ਖੁਸ਼ਬੂ ਪੰਜਾਬ ਦੀ

Latest news
ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि... वेस्ट हल्के में गुंडागर्दी, भय, नशा तस्करी खत्म करने के लिये भाजपा को वोट दे--सुशील रिंकु ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਬਾਈ ਨਛੱਤਰ ਸਿੰਘ ਦਾ ਜਲੰਧਰ ਪਹੁੰਚਣ 'ਤੇ ਭਰਵਾਂ ਸਵਾਗਤ ਕਦੇ ਜ਼ੁਬਾਨ ਦੇ ਕਮਾਨ ਵਿਚੋਂ ਨਿਕਲੇ ਸ਼ਬਦ, ਕਦੇ ਚੰਗੇ ਸ਼ਬਦ ਬਣ ਜਾਂਦੇ ਹਨ डीएवी यूनिवर्सिटी ने मनाया वर्ल्ड अर्थ डे, जैव ईंधन पर कराया सेमिनार ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਸ਼ੁਰੂ मेरी मां ने भी प्रियंका गांधी की मां की तरह अपने मंगलसूत्र की कुर्बानी दी: विधायक विक्रमजीत सिंह चौध...

ਕੈਨੇਡਾ ਵਿੱਚ ਕਿਸ਼ਤੀ ਪਲਟਣ ਕਾਰਨ ਭਾਰਤ ਦੇ 3 ਕੇਰਲਾ ਦੇ ਨੋਜਵਾਨਾਂ ਦੀ ਹੋਈ ਮੌਤ

ਨਿਊਯਾਰਕ/ ਅਲਬਰਟਾ (ਰਾਜ ਗੋਗਨਾ )— ਬੀਤੇਂ ਦਿਨ ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਇਕ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਜਿਸ ਵਿੱਚ ਭਾਰਤ ਦੇ ਕੇਰਲਾ ਸੂਬੇ ਦੇ ਨਾਲ ਤਿੰਨ ਨੋਜਵਾਨਾ ਦੀ ਮੋਤ ਹੋ ਗਈ ਹੈ। ਜਿਹਨਾਂ ਓਡੀ ਪਹਿਚਾਣ ਜੀਓ ਪਾਈਲੀ, ਕੇਵਿਨ ਸ਼ਾਜੀ, ਅਤੇ ਲੀੳ ਦੇ ਵਜੋਂ ਹੋਈ ਹੈ।
ਪਤਾ ਲੱਗਾ ਹੈ ਕਿ  ਕੈਨੇਡਾ ਦੇ ਅਲਬਰਟਾ ਸੂਬੇ ਵਿੱਚ ਇੱਕ ਕਿਸ਼ਤੀ ਦੁਰਘਟਨਾ ਵਿੱਚ ਇਹ ਤਿੰਨ ਕੇਰਲਾ ਦੇ ਵਾਸੀ ਇੱਕ ਪਾਣੀ ਵਾਲੀ ਡੂੰਘੀ ਖਾਹੀ ਵਿੱਚੋਂ ਇੰਨਾਂ ਦੀਆ ਮ੍ਰਿਤਕਾਂ ਲਾਸ਼ਾਂ ਬਰਾਮਦ ਹੋਈਆਂ ਹਨ। ਜੋ ਬੀਤੇਂ ਦਿਨੀ ਇੱਕ ਵੀਕਐਂਡ ਤੇ ਖੁਸ਼ੀ ਖੁਸ਼ੀ ਮਨੋਰੰਜਨ ਯਾਤਰਾ ਤੇ ਗਏ ਸਨ। ਇਸ ਦੌਰਾਨ. ਇਹ ਹਾਦਸਾ ਇੱਕ ਆਪਣੇ ਹਮਵਤਨ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਵਾਪਰਿਆ। ਅਤੇ ਇਹ ਤਿੰਨੇ ਨੋਜਵਾਨ  ਮਾਰੇ ਗਏ।ਮਰਨ ਵਾਲਿਆਂ ਵਿੱਚ ਦੋ ਵਿਅਕਤੀ ਸ਼ਾਮਲ ਹਨ ਜੋ ਏਰਨਾਕੁਲਮ ਜ਼ਿਲ੍ਹੇ ਦੇ ਰਹਿਣ ਵਾਲੇ ਸਨ ਅਤੇ ਇੱਕ ਨੋਜਵਾਨ ਨੇੜਲੇ ਤ੍ਰਿਸ਼ੂਰ ਜ਼ਿਲ੍ਹੇ ਦਾ ਸੀ। ਮਰਨ ਵਾਲਿਆ ਦੇ ਨਾਂਅ ਲੀਓ ਮਾਵੇਲੀ (41), ਜੀਓ ਪਾਈਲੀ ਅਤੇ ਕੇਵਿਨ ਸ਼ਾਜੀ (21) ਸਾਲ ਹੈ। ਕੇਰਲਾ ਦੇ ਲੀਓ ਚਾਲਾਕੁਡੀ ਦੇ ਨੇੜੇ ਅਥਿਰੱਪੀਲੀ ਦਾ ਵਸਨੀਕ ਸੀ। ਜੀਓ ਮਲਯਾਤੂਰ ਦੇ ਨੀਲੇਸ਼ਵਰਮ ਦਾ ਰਹਿਣ ਵਾਲਾ ਸੀ। ਸ਼ਾਜੀ ਏਰਨਾਕੁਲਮ ਦੇ ਬਾਹਰਵਾਰ ਕਲਾਮਾਸੇਰੀ ਦੇ ਰਹਿਣ ਵਾਲੇ ਸਨ। ਇਹ ਦਰਦਨਾਇਕ ਹਾਦਸਾ ਲੰਘੇ ਐਤਵਾਰ ਨੂੰ ਸਵੇਰੇ 10.30 ਵਜੇ ਦੇ ਕਰੀਬ ਬੈਨਫ ਨੈਸ਼ਨਲ ਪਾਰਕ ਵਿੱਚ ਕੈਨਮੋਰ ਕਸਬੇ ਦੇ ਨੇੜੇ ਸਪਰੇਅ ਲੇਕਸ ਰਿਜ਼ਰਵਾਇਰ ਵਿੱਚ ਵਾਪਰਿਆ ਜਿੱਥੇ ਕਿਸ਼ਤੀ ਪਲਟੀ, ਚਾਰ ਮੈਂਬਰੀ ਗਰੁੱਪ ਜੀਓ ਦੀ ਮਾਲਕੀ ਵਾਲੀ ਕਿਸ਼ਤੀ ‘ਤੇ ਮੱਛੀਆਂ ਫੜਨ ਲਈ ਗਏ ਸੀ।ਤੇ ਇਹ ਭਾਣਾ ਵਰਤ ਗਿਆ ਤੇ ਸਾਰੇ ਮੋਤ ਦੇ ਮੂੰਹ ਵਿੱਚ ਚਲੇ ਗਏ।

Loading

Scroll to Top