਪ ਵਿੱਚ ਭਾਰਤ ਤੋਂ ਇਲਾਵਾ ਚੀਨ ਮਲੇਸ਼ੀਆ ਇੰਡੋਨੇਸੀਆ ਹਾਂਗਕਾਂਗ ਦੀਆਂ ਟੀਮਾਂ ਨੇ ਹਿੱਸਾ ਲਿਆ। ਭਾਰਤ ਦੀਆਂ ਕੁੜੀਆਂ ਨੇ ਚੀਨ ਨੂੰ 2-0 ਗੋਲਾ ਨਾਲ ਹਰਾਕੇ ਕੇ ਕਾਂਸੀ ਦਾ ਤਗਮਾ ਜਿੱਤਿਆ । ਇਸ ਟੂਰਨਾਮੈਂਟ ਵਿੱਚ ਵੱਖ ਵੱਖ ਮੁਲਕਾਂ ਦੀਆਂ ਮਰਦਾਂ ਅਤੇ ਇਸਤਰੀ ਦੀਆਂ ਟੀਮਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ । ਇਹ ਟੂਰਨਾਮੈਂਟ 35 ਸਾਲ ਤੋਂ ਲੈ ਕੇ 70 ਸਾਲ ਦੀ ਉਮਰ ਤੱਕ ਦੇ ਵਰਗ ਤੱਕ ਚਾਰ ਗਰੁੱਪ ਵਿੱਚ ਕਰਵਾਇਆ ਗਿਆ। ਤਾਂ ਜੋ ਸੀਨੀਅਰਜ਼ ਪੱਧਰ ਤੇ ਖੇਡ ਸੱਭਿਆਚਾਰ ਨੂੰ ਹੋਰ ਪ੍ਰਫੁੱਲਤ ਕੀਤਾ ਜਾ ਸਕੇ।ਕੁੱਲ ਮਿਲਾ ਕੇ ਇਸ ਉਮਰ ਵਿੱਚ ਕੁੜੀਆਂ ਦਾ ਆਪਣੇ ਆਪ ਨੂੰ ਤੰਦਰੁਸਤ ਅਤੇ ਫਿੱਟ ਰੱਖਣਾ ਹੀ ਵੱਡਾ ਕੰਮ ਹੈ ਪਰ ਅੰਤਰਰਾਸ਼ਟਰੀ ਪੱਧਰ ਤੇ 40 ਸਾਲ ਦੀ ਉਮਰ ਵਿੱਚ ਕਿਸੇ ਖੇਡ ਵਿੱਚ ਨੁਮਾਇੰਦਗੀ ਕਰਨੀ ਆਪਣੇ ਆਪ ਵਿੱਚ ਇੱਕ ਕ੍ਰਿਸ਼ਮਾ ਹੈ ਕਿਉਂਕਿ ਸਾਰੀਆਂ ਹੀ ਕੁੜੀਆਂ ਵਿਆਹੀਆਂ ਵਰੀਆਂ ਅਤੇ ਇੱਕ ਜਾਂ 2-2 ਬੱਚਿਆਂ ਦੀਆਂ ਮਾਵਾਂ ਹਨ । ਅਸਲ ਵਿੱਚ ਇਹ ਖੇਡ ਕਲਚਰ ਅਤੇ ਖੇਡ ਭਾਵਨਾ ਦਾ ਸਤਿਕਾਰ ਹੈ । ਹਾਕੀ ਖੇਡ ਪ੍ਰਤੀ ਉਹਨਾਂ ਦਾ ਜਨੂੰਨ ਹੈ।
ਅੱਜ ਵੀ ਬਾਹਰਲੇ ਮੁਲਕ ਆਸਟਰੇਲੀਆ ਜਰਮਨ ,ਇੰਗਲੈਂਡ ਅਮਰੀਕਾ ਵਰਗੇ ਮੁਲਕਾਂ ਵਿੱਚ ਕੁੜੀਆਂ 50 ,60 ਸਾਲ ਦੀ ਉਮਰ ਤੱਕ ਵੀ ਖੇਡਾਂ ਵਿੱਚ ਹਿੱਸਾ ਲੈਂਦੀਆਂ ਹਨ। ਪੰਜਾਬ ਦੀਆਂ ਕੁੜੀਆਂ ਨੇ ਵੀ ਉਸ ਰੀਤ ਨੂੰ ਅੱਗੇ ਤੋਰਿਆ ਜੋ ਕਿ ਹੋਰਨਾਂ ਕਈਆਂ ਲਈ ਪ੍ਰੇਰਨਾ ਸਰੋਤ ਅਤੇ ਮੀਲ ਪੱਥਰ ਸਥਾਪਿਤ ਹੋਵੇਗਾ। ਪਰਮਾਤਮਾ ਮਿਹਰ ਰੱਖੇ । ਪੰਜਾਬ ਦੀਆਂ ਹੋਰ ਕੁੜੀਆਂ ਵੀ ਇਸੇ ਤਰ੍ਹਾਂ ਹੀ ਆਪਣੀ ਸਰੀਰਕ ਤੰਦਰੁਸਤੀ ਦਾ ਖਿਆਲ ਰੱਖਦੇ ਹੋਏ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ। ਇਸ ਨਾਲ ਜਿੱਥੇ ਸਾਡੀਆਂ ਧੀਆਂ ਰਿਸਟ ਪੁਸਟ ਰਹਿਣਗੀਆਂ ਉਥੇ ਪੰਜਾਬ ਦਾ ਨਾਮ ਵੀ ਦੁਨੀਆ ਵਿੱਚ ਹੋਰ ਰੌਸ਼ਨ ਹੋਵੇਗਾ। ਕੁੜੀਓ ,” ਗੁੱਡ ਲੱਕ ” ਤੁਹਾਡਾ ਰੱਬ ਰਾਖਾ, ਜੀਓ ਮੇਰੇ ਲਾਲ ! ਜਗਰੂਪ ਸਿੰਘ ਜਰਖੜ