ਰਈਆ (ਕਮਲਜੀਤ ਸੋਨੂੰ)—ਜਿਓ ਗਰਮੀਆਂ ਦੀਆਂ ਛੁੱਟੀਆਂ ਸ਼ੁਰੂ ਹੁੰਦੀਆਂ ਹਨ ਤਾਂ ਛੋਟੇ ਬੱਚਿਆਂ ਅਤੇ ਵੱਡਿਆਂ ਨੂੰ ਵੀ ਇਕ ਤਾਂਘ ਜਿਹੀ ਰਹਿੰਦੀ ਹੈ ਕਿ ਉਹ ਆਪਣੀ ਜ਼ਿੰਦਗੀ ਵਿਚ ਕੁਝ ਨਵਾਂ ਕਰਨ ਅਤੇ ਇਸ ਲਈ ਉਹ ਛੁੱਟੀਆਂ ਦਾ ਭਰਪੂਰ ਫਾਇਦਾ ਚੁੱਕਣ ਲਈ ਇਧਰ ਓਧਰ ਨਜ਼ਰ ਦੌੜਾਉਂਦਫਿਰਦੇ ਹਨ।ਅਜਿਹੇ ਲੋਕਾਂ ਦੀ ਤਾਂਘ ਨੂੰ ਸਾਕਾਰ ਰੂਪ ਦੇਣ ਲਈ ਅੰਮ੍ਰਿਤਸਰ ਦੀ ਜਾਣੀ-ਪਹਿਚਾਣੀ ਹਸਤੀ ਡਾਂਸ ਟੀਚਰ ਲਤਿਕਾ ਅਰੋੜਾ ਹਰੇਕ ਛੁੱਟੀਆਂ ਵਿਚ ਕੁਝ ਨਵਾਂ ਅਤੇ ਵਿਲੱਖਣ ਪ੍ਰੋਗਰਾਮ ਲੈ ਕੇ ਪੇਸ਼ ਹੁੰਦੀ ਹੈ। ਇਹਨਾਂ ਗਰਮੀਆਂ ਦੀਆਂ ਛੁੱਟੀਆਂ ਵਿਚ ਵੀ ਲਤਿਕਾ ਅਰੋੜਾ ਅਤੇ ਇੰਡੀਅਨ ਅਕੈਡਮੀ ਆਫ਼ ਫਾਂਈਨ ਆਰਟਸ ਵੱਲੋਂ ਸਾਂਝੇ ਤੌਰ ’ਤੇ ਪਹਿਲਾਂ ਤਾਂ “ਸਮਰ ਕੈਂਪ” ਦਾ ਆਯੋਜਨ ਕੀਤਾ ਗਿਆ ਅਤੇ ਫਿਰ ਇਸ ਕੈਂਪ ਵਿਚ ਹਿੱਸਾ ਲੈਣ ਵਾਲੇ ਬੱਚਿਆਂ ਦੀਆਂ ਹੀ ਤਿਆਰ ਕਰਵਾਈਆਂ ਗਈਆਂ ਆਈਟਮਾਂ ਦੇ “ਡਾਂਸ ਮੈਨੀਆ” ਪ੍ਰੋਗਰਾਮ ਦਾ ਆਯੋਗਿਆ।ਇਹ ਪ੍ਰੋਗਰਾਮ ਆਰਟ ਗੈਲਰੀ ਦੇ ਆਡੀਟੋਰੀਅਮ ਵਿਚ ਕੀਤਾ ਗਿਆ। ਜਿਥੇ ਛੋਟੇ ਅਤੇ ਵੱਡੇ ਬੱਚਿਆਂ ਨੇ ਆਪਣੀ ਕਲਾ ਦੇ ਜਲਵੇ ਬਿਖੇਰੇ।ਬੱਚਿਆਂ ਨੂੰ ਲਤਿਕਾ ਅਰੋੜਾ ਅਤੇ ਮੁਕੁਲ ਮਲਹੋਤਰਾ ਕੋਰੀਓਗ੍ਰਾਫਰ ਨੇ ਬਹੁਤ ਵਧੀਆ ਤਰੀਕੇ ਨਾਲ ਪੇਸ਼ ਕੀਤਾ। ਇਸ ਸ਼ੋਅ ਵਿਚ ਚਾਲੀ ਬੱਚਿਆਂ ਨੇ ਭਾਗ ਲਿਆ। ਇਸ ਮੌਕੇ ਦੀਕਸ਼ਾ, ਆਸਥਾ, ਵਿਰੇਨ, ਗੁਰਪ੍ਰੀਤ ਨੇ ਬਹੁਤ ਵਧੀਆ ਪਰਫਾਰਮੈਂਸ ਦਿੱਤੀ। ਅਰਵਿੰਦਰ ਚਮਕ, ਫਿਲਮੀ ਅਦਾਕਾਰ ਅਰਵਿੰਦਰ ਭੱਟੀ ਅਤੇ ਸ਼ਿਵਦੇਵ ਨੇ ਬੱਚਿਆਂ ਨੂੰ ਸਰਟੀਫਿਕੇਟ ਵੰਡੇ।ਸਟੇਜ਼ ਸੰਚਾਲਨ ਮਨੀਸ਼ ਅਰੋੜਾ ਨੇ ਬਾਖੂਬੀ ਕੀਤਾ।