ਚੰਡੀਗੜ੍ਹ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਦਿੱਤੇ ਗਏ ਬਿਆਨ ਮਗਰੋਂ ਭਾਰਤ ਕੈਨੇਡਾ ਵਿਚਾਲੇ ਛਿੜੇ ਵਿਵਾਦ ਦਾ ਅਸਰ ਦਿਸਣਾ ਸ਼ੁਰੂ ਹੋ ਗਿਆ ਏ, ਜਿਸ ਦੇ ਚਲਦਿਆਂ ਮੁੰਬਈ ਦੀ ਬੋਟ ਸਪੀਕਰ ਕੰਪਨੀ ਵੱਲੋਂ ਚੇਕਸ ਅਤੇ ਐਲੀਵੇਟਡ ਗਾਣਿਆਂ ਨਾਲ ਮਸ਼ਹੂਰ ਹੋਣ ਵਾਲੇ ਕੈਨੇਡਾ ਨਿਵਾਸੀ ਪੰਜਾਬੀ ਗਾਇਕ ਸ਼ੁਭਜੀਤ ਉਰਫ਼ ਸ਼ੁਭ ਦੀ ਸਪਾਂਸਰਸ਼ਿਪ ਰੱਦ ਕਰ ਦਿੱਤੀ ਗਈ ਐ। ਗਾਇਕ ਸ਼ੁਭ ਦੇ 23 ਸਤੰਬਰ ਤੋਂ ਲੈ ਕੇ 25 ਸਤੰਬਰ ਤੱਕ ਮੁੰਬਈ ਵਿਚ ਸ਼ੋਅ ਹੋਣੇ ਸਨ।
ਨਿੱਝਰ ਨੂੰ ਲੈਕੇ ਕੈਨੈਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ ਮਗਰੋਂ ਕੈਨੇਡਾ ਅਤੇ ਭਾਰਤ ਵਿਚਾਲੇ ਪੈਦਾ ਹੋਈ ਖੱਟਾਸ ਦਾ ਅਸਰ ਦਿਸਣਾ ਸ਼ੁਰੂ ਹੋ ਗਿਆ ਏ। ਮੁੰਬਈ ਦੀ ਬੋਟ ਸਪੀਕਰ ਕੰਪਨੀ ਨੇ ਕੈਨੇਡਾ ਦੇ ਪੰਜਾਬੀ ਗਾਇਕ ਸ਼ੁਭਨੀਤ ਸ਼ੁਭ ਦੀ ਸਪਾਂਸਰਿਸ਼ਪ ਰੱਦ ਕਰ ਦਿੱਤੀ ਐ, ਜਿਸ ਨੇ ਮੁੰਬਈ ਵਿਚ ਕਈ ਸ਼ੋਅ ਕਰਨੇ ਸਨ। ਬੋਟ ਸਪੀਕਰ ਕੰਪਨੀ ਨੇ ਗਾਇਕ ਸ਼ੁਭ ਦੀ ਸਪਾਂਸਰਸ਼ਿਪ ਰੱਦ ਕਰਨ ਦੀ ਸੂਚਨਾ ਬਕਾਇਦਾ ਆਪਣੇ ਸੋਸ਼ਲ ਮੀਡੀਆ ਹੈਂਡਲ ’ਤੇ ਵੀ ਦਿੱਤੀ ਐ।