ਮੈਰੀਲੈਂਡ ਦੇ ਪਰਿਵਾਰ ਨੇ ਦੁਰਘਟਨਾ ਵਿੱਚ ਮਾਰੇ ਗਏ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਬੀਮਾ ਕਵਰੇਜ ਲਈ ਉਬੇਰ ‘ਤੇ ਮੁਕੱਦਮਾ ਦਾਇਰ ਕਰੇਗਾ 

ਨਿਊਯਾਰਕ (ਰਾਜ ਗੋਗਨਾ )—ਅਮਰੀਕਾ ਦੇ ਬਾਲਟੀਮੋਰ ਦੇ ਵਿੱਚ ਨੌਕਰੀ ਦੋਰਾਨ ਮਾਰੇ ਗਏ ਮੈਰੀਲੈਂਡ ਦੇ ਇੱਕ ਵਿਅਕਤੀ ਦੇ ਪਰਿਵਾਰ ਨੇ  ਉਬੇਰ ‘ਤੇ ਮੁਕੱਦਮਾ ਦਾਇਰ ਕਰ ਰਿਹਾ ਹੈ। ਉਹ ਵਿਅਕਤੀ ਰਾਈਡਸ਼ੇਅਰ ਸੇਵਾ ਲਈ ਕੰਮ ਕਰ ਰਿਹਾ ਸੀ ਜਦੋਂ ਬਾਲਟੀਮੋਰ ਕਾਉਂਟੀ ਵਿੱਚ ਇੱਕ ਦੁਖਦਾਈ ਹਾਦਸੇ ਵਿੱਚ ਉਸ ਦੀ  ਮੌਤ ਹੋ ਗਈ ਸੀ। ਉਸ ਦੇ ਪਰਿਵਾਰ ਨੇ ਉਸ ਨੂੰ ਪ੍ਰਦਾਨ ਕੀਤੀ ਗਈ ਬੀਮਾ ਕਵਰੇਜ ਦੀ ਸਹੀ ਰਕਮ ‘ਤੇ ਸਵਾਲ ਕਰ ਰਿਹਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਉਸ ਕੋਲ ਬੀਮਾ ਦੀ ਇੱਕ ਨਿਸ਼ਚਿਤ ਰਕਮ ਸੀ ਜੋ ਹੁਣ ਉਹ ਪ੍ਰਾਪਤ ਕਰਨ ਦੇ ਹੱਕਦਾਰ ਹਨ, ਪਰ ਰਾਈਡਸ਼ੇਅਰ ਕੰਪਨੀ ਦਾਅਵਾ ਕਰਦੀ ਹੈ ਕਿ ਇਹ ਬਹੁਤ ਘੱਟ ਹੈ।ਮਾਰੇ ਗਏ  ਵਿਅਕਤੀ ਦਾ ਨਾਂ ਸੁਨੀਲ ਬਰੈਲੀ ਸੀ। ਜੋ ਲੰਘੀ 11 ਦਸੰਬਰ, ਸੰਨ 2021 ਨੂੰ ਸੁਨੀਲ ਬਰੈਲੀ ਦੀ ਹਾਦਸੇ ਵਿੱਚ ਮੌਤ ਹੋ ਗਈ ਸੀ।ਅਤੇ ਉਸ ਦੀਆਂ ਸਵਾਰੀਆਂ ਨੂੰ ਵੀ ਉਸ ਸਮੇਂ ਗੰਭੀਰ ਸੱਟਾਂ ਲੱਗੀਆਂ ਸਨ। ਪੁਲਿਸ ਨੇ ਨਿਰਧਾਰਤ ਕੀਤਾ ਸੀ ਕਿ ਦੂਜਾ ਡਰਾਈਵਰ, ਜਿਸ ਦੀ ਵੀ ਟੱਕਰ ਹੋਣ ਕਾਰਨ ਮੌਤ ਹੋ ਗਈ ਸੀ, ਦੀ ਗਲਤੀ ਸੀ। ਬਾਲਟੀਮੋਰ ਕਾਉਂਟੀ ਦੀ ਦੁਰਘਟਨਾ ਜਾਂਚ ਰਿਪੋਰਟ ਦੇ ਅਨੁਸਾਰ, ਸੁਨੀਲ ਬਰੈਲੀ ਅਤੇ ਉਸਦੇ ਯਾਤਰੀ ਕਿੰਗਸਵਿਲੇ ਵਿੱਚ ਸ਼ੇਰਾਡੇਲ ਡਰਾਈਵ ਨੇੜੇ ਬੇਲੇਅਰ ਰੋਡ ‘ਤੇ ਦੱਖਣ ਵੱਲ ਜਾ ਰਹੇ ਸਨ। ਅਤੇ ਇੱਕ ਹੋਰ ਕਾਰ ਚਾਲਕ  ਮੌਰੀਸ ਹੈਰਿਸ  ਦੁਆਰਾ , ਸੜਕ ਦੇ ਗਲਤ ਪਾਸੇ ਤੋਂ ਉਲਟ ਦਿਸ਼ਾ ਵਿੱਚ ਜਾ ਰਿਹਾ ਸੀ।ਅਤੇ ਦੋਨੇ ਵਾਹਨ ਆਪਸ ਵਿੱਚ ਟਕਰਾ ਗਏ ਸਨ।ਪੁਲਿਸ ਦੀ ਜਾਂਚ ਚ’ਵਿੱਚ ਦੱਸਿਆ ਗਿਆ ਹੈ ਕਿ ਮੌਰੀਸ ਹੈਰਿਸ ਚੋਰੀ ਦੀ ਕਾਰ ਚਲਾ ਰਿਹਾ ਸੀ। ਉਸ ਦੀ ਕਾਰ ਦੇ ਸਿਸਟਮ ਵਿੱਚ ਕੋਕੀਨ ਅਤੇ ਫੈਂਟਾਨਿਲ ਸੀ। ਉਸ ਕੋਲ ਬੀਮਾ ਵੀ ਨਹੀਂ ਸੀ। ਅਤੇ ਹੁਣ, ਬਰੈਲੀ ਦਾ ਪਰਿਵਾਰ ਉਬੇਰ ‘ਤੇ ਮੁਕੱਦਮਾ ਦਾਇਰ ਕਰ ਰਿਹਾ ਹੈ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...