ਸੁਰਜੀਤ ਹਾਕੀ ਸੁਸਾਇਟੀ ਫਿੱਟਨੈੱਸ ਤੇ ਭੰਗੜਾ ਸੈਸ਼ਨ: ਖ਼ੂਬ ਰੰਗ ਬੰਨਿਆਂ ਫਿੱਟਨੈੱਸ ਟ੍ਰੇਨਰ ਮਿਸ ਐਸ਼ਲੇ ਕੌਰ ਵਲੋਂ

ਜਲੰਧਰ (Jatinder Rawat)- ਸੁਰਜੀਤ ਹਾਕੀ ਸੁਸਾਇਟੀ ਵੱਲੋਂ  ਕਰਵਾਏ ਗਏ ਫਿੱਟਨੈੱਸ ਤੇ ਭੰਗੜਾ ਸੈਸ਼ਨ ਦੌਰਾਨ  ਮਸਹੂਰ ਫਿੱਟਨੈੱਸ ਟ੍ਰੇਨਰ ਮਿੱਸ ਐਸਲ਼ੇ ਕੌਰ ਨੇ ਖੂਬ ਰੰਗ ਬੰਨ੍ਹਿਆ ਅਤੇ ਲੋਕਾਂ ਦੀ ਵਾਹ ਵਾਹ ਲੁੱਟੀ । ਸੁਰਜੀਤ ਹਾਕੀ ਸੁਸਾਇਟੀ ਦੇ ਸਕੱਤਰ ਸੁਰਿੰਦਰ ਸਿੰਘ ਭਾਪਾ ਅਨੁਸਾਰ ਅੱਜ ਸਥਾਨਕ ਸੁਰਜੀਤ ਹਾਕੀ ਸਟੇਡੀਅਮ ਵਿਖੇ ਕਰਵਾਏ ਗਏ ਫਿੱਟਨੈੱਸ ਤੇ ਭੰਗੜਾ ਸੈਸ਼ਨ ਵਿਚ ਭਾਰੀ ਗਿਣਤੀ ਵਿੱਚ ਖਿਡਾਰੀਆਂ, ਕੋਚਾਂ, ਅਧਿਕਾਰੀਆਂ ਅਤੇ ਆਮ ਲੋਕਾਂ ਵਲੋਂ ਸਿਰਕਤ ਕੀਤੀ ਗਈ । ਵਰਨਯੋਗ ਹੈ ਕਿ ਮਸਹੂਰ ਫਿੱਟਨੈੱਸ ਟ੍ਰੇਨਰ ਮਿੱਸ ਐਸਲ਼ੇ ਕੌਰ ਦੀ ਮਕਬੂਲੀਅਤ ਅਤੇ ਉਸ ਵੱਲੋਂ ਭੰਗੜਾ ਰਾਹੀਂ ਸਰੀਰ ਨੂੰ ਕਿਵੇਂ ਫਿੱਟ ਰੱਖਣਾ ਹੈ, ਦੇ ਵੱਖਰੇ ਅੰਦਾਜ਼ ਨੂੰ ਦੇਖਦੇ ਹੋਏ ਇਸ ਵਿਚ ਕੇਵਲ ਲੋਕਲ ਪੱਧਰ ਉਪਰ ਹੀ ਨਹੀਂ ਬਲਕਿ ਬਾਹਰਲੇ ਜ਼ਿਲ੍ਹਿਆਂ ਤੋਂ ਵੀ ਲੋਕਾਂ ਨੇ ਇਸ ਫਿੱਟਨੈੱਸ ਸੈਸ਼ਨ ਵਿਚ ਭਾਗ ਲਿਆ । ਇਸ ਮੌਕੇ ਉਪਰ ਫਿੱਟਨੈੱਸ ਟ੍ਰੇਨਰ ਮਿੱਸ ਐਸਲ਼ੇ ਕੌਰ ਨੇ ਲੋਕਾਂ ਨੂੰ ਭੰਗੜੇ ਮਾਰਫਤ ਕਿਵੇਂ ਸਰੀਰ ਨੂੰ ਕਿਵੇਂ ਤੰਦਰੁਸਤ ਰੱਖਣ ਹੈ, ਦੇ ਗੁਰ ਵੀ ਸਿਖਾਏ ।

ਇਸ ਮੌਕੇ ਤੇ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਵਰਿੰਦਰ ਬਾਜਵਾ ਨੇ ਜਿੱਥੇ ਫਿੱਟਨੈੱਸ ਟ੍ਰੇਨਰ ਮਿੱਸ ਐਸਲ਼ੇ ਕੌਰ ਨੂੰ ਸਨਮਾਨਿਤ ਕੀਤਾ ਉੱਥੇ ਉਹਨਾਂ ਨੇ ਸੁਰਜੀਤ ਹਾਕੀ ਸੁਸਾਇਟੀ ਵੱਲੋਂ ਚਲਾਈ ਜਾ ਰਹੀ ਹਾਕੀ ਅਕੈਡਮੀ ਦੇ ਕੋਚਾਂ ਕ੍ਰਮਵਾਰ ਪੰਡਿਤ ਰਾਜਿੰਦਰ ਸ਼ਰਮਾ, ਪ੍ਰੋਫੈਸਰ ਬਲਵਿੰਦਰ ਸਿੰਘ ਅਤੇ ਨਰੇਸ਼ ਕੁਮਾਰ ਨੰਗਲ ਕਰਾਰ ਖਾਂ ਨੂੰ ਸ਼ਾਨਦਾਰ ਤੇ ਸਮਰਪਿਤ ਹਾਕੀ ਕੋਚਿੰਗ ਲਈ ਸਨਮਾਨਿਤ ਕੀਤਾ ਗਿਆ । ਇਸ ਮੌਕੇ ਉਪਰ ਸੁਰਜੀਤ ਹਾਕੀ ਸੁਸਾਇਟੀ ਦੇ ਕੋਰ ਕਮੇਟੀ ਦੇ ਮੈਬਰ ਲੇਖ ਰਾਜ ਨਈਅਰ, ਲੱਖਵਿੰਦਰ ਪਾਲ ਸਿੰਘ ਖੈਹਰਾ, ਇਕਬਲ ਸਿੰਘ ਸੰਧੂ, ਗੁਰਵਿੰਦਰ ਸਿੰਘ ਗੁੱਲੂ, ਗੌਰਵ ਅਗਰਵਾਲ, ਰਣਬੀਰ ਸਿੰਘ ਟੁੱਟ ਅਤੇ ਰਮਨੀਕ ਸਿੰਘ ਰੰਧਾਵਾ ਹਾਜਿਰ ਸਨ ।

Loading

Scroll to Top
Latest news
राहुल गाँधी और अरविन्द केजरीवाल सनातन धर्म के दुश्मन : डा. सुभाष शर्मा सीएम भगवंत मान ने करतारपुर में किया जालंधर से आप उम्मीदवार पवन कुमार टीनू के लिए प्रचार, बोले- 1 जून... सीबीएसई-2024 कक्षा दसवीं और बारहवीं का परीक्षा परिणाम घोषित होने के पश्चात पीएम श्री केन्द्रीय विद्य... ਸ਼ਰਾਬ ਦੇ ਸ਼ੌਕੀਨ ਮਾਨ ਦਾ ਕਦੇ ਵੀ ਪੰਜਾਬ ਵਿੱਚੋਂ ਨਸ਼ਾ ਖਤਮ ਕਰਨ ਦਾ ਇਰਾਦਾ ਨਹੀਂ ਸੀ : ਡਾ ਸੁਭਾਸ਼ ਸ਼ਰਮਾ ਪੰਜਾਬ 'ਚ ਲੋਕ ਸਭਾ ਦੀ ਦੌੜ 'ਚ 'ਆਪ' ਦੂਜਿਆਂ ਨਾਲੋਂ ਸਭ ਤੋਂ ਅੱਗੇ,ਅੱਧੇ ਦਰਜਨ ਹਲਕਿਆਂ 'ਚ ਕਈ ਵੱਡੇ ਆਗੂ ਪਾਰਟੀ 'ਚ ਹੋ... ਲੋਕ ਸਭਾ ਹਲਕਾ ਜਲੰਧਰ ਤੋਂ ਮਾਸਟਰ ਪਰਸ਼ੋਤਮ ਬਿਲਗਾ ਦੇ ਨਾਮਜਦਗੀ ਪੱਤਰ ਦਾਖਲ ਬਲਾਤਕਾਰ ਦੇ ਦੋਸ਼ੀ ਨੂੰ ਸ਼ਾਮਲ ਕਰਨਾ ਕਾਂਗਰਸ ਦੀਆਂ ਡਿੱਗਦੀਆਂ ਕਦਰਾਂ-ਕੀਮਤਾਂ ਦਾ ਸੰਕੇਤ: ਵਿਧਾਇਕ ਵਿਕਰਮਜੀਤ ਸਿੰਘ ਚੌਧ... ਡਾ: ਸੁਭਾਸ਼ ਸ਼ਰਮਾ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਅਤੇ ਮਾਤਾ ਨੈਣਾ ਦੇਵੀ ਮੰਦਿਰ ਵਿਖੇ ਮੱਥਾ ਟੇਕਣ ਉਪਰੰਤ ਚੋਣ ਮੁਹਿੰਮ... ਭਗਵੰਤ ਮਾਨ ਨੇ ਸ਼ਾਹਕੋਟ 'ਚ ਜਲੰਧਰ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਲਈ ਕੀਤਾ ਚੋਣ ਪ੍ਰਚਾਰ, ਕਿਹਾ ਧੋਖੇਬਾਜ਼ਾਂ ਨੂੰ ਜਵਾ... भाजपा उम्मीदीवार सुशील रिंकु के नामांकन पर उमड़े जनसैलाब ने उडाये विपक्षी दलों के होश