ਜੰਡਿਆਲਾ ਗੁਰੂ (Sonu Miglani)- ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਵਿੱਚ ਨੇਚਰ ਕੰਨਸਰਵੇਟਿਵ ਡੇਅ ਮਨਾਇਆ ਗਿਆ । ਜਿਸ ਵਿੱਚ ਸਕੂਲ ਦੇ ਬੱਚਿਆਂ ਨੇ ‘ਵੇਸਟ ਟੂ ਵੈਲਥ’ ਰਾਹੀਂ ਵਧੀਆ-ਵਧੀਆ ਡੈਕੋਰੇਸ਼ਨ ਪੀਸ ਅਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਬਣਾਈਆਂ । ਬੱਚਿਆਂ ਨੇ ਘਰਾਂ ਵਿੱਚ ਵਿਅਰਥ ਹੋ ਚੁੱਕੀਆਂ ਚੀਜ਼ਾਂ ਸਾਮਾਨ ਵਗੈਰਾ ਨੂੰ ਬੜੇ ਹੀ ਸੁੰਦਰ ਤੇ ਨਿਵੇਕਲੇ ਢੰਗ ਨਾਲ ਸਜਾ ਕੇ ਬਹੁਤ ਹੀ ਮਨਮੋਹਕ ਚੀਜ਼ਾਂ ਬਣਾਈਆਂ । ਬੱਚਿਆਂ ਨੇ ‘ਵੇਸਟ ਟੂ ਵੈਲਥ’ ਰਾਹੀਂ ਫੈਂਸੀ ਡਰੈੱਸ, ਸਲੋਗਨ, ਪੇਂਟਿੰਗ ਅਤੇ ਕੈਲੀਗ੍ਰਾਫੀ ਵੀ ਕੀਤੀ । ਇਹ ਸਾਰੀਆਂ ਐਕਟੀਵਿਟੀਜ਼ ਬੱਚਿਆਂ ਨੇ ਖ਼ਰਾਬ ਹੋ ਚੁੱਕੇ ਸਾਮਾਨ ਵੇਸਟ ਮਟੀਰੀਅਲ ਨੂੰ ਦੁਬਾਰਾ ਰੀਸਾਈਕਲ ਕਰਕੇ ਬਣਾਇਆ । ਬੱਚਿਆਂ ਦੀ ਇਹ ਵਿਲੱਖਣ ਪ੍ਰਤਿਭਾ ਕਾਬਲੇ ਤਾਰੀਫ਼ ਸੀ । ਇਨ੍ਹਾਂ ਐਕਟੀਵਿਟੀਆਂ ਦੇ ਬੱਚਿਆਂ ਦੇ ਆਪਸ ਵਿਚ ਮੁਕਾਬਲੇ ਵੀ ਕਰਵਾਏ ਗਏ । ਜਿਸ ਵਿੱਚ ਇਬਾਦਤ ਕੌਰ (ਛੇਵੀਂ ਏ) ਕਲਾਸ ਨੇ ਪਹਿਲਾ ਸਥਾਨ ਹਾਸਲ ਕੀਤਾ । ਇਸੇ ਤਰ੍ਹਾਂ ਮੰਨਤ ਰਤਨ (ਨੌੰਵੀ ਸੀ) ਕਲਾਸ ਨੇ ਦੂਸਰਾ ਸਥਾਨ ਹਾਸਲ ਕੀਤਾ, ਨਵਨੀਤ ਕੌਰ (ਅੱਠਵੀਂ ਸੀ) ਕਲਾਸ ਨੇ ਤੀਸਰਾ ਸਥਾਨ ਹਾਸਲ ਕੀਤਾ । ਅਤੇ ਏਕਮਜੀਤ ਸਿੰਘ (ਛੇਵੀਂ ਸੀ) ਕਲਾਸ ਨੂੰ ਉਤਸ਼ਾਹ ਵਧਾਊ ਇਨਾਮ ਦਿੱਤਾ ਗਿਆ । ਇਸ ਮੌਕੇ ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਅਤੇ ਪ੍ਰਿੰਸੀਪਲ ਅਮਰਪ੍ਰੀਤ ਕੌਰ ਜੀ ਨੇ ਬੱਚਿਆਂ ਦੀ ਕਾਰਗੁਜ਼ਾਰੀ ਤੇ ਬਹੁਤ ਖ਼ੁਸ਼ੀ ਪ੍ਰਗਟਾਈ ਅਤੇ ਬੱਚਿਆਂ ਤੇ ਅਧਿਆਪਕਾਂ ਦੀ ਵੀ ਤਾਰੀਫ਼ ਕੀਤੀ । ਅਤੇ ਜੇਤੂ ਬੱਚਿਆਂ ਨੂੰ ਇਨਾਮ ਵੀ ਦਿੱਤੇ ਗਏ । ਇਸ ਮੌਕੇ ਤੇ ਸਕੂਲ ਦੇ ਵਾਈਸ ਪ੍ਰਿੰਸੀਪਲ ਗੁਰਪ੍ਰੀਤ ਕੌਰ ਜੀ ਸ਼ਿਲਪਾ ਸ਼ਰਮਾ ਕੋਆਰਡੀਨੇਟਰ, ਨਿਲਾਕਸ਼ੀ ਗੁਪਤਾ ਕੋਆਡੀਨੇਟਰ, ਸਮੂਹ ਸਟਾਫ ਅਤੇ ਬੱਚੇ ਹਾਜ਼ਰ ਸਨ ।