ਅਮਰੀਕਾ ਵਿਚ ਪਿਛਲੇ 40 ਸਾਲਾਂ ਦੌਰਾਨ ਪਹਿਲੀ ਵਾਰ ਮਹਿੰਗਾਈ ਸਿਖਰ ‘ਤੇ ਪੁੱਜੀ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)   ਅਮਰੀਕਾ ਵਿਚ ਮਹਿੰਗਾਈ ਪਿਛਲੇ 40 ਸਾਲਾਂ ਦੌਰਾਨ ਪਹਿਲੀ ਵਾਰ ਸਿਖਰ ‘ਤੇ ਪੁੱਜ ਗਈ ਹੈ। ਗੈਸ, ਖੁਰਾਕੀ ਵਸਤਾਂ ਤੇ ਰਿਹਾਇਸ਼ ਦੇ ਕਿਰਾਏ ਵਿਚ ਹੋਏ ਵਾਧੇ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾਈਆਂ ਹਨ। ਆਰਥਕ ਮਾਹਿਰਾਂ ਦਾ ਅਨੁਮਾਨ  ਹੈ ਕਿ ਜਿਸ ਤੇਜੀ ਨਾਲ ਮਹਿੰਗਾਈ ਵਧੀ ਹੈ, ਉਸ ਤੇਜੀ ਨਾਲ ਘਟੇਗੀ ਨਹੀਂ ਤੇ ਇਸ ਦੇ ਘਟਣ ਦੀ ਰਫਤਾਰ ਸੁਸਤ ਹੋਵੇਗੀ। ਖਪਤਕਾਰ ਸੂਚਕ ਅੰਕ ਵਿਚ 8.6% ਸਲਾਨਾ ਦਾ ਵਾਧਾ ਹੋਇਆ ਹੈ। ਕਿਰਤ ਵਿਭਾਗ ਅਨੁਸਾਰ ਦਸੰਬਰ 1981 ਤੋਂ ਬਾਅਦ ਖਪਤਕਾਰ ਸੂਚਕ ਅੰਕ ਵਿਚ ਹੋਇਆ ਇਹ ਵਾਧਾ ਸਭ ਤੋਂ ਵੱਡਾ ਹੈ। ਆਰਥਕ ਮਾਹਿਰਾਂ ਦਾ ਮੰਨਣਾ ਹੈ ਕਿ ਮੁਦਰਾ ਸਫੀਤੀ ਦੀ ਦਰ 8.3% ‘ਤੇ ਕਾਇਮ ਰਖੀ ਜਾ ਸਕਦੀ ਹੈ। ਪਿਛਲੇ ਮਹੀਨੇ ਮਈ ਵਿਚ ਖਪਤਕਾਰ ਸੂਚਕ ਅੰਕ ਵਿਚ 1% ਦਾ ਵਾਧਾ ਹੋਇਆ ਹੈ ਤੇ ਇਹ ਅਪ੍ਰੈਲ ਮਹੀਨੇ ਨਾਲੋਂ 0.3% ਜਿਆਦਾ ਹੈ।    ਗੈਸ ਦੀ ਕੀਮਤ ਵਿਚ 4.1% ਦਾ ਵਾਧਾ ਹੋਇਆ ਹੈ ਜਦ ਕਿ ਕਰਿਆਣੇ ਦੀਆਂ ਕੀਮਤਾਂ 1.4% ਵਧੀਆਂ ਹਨ ਤੇ ਪਿਛਲੇ ਸਾਲ ਦੀ ਤੁਲਨਾ ਵਿਚ ਇਹ ਕੀਮਤਾਂ 11.9% ਵਧੀਆਂ ਹਨ। ਇਸ ਦਾ ਵੱਡਾ ਕਾਰਨ ਯੁਕਰੇਨ ਵਿਚ ਰੂਸ ਦੀ ਚਲ ਰਹੀ ਜੰਗ ਹੈ ਜਿਸ ਕਾਰਨ ਸਪਲਾਈ ਰੁਕ ਗਈ ਹੈ। ਤੇਲ, ਕਣਕ, ਮੱਕੀ ਤੇ ਹੋਰ ਵਸਤਾਂ ਦੀ ਸਪਲਾਈ ਵਿਚ ਵਿਘਨ ਨਿਰੰਤਰ ਜਾਰੀ ਹੈ। ਪਿਛਲੇ ਮਹੀਨੇ ਕੇਕ,ਕੱਪ ਕੇਕਸ ਤੇ ਕੁਕੀਜ ਦੀਆਂ ਕੀਮਤਾਂ ਵਿਚ 3.1% ਦਾ ਵਾਧਾ ਹੋਇਆ। ਮੱਛੀ ਦੀ ਕੀਮਤ 2.2% ਵਧੀ ਹੈ ਤੇ ਆਂਡਿਆਂ ਦੀ ਕੀਮਤ 5% ਵਧੀ ਹੈ ਜੋ ਅਪ੍ਰੈਲ ਵਿਚ10.3% ਵਧੀ ਸੀ। ਮੁਰਗੇ ਦੀ ਕੀਮਤ ਵਿਚ ਲਗਾਤਾਰ ਦੂਸਰੇ ਮਹੀਨੇ 3% ਦਾ ਵਾਧਾ ਹੋਇਆ ਹੈ। ਇਸ ਤੋਂ ਇਲਾਵਾ ਕੋਵਿਡ ਮਹਾਮਾਰੀ ਦੌਰਾਨ ਘਰਾਂ ਦੀਆਂ ਕੀਮਤਾਂ ਵਿਚ ਹੋਏ ਤੇਜੀ ਨਾਲ ਵਾਧੇ ਦੇ ਮੱਦੇਨਜਰ ਮਾਲਕਾਂ ਨੇ ਆਪਣਾ ਮੁਨਾਫਾ ਕਾਇਮ ਰਖਣ ਲਈ ਕਿਰਾਏ ਵਿਚ ਵਾਧਾ ਕਰ ਦਿੱਤਾ ਹੈ। ਆਰਥਕ ਮਾਹਿਰਾਂ ਦੀ ਮੰਨੀਏ ਤਾਂ ਅਜੇ ਲੋਕਾਂ ਨੂੰ ਮਹਿੰਗਾਈ ਤੋਂ ਰਾਹਤ ਮਿਲਣ ਵਾਲੀ ਨਹੀਂ ਹੈ। ਈ ਵੀ-ਪਾਰਥਨੋਨ ਵਿਖੇ ਮੁੱਖ ਅਰਥਸ਼ਾਸ਼ਤਰੀ ਵਜੋਂ ਸੇਵਾਵਾਂ ਦੇ ਰਹੇ ਗਰੇਗੋਰੀ ਡਾਕੋ ਨੇ ਇਕ ਨੋਟ ਵਿਚ ਕਿਹਾ ਹੈ ਕਿ ਇਸ ਸਾਲ ਦੇ ਅੰਤ ਤੱਕ ਮਹਿੰਗਾਈ ਦੀ ਰਫਤਾਰ ਕਿਸੇ ਵੀ ਪਧਰ ਤੱਕ ਘੱਟ ਸਕਦੀ ਹੈ ਪਰੰਤੂ ਫਿਰ ਵੀ ਇਹ ਸਖਤ ਰਹੇਗੀ।  ਵਾਈਟ ਹਾਊਸ ਵੀ ਸਪਸ਼ਟ ਕਰ ਚੁੱਕਾ ਹੈ ਕਿ ਬਾਈਡਨ ਪ੍ਰਾਸ਼ਸਨ ਕੋਲ ਮਹਿੰਗਾਈ ਘੱਟ ਕਰਨ ਲਈ ਕੋਈ ਰਾਹ ਬਚਿਆ ਨਹੀਂ ਹੈ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...