ਅਮਰੀਕਾ ਦੇ ਸੂਬੇ ਫਲੋਰੀਡਾ ਦੇ ਸਿਟੀ ਸੇਮਿਨੇਲ ਵਿੱਚ ਪਹਿਲੇ ਸਿੱਖ ਡਿਪਟੀ ਸੈਰਿਫ ਵਜੋਂ ਸਹੁੰ ਚੁੱਕੀ 

ਨਿਊਯਾਰਕ (ਰਾਜ ਗੋਗਨਾ )—ਇੱਕ 24 ਸਾਲਾ ਸਿੱਖ ਵਿਅਕਤੀ ਨੇ ਫਲੋਰੀਡਾ ਰਾਜ ਦੀ ਸੇਮਿਨੋਲ ਕਾਉਂਟੀ ਵਿੱਚ ਪਹਿਲੇ ਸਿੱਖ ਡਿਪਟੀ ਸ਼ੈਰਿਫ ਦੇ ਵਜੋਂ ਸਹੁੰ ਚੁੱਕੀ ਹੈ।ਜਿਸ ਦਾ ਨਾਂ  ਗੁਰਪ੍ਰੀਤ ਸਿੰਘ, ਜੋ ਸੈਂਟਰਲ ਫਲੋਰੀਡਾ ਵਿੱਚ ਸੇਮਿਨੋਲ ਕਾਉਂਟੀ ਸ਼ੈਰਿਫ ਦੇ ਦਫਤਰ ਵਿੱਚ ਕੰਮ ਕਰਨ ਵੇਲੇ ਆਪਣੀ ਪੱਗ ਅਤੇ ਦਾੜ੍ਹੀ ਰੱਖਦਾ ਹੈ। ਉਸ ਨੇ ਸੇਮਿਨੋਲ ਸਟੇਟ ਕਾਲਜ ਵਿਖੇ ਲਾਅ ਇਨਫੋਰਸਮੈਂਟ ਅਕੈਡਮੀ ਤੋਂ ਗ੍ਰੈਜੂਏਸ਼ਨ ਕੀਤੀ ਸੀ। 19 ਅਗਸਤ, 2022 ਨੂੰ, ਉਸਨੇ ਸ਼ੈਰਿਫ ਡੇਨਿਸ ਲੇਮਾ ਦੁਆਰਾ ਹੋਰ 23 ਡਿਪਟੀਜ਼ ਦੇ ਨਾਲ ਇਸ ਭਾਰਤੀ ਸਿੱਖ ਨੇ ਸਹੁੰ ਚੁੱਕੀ। ਸਹੁੰ ਚੁੱਕ ਸਮਾਗਮ ਵਿੱਚ ਉਸ ਵੱਲੋ ਬੋਲੇ ਗਏ ਸ਼ਬਦਾ  ਵਿੱਚ ਕਿਹਾ ਗਿਆ ਹੈ ਕਿ “ਮੈਂ ਆਪਣੀ ਨਿੱਜੀ ਮੁੱਲ ਪ੍ਰਣਾਲੀ ਨੂੰ ਕਾਇਮ ਰੱਖਦੇ ਹੋਏ, ਸੇਮਿਨੋਲ ਕਾਉਂਟੀ ਵਿੱਚ ਸੇਵਾ ਕਰਨ ਦੇ ਮੌਕੇ ਲਈ ਧੰਨਵਾਦੀ ਹਾਂ, ਅਤੇ ਪੂਰੇ ਦਿਲ ਨਾਲ ਇਸ ਨਾਲ ਜੁੜਿਆ ਹੋਇਆ ਹਾਂ, ਤੇ ਰਹੇਗਾ
ਗੁਰਪ੍ਰੀਤ ਸਿੰਘ ਨੇ ਕੰਮ ਕਰਨ ਬਾਰੇ ਸ਼ੈਰਿਫ ਦੇ ਵਿਭਾਗ ਨਾਲ ਸੰਪਰਕ ਕੀਤਾ ਸੀ ਅਤੇ ਇੱਕ ਇਹ ਮਾਣਯੋਗ ਸੰਸਥਾ ਵਿੱਚ ਸ਼ਾਮਲ ਹੋਣ ਲਈ ਆਪਣੇ ਸਫਰ ਦੀ ਯਾਤਰਾ ਸ਼ੁਰੂ ਕੀਤੀ। ਉਸਨੇ ਸੈਮੀਨੋਲ ਕਾਉਂਟੀ ਸ਼ੈਰਿਫ ਦੇ ਦਫਤਰ ਵਿੱਚ ਪਹਿਲੇ ਇੱਕ ਇੰਟਰਨ ਵਜੋਂ ਸ਼ੁਰੂਆਤ ਕੀਤੀ,  ਅਤੇ ਇੱਕ ਡਿਪਟੀ ਬਣਨ ਲਈ ਕੰਮ ਕਰਨਾ ਅਤੇ ਅਧਿਐਨ ਕਰਨਾ ਜਾਰੀ ਰੱਖਿਆ। ਸਿੱਖ ਸੋਸਾਇਟੀ ਆਫ਼ ਸੈਂਟਰਲ ਫਲੋਰੀਡਾ ਨੂੰ ਆਪਣੀ ਨੌਜਵਾਨ ਪੀੜੀ ‘ਤੇ ਬਹੁਤ ਮਾਣ ਹੈ ਜੋ ਕਮਿਊਨਿਟੀ ਵਿੱਚ ਤਰੱਕੀ ਕਰ ਰਹੀ ਹੈ ਅਤੇ ਇਹ ਪੱਕਾ ਵਿਸ਼ਵਾਸ ਹੈ ਕਿ ਸਾਰੀਆਂ ਏਜੰਸੀਆਂ, ਦਫ਼ਤਰਾਂ ਅਤੇ ਸੰਸਥਾਵਾਂ ਨੂੰ ਉਸ ਭਾਈਚਾਰੇ ਦੀ ਨੁਮਾਇੰਦਗੀ ਕਰਨੀ ਚਾਹੀਦੀ ਹੈ ਅਤੇ ਉਸ ਵਰਗੀ ਦਿਖਾਈ ਦੇਣੀ ਚਾਹੀਦੀ ਹੈ ਜਿਸਦੀ ਇਹ ਸੇਵਾ ਕਰਦੀ ਹੈ। ਗੁਰਪ੍ਰੀਤ ਸਿੰਘ,ਨੇ ਸਮੂੰਹ ਸੇਮਿਨੇਲ ਨਿਵਾਸਿਆਂ ਦਾ ਵੀ ਧੰਨਵਾਦ ਕੀਤਾ ਜਿੰਨਾ ਨੇ ਉਸ ਨੂੰ ਇਸ ਅਹੁਦੇ ਤੇ ਜਨਤਾ ਦੀ ਸੇਵਾ ਕਰਨ ਤੇ ਕਾਬਲ ਸਮਝਿਆ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...