ਰੋਮ ਇਟਲੀ (ਗੁਰਸ਼ਰਨ ਸਿੰਘ ਸੋਨੀ)” ਪੰਜਾਬੀ ਪੂਰੀ ਦੁਨੀਆ ਦੇ ਜਿਸ ਮਰਜ਼ੀ
ਕੋਨੇ ਵਿੱਚ ਜਾ ਕੇ ਰਹਿਣ ਲੱਗ ਜਾਣ,ਪਰ ਇਹ ਆਪਣੀ ਸਖ਼ਤ ਮਹਿਨਤ,ਲਗਨ ਅਤੇ ਹਿਮੰਤ ਸਦਕਾ
ਇੱਕ ਨਾ ਇੱਕ ਮੁਕਾਮ ਹਾਸਲ ਕਰ ਲੈਂਦੇ ਹਨ,ਅਜਿਹਾ ਹੀ ਇਟਲੀ ਦੀ ਧਰਤੀ ਤੇ ਪਛਿਲੇ ਇੱਕ
ਦਹਾਕੇ ਤੋਂ ਸਖ਼ਤ ਮਿਹਨਤ ਤੇ ਫ਼ੌਲਾਦੀ ਹੌਸਲੇ ਨਾਲ ਆਪਣੇ ਸਰੀਰ ਨੂੰ ਰੇਸ਼ਮ ਵਾਂਗਰ
ਗੁੰਦ ਰਿਹਾ ਨੌਜਵਾਨ ਸੰਦੀਪ ਕੁਮਾਰ ਭੂਤਾਂ,ਸੰਦੀਪ ਕੁਮਾਰ ਭੂਤਾਂ ਨੇ ਇਟਾਲੀਅਨ
ਪੰਜਾਬੀ ਪ੍ਰੈੱਸ ਕੱਲਬ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਸ
ਨੇ ਸਾਲ 2021 ਵਿੱਚ ਸਲੋਵੇਨੀਆ ਵਿਖੇ ਹੋਈ ਵਿਸ਼ਵ ਚੈਂਪੀਅਨਸਿੱਪ ਵਿੱਚ ਦੁਨੀਆਂ ਭਰ
ਦੇ ਪ੍ਰਤੀਯੋਗੀਆਂ ਨੇ ਭਾਗ ਲਿਆ ਸੀ,ਪਰ ਸੋਨ ਤਮਗੇ ਦਾ ਹੱਕਦਾਰ ਪ੍ਰਮਾਤਮਾ ਦੀ ਨਜ਼ਰ
ਸਵੱਲੀ ਨਾਲ ਉਹ ਹੀ ਬਣ ਸਕਿਆ ਸੀ,ਉਸ ਨੇ ਅੱਗੇ ਦੱਸਆਿ ਕਿ ਇਸ ਮਹੀਨੇ ਦੀ 30 ਜੁਲਾਈ
ਨੂੰ ਇੰਗਲੈਂਡ ਦੇ ਲੰਡਨ ਵਿਖੇ ਹੋ ਰਹੇ ਬਾਡੀ ਬਿਲਡਿੰਗ ਮੁਕਾਬਲਆਿਂ ਵਿੱਚ ਭਾਗ ਦਾ
ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ।ਇਹ ਸਭ ਕੁਝ ਅਮਰੀਕਾ ਨਿਵਾਸੀ ਸ਼ੇਰੂ ਕਲਾਸਿਕ
(ਆਈਐਫਐਫਬੀ ਪ੍ਰਮੋਟਰ ਇਟਲੀ) ਭਰਾ ਦੀ ਬਦੌਲਤ ਅਤੇ ਦੇਖ ਰੇਖ ਹੇਠ ਹੋਇਆ ਹੈ। ਇਸ
ਮੁਕਾਬਲੇ ਵਿੱਚ ਉਹ ਭਾਰਤ ਸਮੇਤ ਇਟਲੀ ਵਲੋਂ ਵੀ ਉਮੀਦਵਾਰੀ ਕਰੇਗਾ ਜਿਸ ਪ੍ਰਤੀ ਉਸ ਨੂੰ
ਡੂੰਘੀ ਆਸ ਹੈ ਕਿ ਇਹ ਮੁਕਾਬਲਾ ਉਹੀ ਜਿੱਤ ਕੇ ਆਵਾਂਗੇ, ਦੱਸਣਯੋਗ ਹੈ ਸੰਦੀਪ ਕੁਮਾਰ
ਭੂਤਾਂ ਨੂੰ ਉਸ ਦੀ ਖੇਡ ਦੀ ਬਦੌਲਤ ਇਟਲੀ ਦੇ ਗੁਰਦੁਆਰਾ ਸਾਹਬਿ ਵਲੋਂ ਸਨਮਾਨਤ ਵੀ
ਕੀਤਾ ਜਾ ਚੁੱਕਾ ਹੈ, ਜ਼ਿਲ੍ਹਾ ਨਵਾਂ ਸ਼ਹਿਰ ਨਾਲ ਸੰਬਧਤ ਸੰਦੀਪ ਕੁਮਾਰ ਭੂਤਾਂ ਦੀ
ਬਾਡੀ ਬਿਲਡਿੰਗ ਮੁਕਾਬਲੇ ਬਾਜ਼ੀ ਨਾਲ ਜਿੱਥੇ ਉਸ ਦੇ ਪਰਿਵਾਰ ਦੇ ਮੈਂਬਰਾਂ ਨੂੰ ਮਾਣ
ਮਹਸਿੂਸ ਹੋ ਰਹਿਾ ਹੈ ਉੱਥੇ ਇਸ ਦੇ ਨਾਲ -ਨਾਲ ਇਟਲੀ ਵਿੱਚ ਵਸਦੇ ਪੰਜਾਬੀ ਭਾਈਚਾਰੇ ਦਾ
ਨਾਂ ਵੀ ਰੌਸ਼ਨ ਹੋ ਰਿਹਾ ਹੈ, ਕਿਉਂਕਿ ਉਸ ਨੇ ਕਈ ਇਟਾਲੀਅਨ ਕਹਿੰਦੇ ਕਹਾਉਂਦੇ ਬਾਡੀ
ਬਲਿਡਰਾਂ ਨੂੰ ਪਛਾੜਦਿਆਂ ਮੁਕਾਬਲੇ ਜਿੱਤ ਕੇ ਕਈ ਖ਼ਿਤਾਬ ਹਾਸਲ ਕਰ ਲਏ ਹਨ।ਹਾਲ ਹੀ
ਵਿੱਚ ਉਸ ਨੇ ਰਾਜਧਾਨੀ ਰੋਮ ਹੋਏ ਬਿਲਡਿੰਗ ਮੁਕਾਬਲੇ ਵਿੱਚ ਆਪਣੇ ਮਿਹਨਤ ਦਾ ਲੋਹਾ
ਮੰਨਵਾਇਆ ਹੈ,ਸੰਦੀਪ ਕੁਮਾਰ ਭੂਤਾਂ ਨੇ ਗੁੰਦਵਾਂ ਸਰੀਰ ਕੁਦਰਤੀ ਖੁਰਾਕ ਤੇ ਮਿਹਨਤ ਨਾਲ
ਬਣਾਇਆ ਹੈ ਜਿਸ ਦੇ ਲਈ ਸਾਰੇ ਪਾਸੇ ਖੇਡ ਖੇਤਰ ਦੇ ਮਹਾਰਾਥੀ ਉਸ ਦੀ ਮਿਹਨਤ ਤੇ ਲਗਨ ਦਾ
ਲੋਹਾ ਮੰਨਦੇ ਹਨ।ਉਮੀਦ ਪ੍ਰਗਟਾਈ ਜਾ ਰਹੀ ਹੈ ਇਹ ਨੌਜਵਾਨ 30 ਜੁਲਾਈ ਨੂੰ ਇੰਗਲੈਂਡ
ਵਿੱਚ ਆਪਣੀ ਜਿੱਤ ਦਾ ਝੰਡੇ ਗੱਡਕੇ ਸਮੁੱਚੇ ਭਾਰਤੀ ਭਾਈਚਾਰੇ ਦਾ ਸੀਨਾ ਮਾਣ ਨਾਲ
ਦੁੱਗਣਾ ਕਰੇਗਾ।