ਮਹਿਲਾ ਵਿੰਗ ਬਣਨ ਨਾਲ ਮਹਿਲਾਵਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਵਿੱਚ ਹੋਵੇਗੀ ਆਸਾਨੀ – ਗੋਰਵ ਅਰੋੜਾ
ਲੁਧਿਆਣਾ(Monika )ਮਹਾਨਗਰ ਦੇ ਇਲਾਕਾ ਕੋਟ ਮੰਗਲ ਵਿਖੇ ਕਰਾਇਮ ਇਨਵੈਸਟੀਗੇਸ਼ਨ ਟੀਮ ਰਜਿ(ਸੀਆਈਟੀ)ਦੇ ਮੁੱਖ ਦਫ਼ਤਰ ਵਿੱਚ ਅੱਜ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਦੋਰਾਨ ਸਟੇਟ ਇੰਚਾਰਜ ਐਡਵੋਕੇਟ ਗੋਰਵ ਅਰੋੜਾ ਜੀ ਅਤੇ ਸਟੇਟ ਸਬ ਇੰਚਾਰਜ ਜਸਵੀਰ ਕਲੋਤਰਾ ਵੱਲੋਂ ਮਹਿਲਾ ਵਿੰਗ ਦਾ ਗਠਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਆਈ ਡੀ ਕਾਰਡ ਦਿੱਤੇ ਗਏ।ਜਿਸ ਵਿੱਚ ਸੋਨੀਆ ਬਾਵਾ ਨੂੰ ਮਹਿਲਾ ਵਿੰਗ ਦੇ ਜਿਲਾ ਲੁਧਿਆਣਾ ਅਰਬਨ -1 ਦੇ ਪ੍ਰਧਾਨ,ਦੀਪਤੀ ਅਗਰਵਾਲ ਸੀਨੀਅਰ ਵਾਇਸ ਪ੍ਰਧਾਨ,ਮੋਨਿਕਾ ਵਾਰਡ ਪ੍ਰਧਾਨ,ਰੁਪਿੰਦਰਜੀਤ ਵਾਰਡ ਪ੍ਰਧਾਨ,ਕੁਲਦੀਪ ਵਾਰਡ ਪ੍ਰਧਾਨ,ਜਿਲਾ ਵਾਇਸ ਪ੍ਰਧਾਨ ਰਜਿੰਦਰ ਕੋਰ ਅਤੇ ਸੁਨੀਤਾ ਕੁਮਾਰੀ ਨੂੰ ਮੈਂਬਰ ਨਿਯੁਕਤ ਕੀਤਾ ਗਿਆ।ਐਡਵੋਕੇਟ ਗੋਰਵ ਅਰੋੜਾ ਨੇ ਕਿਹਾ ਕਿ ਕਈ ਵਾਰ ਲੜਕੀਆਂ ਦੇ ਕੇਸ ਆਉਂਦੇ ਸਨ ਜਿਸ ਕਾਰਣ ਉਨ੍ਹਾਂ ਨੂੰ ਜੈਂਟਸ ਨਾਲ ਖੁਲ੍ਹ ਕੇ ਗੱਲ ਦੱਸਣ ਵਿੱਚ ਝਿਜਕ ਆਉਂਦੀ ਸੀ ਮਹਿਲਾਂ ਵਿੰਗ ਬਣਨ ਨਾਲ ਉਨ੍ਹਾਂ ਨੂੰ ਵੱਡੀ ਮਦਦ ਮਿਲੇਗੀ ਅਤੇ ਸੀਆਈਟੀ ਨੂੰ ਮਜਬੂਤੀ ਮਿਲੇਗੀ।