ਪੰਜਾਬੀ ਸੰਗੀਤਕ ਖੇਤਰ ‘ਚ ਪੁਖਤਗੀ ‘ਤੇ ਸੰਗੀਤਕ ਸੁਰਾਂ ਦਾ ਖੁਸ਼ਨੁਮਾ ਸੁਮੇਲ – ਗਾਇਕ ਗੁਰਮਨ ਮਾਨ

ਨਵੀਂ ਐਲਬਮ ‘ਚੱਕਲੋ ਧਰਲੋ’ ਲੈ ਕੇ ਹੋ ਰਿਹੈ ਹਾਜ਼ਰ

ਗੁਰਮਨ ਮਾਨ ਪੰਜਾਬੀ ਸੰਗੀਤ ਜਗਤ ਵਿੱਚ ਤੇਜ਼ੀ ਨਾਲ ਆਪਣੀ ਪਹਿਚਾਣ ਗੂੜੀ ਕਰਦਾ ਜਾ ਰਿਹਾ ਹੈ। ਸੰਗੀਤ ਦੀ ਸਮਝ ਅਤੇ ਲਿਆਕਤ ਰੱਖਣ ਵਾਲਾ ਇਹ ਫ਼ਨਕਾਰ ਖੁੱਲੇ ਅਖਾੜਿਆਂ ਦਾ ਸ਼ੌਂਕੀ ਹੈ। ਉਹ ਜਦੋਂ ਹਿੱਕ ਦੇ ਜ਼ੋਰ ‘ਤੇ ਗਾਉਂਦਾ ਹੈ ਤਾਂ ਸਰੋਤੇ ਸਾਹ ਰੋਕ ਉਸਦੀ ਗਾਇਕੀ ਦਾ ਆਨੰਦ ਮਾਣਦੇ ਹਨ।  ਆਪਣੀ ਸਟੇਜ ਤੋਂ ਗਾਇਕੀ ਦਾ ਹਰ ਤਰ੍ਹਾਂ ਦਾ ਰੰਗ ਪੇਸ਼ ਕਰਨ ਵਾਲਾ ਗੁਰਮਨ ਮਾਨ ਮਸ਼ਹੂਰ ਸੰਗੀਤਕਾਰ ਤੇਜਵੰਤ ਕਿੱਟੂ ਦਾ ਚੰਡਿਆ ਹੋਇਆ ਚੇਲਾ ਹੈ। ਆਪਣੇ ਦਰਜਨਾਂ ਗੀਤਾਂ ਨਾਲ ਸਰੋਤਿਆਂ ਨੂੰ ਕੀਲ ਚੁੱਕਿਆ ਗੁਰਮਨ ਆਏ ਦਿਨ ਆਪਣੇ ਲਾਈਵ ਅਖਾੜਿਆਂ ਦੀਆਂ ਕਲਿੱਪਾਂ ਨਾਲ ਸੋਸ਼ਲ ਮੀਡੀਆ ‘ਤੇ ਛਾਇਆ ਰਹਿੰਦਾ ਹੈ।

ਆਪਣੇ ਗੀਤ ‘ਗੰਗਾਜਲ’ ਜ਼ਰੀਏ ਗਾਇਕਾਂ ਦੀ ਮੂਹਰਲੀ ਕਤਾਰ ਵਿੱਚ ਸ਼ਾਮਲ ਹੋਇਆ ਗੁਰਮਨ ਹੁਣ ‘ਗੰਗਾਜਲ 2’ ਗੀਤ ਦੇ ਨਾਲ ਨਾਲ ਅੱਧੀ ਦਰਜਨ ਤੋਂ ਵੱਧ ਗੀਤਾਂ ਨਾਲ ਵੱਡਾ ਧਮਾਕਾ ਕਰਨ ਜਾ ਰਿਹਾ ਹੈ।

ਧਰਮਿੰਦਰ ਦੇ ਪਿੰਡ ਸਾਹਨੇਵਾਲ (ਲੁਧਿਆਣਾ) ਦਾ ਜੰਮਪਲ ਗੁਰਮਨ ਦੀ ਗਾਇਕੀ ਨਾਲ ਕਿਵੇਂ ਸਾਂਝ ਪੈ ਗਈ ਇਹ ਉਸ ਨੂੰ ਵੀ ਨਹੀਂ ਪਤਾ। ਸਕੂਲ ਪੜ੍ਹਦਿਆਂ ਸਕੂਲ ਦੀਆਂ ਸਟੇਜਾਂ ‘ਤੇ ਗਾਉਂਦਾ ਗਾਉਂਦਾ ਉਹ ਇੱਕ ਦਿਨ ਹਜ਼ਾਰਾਂ, ਲੱਖਾਂ ਦੇ ਇਕੱਠ ਮੂਹਰੇ ਗਾਵੇਗਾ, ਇਹ ਸ਼ਾਇਦ ਕਿਸੇ ਨੇ ਵੀ ਨਹੀਂ ਸੋਚਿਆ ਸੀ। ਗਾਇਕੀ ਪ੍ਰਤੀ ਉਸਦਾ ਰੁਝਾਨ ਦੇਖਦਿਆਂ ਯਾਰਾਂ- ਮਿੱਤਰਾਂ ਨੇ ਉਸਨੂੰ ਇਸ ਹੁਨਰ ਨੂੰ ਪੇਸ਼ਾ ਬਣਾਉਣ ਦੀ ਸਲਾਹ ਦਿੱਤੀ। ਉਸਨੂੰ ਇਸ ਖੇਤਰ ਨੂੰ ਕੱਚੇ ਪੈਰੀ ਆਉਣ ਦੀ ਥਾਂ ਸਿੱਖਕੇ ਪੱਕੇ ਪੈਰੀਂ ਆਉਣ ਬਾਰੇ ਸੋਚਿਆ। ਸੰਗੀਤਕਾਰ ਤੇਜਵੰਤ ਕਿੱਟੂ ਤੋਂ ਲਗਾਤਾਰ ਤਿੰਨ ਸਾਲ ਗਾਇਕੀ ਸਿੱਖਣ ਤੋਂ ਬਾਅਦ ਉਸਨੇ ਇਸ ਖੇਤਰ ਵਿੱਚ ਕਦਮ ਰੱਖਿਆ। ਉਸਦੇ ਪਹਿਲੇ ਤਿੰਨ ਗੀਤਾਂ ਨੇ ਉਸਨੂੰ ਇਸ ਖੇਤਰ ਬਾਰੇ ਬਹੁਤ ਕੁਝ ਸਿਖਾਇਆ। ਉਸ ਤੋਂ ਬਾਅਦ ਆਏ ਗੀਤ ‘ਗੰਗਾਜਲ’ ਨੇ ਉਸਨੂੰ ਗੂੜੀ ਪਹਿਚਾਣ ਦਿੱਤੀ। ਨਾਮਵਰ ਮਿਊਜ਼ਿਕ ਪ੍ਰੋਡਿਊਸਰ ਹਰਦੀਪ ਮੀਨ ਅਤੇ ਹਾਕੀ ਉਲੰਪੀਅਨ ਦੀਪਕ ਠਾਕੁਰ ਨਾਲ ਮੁਲਕਾਤ ਤੋਂ ਬਾਅਦ ਉਸਦੀ ਜ਼ਿੰਦਗੀ ਵਿੱਚ ਵੱਡਾ ਬਦਲਾਅ ਆਇਆ। ਦੋਵਾਂ ਨੇ ਉਸਨੂੰ ਆਪਣੀ ਕੰਪਨੀ ‘ਮਿਊਜ਼ਿਕ ਟਾਈਮਸ ਪ੍ਰੋਡਕਸ਼ਨ’ ਦੇ ਬੈਨਰ ਹੇਠ ਇੱਕ ਵੱਖਰੇ ਅੰਦਾਜ਼ ਵਿੱਚ ਦਰਸ਼ਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤਾ। ਉਸਦਾ ਗੀਤ “ਨੌ ਸਟੈਪ ਗਾਇਕ “ ਆਇਆ ਤਾਂ ਉਸਦੀ ਹਰ ਪਾਸੇ ਸ਼ਲਾਘਾ ਦੇ ਨਾਲ ਨਾਲ ਨਵੇਂ ਅੰਦਾਜ਼ ਦੀ ਵੀ ਪ੍ਰਸ਼ੰਸ਼ਾ ਹੋਈ।  ਹੁਣ ਉਹ ਇਕ ਤੋਂ ਬਾਅਦ ਇਕ ਨਵੇਂ ਗੀਤਾਂ ਨਾਲ ਹਾਜ਼ਰ ਹੋਵੇਗਾ। ਉਸਦਾ ਗੀਤ ‘ਗੰਗਾਜਲ 2’ 20 ਸਤੰਬਰ ਨੂੰ ਵੱਡੇ ਪੱਧਰ ‘ਤੇ ਰਿਲੀਜ ਹੋ ਰਿਹਾ ਹੈ। ਇਸ ਗੀਤ ਦੇ ਵੀਡੀਓ ਵਿੱਚ ਨਾਮਵਾਰ ਮਾਡਲ ਅੰਜਲੀ ਅਰੋੜਾ ਨਜ਼ਰ ਆਵੇਗੀ ਜਿਸ ਨੂੰ ਕਮਲਪ੍ਰੀਤ ਜੋਨੀ ਨੇ ਡਾਇਰੈਕਟ ਕੀਤਾ ਹੈ। ਇਸ ਗੀਤ ਤੋਂ ਬਾਅਦ ਉਸਦੀ ਪੂਰੀ ਐਲਬਮ ‘ਚੱਕਲੋ ਧਰਲੋ’ ਆਵੇਗੀ। “ਮਿਊਜ਼ਿਕ ਟਾਈਮਸ” ਦੀ ਪੇਸ਼ਕਸ਼ ਇਸ ਐਲਬਮ ਦੇ ਗੀਤ ਪ੍ਰੀਤਾਂ, ਗੁਰੀ ਡਿਪਟੀ, ਰੌਣੀ ਅਜਨਾਲੀ ਤੇ ਗਿੱਲ ਮਸ਼ਰਾਏ ਨੇ ਲਿਖੇ ਹਨ। ਇਸ ਦਾ ਸੰਗੀਤ ਡਾਇਮਡ ਨੇ ਤਿਆਰ ਕੀਤਾ ਹੈ। ਇਸ ਐਲਬਮ ਵਿੱਚ ਹਰ ਤਰ੍ਹਾਂ ਦੇ ਗੀਤ ਹੋਣਗੇ ਜੋ ਹਰ ਉਮਰ ਵਰਗ ਦੇ ਸਰੋਤਿਆਂ ਦੀ ਪਸੰਦ ਬਣਨਗੇ।  ਗੁਰਮਨ ਮੁਤਾਬਕ ਉਹ ਆਪਣੀ ਅਸਲ ਸ਼ੁਰੂਆਤ ਇਸ ਐਲਬਮ ਜ਼ਰੀਏ ਕਰੇਗਾ। ਗਾਉਣਾ ਉਸਦਾ ਪੇਸ਼ਾ ਹੀ ਨਹੀਂ ਬਲਕਿ ਜਾਨੂੰਨ ਵੀ ਹੈ। ਇਸ ਲਈ ਉਹ ਗਾਇਕੀ ਦੇ ਅੰਬਰ ਤੇ ਚਮਕਣ ਲਈ ਦਿਨ ਰਾਤ ਮਿਹਨਤ ਕਰ ਰਿਹਾ ਹੈ।

 

ਹਰਜਿੰਦਰ ਸਿੰਘ ਜਵੰਦਾ 9779591482

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी