ਲਖਨਊ- ਲਖਨਊ ਵਿਚ ਪਬਜੀ ਨਾ ਖੇਡਣ ਤੋਂ ਨਰਾਜ਼ ਹੋ ਕੇ 16 ਸਾਲਾ ਮੁੰਡੇ ਨੇ ਅਪਣੀ ਮਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਤੋਂ ਬਾਅਦ ਮਾਂ ਦੀ ਲਾਸ਼ ਦੇ ਨਾਲ 3 ਦਿਨ ਘਰ ਵਿਚ ਰਿਹਾ। 10 ਸਾਲ ਦੀ ਭੈਣ ਨੂੰ ਵੀ ਧਮਕਾ ਕੇ ਘਰ ਤੋਂ ਬਾਹਰ ਨਹੀਂ ਜਾਣ ਦਿੱਤਾ। ਲਾਸ਼ ਸੜਨ ਕਾਰਨ ਬਦਬੂ ਫੈਲੀ ਤਾਂ ਫੌਜ ਵਿਚ ਅਧਿਕਾਰੀ ਪਿਤਾ ਨੂੰ ਖੁਦ ਫੋਨ ਕਰਕੇ ਦੱਸਿਆ ਕਿ ਮਾਂ ਦੀ ਹੱਤਿਆ ਕਰ ਦਿੱਤੀ ਹੈ। ਪਿਤਾ ਦੀ ਜਾਣਕਾਰੀ ’ਤੇ ਰਾਤ ਵੇਲੇ ਪੁਲਿਸ ਨੇ ਲਾਸ਼ ਨੂੰ ਘਰ ਤੋਂ ਬਾਹਰ ਕੱਢਿਆ। ਮੂਲ ਤੌਰ ’ਤੇ ਵਾਰਾਣਸੀ ਦੇ ਰਹਿਣ ਵਾਲੇ ਨਵੀਨ ਕੁਮਾਰ ਸਿੰਘ ਫੌਜ ਵਿਚ ਜੂਨੀਅਰ ਕਮਿਸ਼ੰਡ ਅਫ਼ਸਰ ਹਨ। ਉਨ੍ਹਾਂ ਦੀ ਪੋਸਟਿੰਗ ਪੱਛਮੀ ਬੰਗਾਲ ਵਿਚ ਹੈ। ਲਖਨਊ ਦੇ ਪੀਜੀਆਈ ਇਲਾਕੇ ਵਿਚ ਯਮੁਨਾਪੁਰਮ ਕਲੌਨੀ ਵਿਚ ਉਨ੍ਹਾਂ ਦਾ ਮਕਾਨ ਹੈ। ਇੱਥੇ ਉਨ੍ਹਾਂ ਦੀ ਪਤਨੀ 40 ਸਾਲਾ ਸਾਧਨਾ ਅਪਣੇ 16 ਸਾਲਾ ਬੇਟੇ ਅਤੇ 10 ਸਾਲਾ ਬੇਟੀ ਨਾਲ ਰਹਿੰਦੀ ਸੀ। ਬੇਟੇ ਨੇ ਮੰਗਲਵਾਰ ਰਾਤ ਅਪਣੇ ਪਿਤਾ ਨੂੰ ਲਾਸ਼ ਵੀ ਦਿਖਾਈ। ਨਵੀਨ ਨੇ ਇੱਕ ਰਿਸ਼ਤੇਦਾਰ ਨੂੰ ਫੋਲ ਕਰਕੇ ਅਪਦੇ ਘਰ ਭੇਜਿਆ। ਪੁਲਿਸ ਪੁੱਜੀ ਤਾਂ ਘਰ ਦੇ ਹਾਲਾਤ ਦੇਖ ਕੇ ਹੈਰਾਨ ਰਹਿ ਗਈ ਹੈ।