ਖੁਸ਼ਬੂ ਪੰਜਾਬ ਦੀ

Latest news
ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि... वेस्ट हल्के में गुंडागर्दी, भय, नशा तस्करी खत्म करने के लिये भाजपा को वोट दे--सुशील रिंकु ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਬਾਈ ਨਛੱਤਰ ਸਿੰਘ ਦਾ ਜਲੰਧਰ ਪਹੁੰਚਣ 'ਤੇ ਭਰਵਾਂ ਸਵਾਗਤ ਕਦੇ ਜ਼ੁਬਾਨ ਦੇ ਕਮਾਨ ਵਿਚੋਂ ਨਿਕਲੇ ਸ਼ਬਦ, ਕਦੇ ਚੰਗੇ ਸ਼ਬਦ ਬਣ ਜਾਂਦੇ ਹਨ डीएवी यूनिवर्सिटी ने मनाया वर्ल्ड अर्थ डे, जैव ईंधन पर कराया सेमिनार ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਸ਼ੁਰੂ मेरी मां ने भी प्रियंका गांधी की मां की तरह अपने मंगलसूत्र की कुर्बानी दी: विधायक विक्रमजीत सिंह चौध...

ਨਿਊਜ਼ੀਲੈਂਡ ਦੀਆਂ ਤੀਸਰੀਆਂ ਅਤੇ ਚੌਥੀਆਂ ‘ਸਿੱਖ ਖੇਡਾਂ’ ਦਾ ਹੋਇਆ ਐਲਾਨ   

ਨਿਊਜ਼ੀਲੈਡ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – NZ Sikh Games ਦੀ ਕਮੇਟੀ ਵੱਲੋਂ ਸਾਲ 2022 ਲਈ ਤੀਸਰੀਆਂ ਅਤੇ ਚੌਥੀਆਂ ਸਿੱਖ ਖੇਡਾਂ ਦਾ ਰਸਮੀ ਐਲਾਨ ਬਰੂਸ ਪੁਲਮੈਨ ਪਾਰਕ ਦੇ ਸੈਮੀਨਾਰ ਹਾਲ ਵਿੱਚ ਸਪੌਸਰਾਂ, ਖੇਡ ਕਲੱਬਾਂ, ਸਹਿਯੋਗੀਆਂ ਅਤੇ ਮੀਡੀਆ ਕਰਮੀਆਂ ਦੀ ਭਰਵੀਂ ਹਾਜ਼ਰੀ ਵਿੱਚ ਕੀਤਾ ਗਿਆ। ਪਿਛਲੇ ਸਾਲ ਕੋਵਿਡ ਦੇ ਸਖ਼ਤ ਨਿਯਮਾਂ ਦੇ ਚੱਲਦਿਆਂ ਪੂਰੀਆਂ ਤਿਆਰੀਆਂ ਦੇ ਬਾਵਜੂਦ ਵੀ ਇਹ ਖੇਡਾਂ ਨਹੀ ਸੀ ਹੋ ਸਕੀਆਂ। ਇਸੇ ਲਈ ਇਸ ਸਾਲ ਤੀਸਰੇ ਅਤੇ ਚੌਥੇ ਸਾਲ ਦੀਆਂ ਖੇਡਾਂ ਇਕੱਠੀਆਂ ਕਰਵਾਈਆਂ ਜਾਣਗੀਆਂ।ਪ੍ਰੋਗਰਾਮ ਦੀ ਸ਼ੁਰੂਆਤ ਸ. ਨਵਤੇਜ ਰੰਧਾਵਾ ਅਤੇ ਸ. ਸ਼ਰਨਦੀਪ ਸਿੰਘ ਵੱਲੋ ਸਾਂਝੇ ਤੌਰ ‘ਤੇ ਕੀਤੀ ਗਈ, ਜਿਥੇ ਉਹਨਾਂ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਨੂੰ ਆਖਿਆ। ਉਪਰੰਤ ਕਮੇਟੀ ਦੇ ਪ੍ਰਧਾਨ ਸ. ਦਲਜੀਤ ਸਿੰਘ ਹੋਰਾਂ ਨੇ ਜਿੱਥੇ ਬੀਤੇ ਦੋ ਵਰ੍ਹੇ ਦੀਆਂ ਖੇਡਾਂ ਬਾਰੇ ਜਾਣਕਾਰੀ ਦਿੱਤੀ ਅਤੇ ਉੱਥੇ ਈ ਭਰੋਸਾ ਦਿਵਾਇਆ ਕਿ ਇਸ ਵਰ੍ਹੇ ਇਹ ਖੇਡਾਂ ਹੋਰ ਵੀ ਜਾਹੋ ਜਲਾਲ ਨਾਲ ਹੋਣਗੀਆਂ ਅਤੇ ਵੱਧ ਤੋ ਵੱਧ ਸਿੱਖ ਨੌਜਵਾਨਾਂ ਅਤੇ ਪਰਿਵਾਰਾਂ ਨੂੰ ਇਹਨਾਂ ਖੇਡਾਂ ਨਾਲ ਜੋੜਿਆ ਜਾਵੇਗਾ।ਕਮੇਟੀ ਦੇ ਚੇਅਰਮੈਨ ਸ. ਤਾਰਾ ਸਿੰਘ ਬੈਂਸ ਨੇ ਆਪਣੇ ਸੰਬੋਧਨ ‘ਚ ਜਿਥੇ ਇਹਨਾਂ ਖੇਡਾਂ ਅਤੇ ਖੇਡ ਮਨੈਜਮੇਂਟ ਵਿੱਚ ਵੱਧ ਤੋ ਵੱਧ ਔਰਤਾਂ ਦੀ ਸ਼ਮੂਲੀਅਤ ‘ਤੇ ਜ਼ੋਰ ਦਿੱਤਾ, ਉਥੇ ਈ ਦੱਸਿਆ ਕਿ ਇਸ ਵਾਰ ਦੀਆਂ ਖੇਡਾਂ ਵਿੱਚ ਪੰਜਾਬੀ ਮੁੰਡਿਆਂ ਦੇ ਰੱਗਬੀ ਦੇ ਸ਼ੋਅ ਮੈਚ ਵੀ ਹੋਣਗੇ ਤਾਂ ਜੋ ਆਉਂਦੇ ਸਾਲਾਂ ‘ਚ ਨਿਊਜ਼ੀਲੈਂਡ ਦੀ ਇਸ ਨੈਸ਼ਨਲ ਖੇਡ ਨੂੰ ਵੀ ਇਹਨਾਂ ਖੇਡਾਂ ਵਿੱਚ ਅਧਿਕਾਰਿਤ ਤੌਰ ‘ਤੇ ਸ਼ਾਮਲ ਕੀਤਾ ਜਾ ਸਕੇ। ਖੇਡ ਕਮੇਟੀ ਨੇ ਸਾਂਝੇ ਰੂਪ ‘ਚ ਬਟਨ ਦਬਾ ਕੇ ਵੱਡੀ ਸਕਰੀਨ ‘ਤੇ ਖੇਡਾਂ ਦਾ ਐਲਾਨ ਕੀਤਾ। ਪ੍ਰੋਗਰਾਮ ਵਿੱਚ ਪਹੁੰਚੇ ਹੋਏ ਵੱਖ- ਵੱਖ ਕਲੱਬਾਂ ਅਤੇ ਕਮੇਟੀਆਂ ਦੇ ਬੁਲਾਰਿਆਂ ਨੇ ਜਿੱਥੇ ਸਿੱਖ ਖੇਡਾਂ ਦੀ ਕਮੇਟੀ ਨਾਲ ਸੰਪੂਰਨ ਤੌਰ ‘ਤੇ ਸਹਿਯੋਗ ਕਰਨ ਦਾ ਯਕੀਨ ਦਵਾਇਆ, ਉਥੇ ਹੀ ਸਭ ਨੇ ਸਮੂਹਕ ਤੌਰ ‘ਤੇ ਪਿਛਲੀਆਂ ਦੋ ਵਾਰ ਦੀਆਂ ਦੀਆਂ ਖੇਡਾਂ ਦੀ ਤਰ੍ਹਾਂ ਇਸ ਵਾਰ ਵੀ ਖੇਡਾਂ ‘ਚ ਆਪਣੇ ਪਰਿਵਾਰਾਂ ਸਮੇਤ ਹਾਜ਼ਰੀ ਲਵਾਉਣ ਦੀ ਹਾਮੀ ਭਰੀ। ਅੰਤ ਵਿੱਚ ਸ. ਗੁਰਵਿੰਦਰ ਸਿੰਘ ਔਲਖ ਨੇ ਆਏ ਹੋਏ ਸਭ ਮਹਿਮਾਨਾਂ ਦਾ ਕਮੇਟੀ ਵੱਲੋਂ ਧੰਨਵਾਦ ਕੀਤਾ।

Loading

Scroll to Top