ਖੁਸ਼ਬੂ ਪੰਜਾਬ ਦੀ

Latest news
ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि... वेस्ट हल्के में गुंडागर्दी, भय, नशा तस्करी खत्म करने के लिये भाजपा को वोट दे--सुशील रिंकु ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਬਾਈ ਨਛੱਤਰ ਸਿੰਘ ਦਾ ਜਲੰਧਰ ਪਹੁੰਚਣ 'ਤੇ ਭਰਵਾਂ ਸਵਾਗਤ ਕਦੇ ਜ਼ੁਬਾਨ ਦੇ ਕਮਾਨ ਵਿਚੋਂ ਨਿਕਲੇ ਸ਼ਬਦ, ਕਦੇ ਚੰਗੇ ਸ਼ਬਦ ਬਣ ਜਾਂਦੇ ਹਨ डीएवी यूनिवर्सिटी ने मनाया वर्ल्ड अर्थ डे, जैव ईंधन पर कराया सेमिनार ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਸ਼ੁਰੂ मेरी मां ने भी प्रियंका गांधी की मां की तरह अपने मंगलसूत्र की कुर्बानी दी: विधायक विक्रमजीत सिंह चौध...

ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਦੇ ਸਬੰਧ ਵਿੱਚ ਕਿਚਨੇਰ ਕਨੇਡਾ ਵਿੱਚ ਲਗਾਈ ਛਬੀਲ

ਨਿਊਯਾਰਕ/ ਕਿਚਨੇਰ (ਰਾਜ ਗੋਗਨਾ/ ਕੁਲਤਰਨ ਪਧਿਆਣਾ )—ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਦੇ ਸਬੰਧ ਵਿੱਚ ਨੌਜਵਾਨਾਂ ਨੇ ਨਵੀਂ ਪਹਿਲ ਕਰਦਿਆਂ ਕਿਚਨੇਰ ਕੈਨੇਡਾ ਦੇ ਸਕੇਅਰ ਮਾਲ ਦੇ ਬਾਹਰ ਛਬੀਲ ਅਤੇ ਚਿਪਸ ਦਾ ਲੰਗਰ ਲਗਾਇਆ ਗਿਆ । ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਦਾ ਬਾਹਰਲੇ ਦੇਸ਼ ਆਕੇ ਛਬੀਲ ਲਗਾਉਣ ਦਾ ਮਕਸਦ ਸ਼ਹਾਦਤ ਨੂੰ ਯਾਦ ਕਰਨ ਦੇ ਨਾਲ ਨਾਲ ਇਸ ਮੁਲਖ ਦੇ ਬਸ਼ਿੰਦੇ ਗੈਰ ਸਿੱਖਾਂ ਨੂੰ ਸਿੱਖ ਧਰਮ ਅਤੇ ਇਤਿਹਾਸ ਬਾਰੇ ਜਾਣਕਾਰੀ ਦੇਣਾ ਵੀ ਹੈ।  ਨੌਜਵਾਨਾਂ ਦੱਸਿਆ ਕਿ ਭਾਂਵੇ ਪੰਜਾਬੀਆਂ ਨੇ ਕਨੇਡਾ ਆਕੇ ਬਹੁਤ ਵੱਡੇ ਅਹੁਦੇ ਹਾਸਿਲ ਕਰ ਲਏ ਹਨ, ਇੱਕ ਵੱਖਰੀ ਪਹਿਚਾਣ ਵੀ ਕਾਇਮ ਕੀਤੀ ਹੈ ਪਰ ਫਿਰ ਵੀ ਸਾਡੀ ਦਸਤਾਰ ਅਤੇ ਸਾਡੇ ਧਰਮ ਅਤੇ ਇਤਿਹਾਸ ਬਾਰੇ ਸਿੱਖ ਘੱਟਗਿਣਤੀ ਵਾਲੇ ਇਲਾਕਿਆਂ ਦੇ ਵਸਨੀਕਾਂ ਨੂੰ ਜਾਣਕਾਰੀ ਨਹੀਂ ਹੈ । ਉਹ ਇਸ ਛਬੀਲ ਰਾਹੀਂ ਜਾਗਰੂਕਤਾ ਫਲਾਉਣ ਦੇ ਨਾਲ ਨਾਲ “ਸਭੇ ਸਾਂਝੀਵਾਲ ਸਦਾਇਨ” ਹੋਕਾ ਦੇਕੇ “ਮਾਨਸੁ ਕੀ ਜਾਤ ਏਕੋ” ਦਾ ਸੁਨੇਹਾ ਵੀ ਦੇ ਰਹੇ ਹਨ । ਨੌਜਵਾਨ ਤੇਗਬੀਰ ਸਿੰਘ ਨੇ ਕਿਹਾ ਐਥੋਂ ਦੇ ਵਸਨੀਕ ਗੋਰਿਆਂ ਅਤੇ ਹੋਰ ਧਰਮਾਂ, ਜਾਤਾਂ ਦੇ ਲੋਕਾਂ ਵੱਲੋਂ ਇਸ ਪਹਿਲ ਨੂੰ ਕਾਫੀ ਸਰਾਹਿਆ ਗਿਆ ਅਤੇ ਬਹੁਤ ਸਾਰੇ ਲੋਕਾਂ ਨੂੰ ਸਿੱਖ ਇਤਿਹਾਸ ਅਤੇ ਸਭਿਆਚਾਰ ਬਾਰੇ ਸਟੀਕ ਜਾਣਕਾਰੀ ਦਿੱਤੀ ਗਈ । ਨੌਜਵਾਨਾਂ ਨੇ ਦੱਸਿਆ ਉਨ੍ਹਾਂ ਦਾ ਇਹ ਉਦਮ ਕਿਸੇ ਦਾ ਧਰਮ ਪਰਿਵਰਤਨ ਲਈ ਨਹੀਂ ਹੈ ਸਗੋਂ ਸਾਡੇ ਸ਼ਾਨਮਤੇ ਇਤਿਹਾਸ ਅਤੇ ਕੁਰਬਾਨੀਆਂ ਨੂੰ ਐਥੋਂ ਦੇ ਵਸਨੀਕਾਂ ਨੂੰ ਜਾਣੂ ਕਰਵਾਉਣਾ ਹੈ ਤਾਂ ਜੋ ਅਸੀਂ ਸਾਡੇ ਇਤਿਹਾਸ ਅਤੇ ਸਿਰ ਬੰਨੀ ਪੱਗ ਦਾ ਮਾਣ ਵਧਾ ਸਕੀਏ ਅਤੇ ਭਾਈਚਾਰਕ ਸਾਂਝ ਵਧਾਉਣ ਦੇ ਨਾਲ “ਕਿਰਤ ਕਰੋ ਵੰਡ ਛੱਕੋ” ਦਾ ਬਾਬੇ ਨਾਨਕ ਦਾ ਉਪਦੇਸ਼  ਫਲਾਉਣ ਵਿੱਚ ਨਿਮਾਣਾ ਯੋਗਦਾਨ ਪਾ ਸਕੀਏ ।

Loading

Scroll to Top