ਖੁਸ਼ਬੂ ਪੰਜਾਬ ਦੀ

Latest news
केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि...

ਜੰਡਿਆਲਾ ਗੁਰੂ ਪ੍ਰੈੱਸ ਕਲੱਬ ਦੇ ਪ੍ਰਧਾਨ ਵਰਿੰਦਰ ਮਲਹੋਤਰਾ ਨੇ ਸਮਾਜ ਸੇਵਕਾਂ ਦੀ ਮਦਦ ਨਾਲ ਗਰੀਬ ਪਰਿਵਾਰ ਦੀ ਕੀਤੀ ਮਾਲੀ ਮਦਦ

ਜੰਡਿਆਲਾ ਗੁਰੂ  (Sonu Miglani) – ਕਿਸੇ ਗਰੀਬ ਲੋੜਵੰਦ ਦੀ ਮਦਦ ਕਰਨਾ ਪਰਮਾਤਮਾ ਦੇ ਸਿਮਰਨ ਨਾਲੋਂ ਵੀ ਵੱਡਾ ਉਪਰਾਲਾ ਹੈ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦੇ ਹੋਏ ਵੱਖ ਵੱਖ ਅਹੁਦਿਆਂ ਉਪਰ ਬਿਰਾਜਮਾਨ ਅਤੇ ਉਘੇ ਸਮਾਜ ਸੇਵਕ ਵਰਿੰਦਰ ਸਿੰਘ ਮਲਹੋਤਰਾ ਨੇ ਕਿਹਾ ਕਿ ਜੰਡਿਆਲਾ ਗੁਰੂ ਗੁਰਦੁਆਰਾ ਬਾਬਾ ਹੰਦਾਲ ਦੇ ਨਜ਼ਦੀਕ ਰਹਿੰਦੇ ਗਰੀਬ ਪਰਿਵਾਰ ਦੀ ਇਕ ਲੜਕੀ ਲਵਪ੍ਰੀਤ ਕੌਰ ਪੁੱਤਰੀ ਕਸ਼ਮੀਰ ਸਿੰਘ ਪਿਛਲੇ ਕਰੀਬ 30 ਦਿਨ ਤੋਂ ਟੀ ਬੀ ਦੀ ਬਿਮਾਰੀ ਕਾਰਨ ਹਸਪਤਾਲ ਦਾਖਿਲ ਹੈ । ਪੀੜਤ ਲੜਕੀ ਦੀ ਮਾਤਾ ਦਾ ਇਕ ਮਹੀਨਾ ਪਹਿਲਾਂ ਅਤੇ ਨੌਜਵਾਨ ਇਕਲੋਤੇ ਭਰਾ ਦੀ ਵੀ ਮੌਤ ਹੋ ਚੁੱਕੀ ਹੈ । ਬਾਪ ਮਾਮੂਲੀ ਰਿਹੜੀ ਵਗੈਰਾ ਲਗਾਕੇ ਗੁਜ਼ਾਰਾ ਕਰਦਾ ਹੈ । ਇਕ ਛੋਟੀ ਭੈਣ ਸਪਨਾ ਸਮੇਤ ਹੁਣ ਪਰਿਵਾਰ ਦੇ ਤਿੰਨ ਮੈਂਬਰ ਹਨ । ਦੋਨੋ ਭੈਣਾਂ ਬਾਰਵੀਂ ਪਾਸ ਹਨ ।  ਪਿਤਾ ਵੀ ਹਸਪਤਾਲ ਬੇਟੀ ਦੇ ਧਿਆਨ ਲਈ ਬੈਠੇ ਹੋਏ ਹਨ ਜਿਸ ਕਰਕੇ ਪਰਿਵਾਰ ਦਾ ਪਾਲਣ ਪੋਸ਼ਣ ਔਖਾ ਹੋ ਗਿਆ ਹੈ । ਇਸ ਦੌਰਾਨ ਜੰਡਿਆਲਾ ਪ੍ਰੈਸ ਕਲੱਬ ਅਤੇ ਬਰਤਨ ਯੂਨੀਅਨ ਦੇ ਪ੍ਰਧਾਨ ਤੋਂ ਇਲਾਵਾ ਉਘੇ ਸਮਾਜ ਸੇਵਕ ਵਰਿੰਦਰ ਸਿੰਘ ਮਲਹੋਤਰਾ ਵਲੋਂ ਹਜਾਰਾਂ ਰੁਪਏ ਸ਼ੋਸ਼ਲ ਮੀਡੀਆ ਰਾਹੀਂ ਇਕੱਠੇ ਕਰਕੇ ਪੀੜਤ ਲੜਕੀ ਦੇ ਪਰਿਵਾਰ ਨੂੰ ਸੌੰਪੇ ਅਤੇ ਕਿਹਾ ਕਿ ਇਕ ਦਾਨੀ ਸੱਜਣ ਵਲੋਂ ਗੁਪਤ ਤੋਰ ਤੇ 6 ਮਹੀਨੇ ਦਾ ਰਾਸ਼ਨ ਇਸ ਪਰਿਵਾਰ ਨੂੰ ਫਰੀ ਭੇਜਿਆ ਜਾਵੇਗਾ । ਇਸ ਮੌਕੇ ਵਿਸ਼ੇਸ਼ ਤੋਰ ਤੇ ਪਹੁੰਚੇ ਚੇਅਰਮੈਨ ਸੁਨੀਲ ਦੇਵਗਨ ਪੀ ਟੀ ਸੀ ਵਾਲਿਆਂ ਵਲੋਂ ਇਕ ਕੀਮਤੀ ਹਵਾਦਾਰ ਇਲੈਕਟ੍ਰਾਨਿਕ ਬੈਡ ਵੀ ਡਾਕਟਰਾਂ ਦੇ ਕਹਿਣ ਤੇ ਤੁਰੰਤ ਮੌਕੇ ਤੇ ਲਿਆਕੇ ਦਿੱਤਾ ਗਿਆ । ਡਾਕਟਰਾਂ ਨਾਲ ਗੱਲਬਾਤ ਦੋਰਾਨ ਉਹਨਾਂ ਨੇ ਕਿਹਾ ਕਿ ਲੜਕੀ ਦਾ ਅਸੀਂ ਵਿਸ਼ੇਸ਼ ਤੋਰ ਤੇ ਧਿਆਨ ਰੱਖ ਰਹੇ ਹਾਂ ਕਿਉਂਕਿ ਪਹਿਲਾ ਹੀ ਇਸਦਾ ਨੌਜਵਾਨ ਭਰਾ ਅਤੇ ਮਾਂ ਇਸ ਬਿਮਾਰੀ ਕਾਰਨ ਪ੍ਰਮਾਤਮਾ ਨੂੰ ਪਿਆਰੇ ਹੋ ਚੁਕੇ ਹਨ । ਮੌਕੇ ਤੇ ਮੌਜੂਦ ਲੜਕੀ ਦੀ ਭੈਣ ਸਪਨਾ ਨੇ ਦੱਸਿਆ ਕਿ ਹੁਣ ਤੱਕ ਇਕ ਮਹੀਨੇ ਚ ਘਰ ਦੇ ਰਿਸ਼ਤੇਦਾਰ ਜਾਂ ਭਰਾ ਦੇ ਦੋਸਤਾਂ ਨੇ ਮਦਦ ਕੀਤੀ ਹੈ ਜਾਂ ਫਿਰ ਤੁਸੀ ਹੁਣ ਰੱਬ ਰੂਪੀ ਅਣਜਾਣ ਵਿਅਕਤੀ ਆਏ ਹੋ । ਇਸ ਦੋਰਾਨ ਵਰਿੰਦਰ ਮਲਹੋਤਰਾ ਨੇ ਕਿਹਾ ਕਿ ਅਗਰ ਕੋਈ ਹੋਰ ਦਾਨੀ ਸੱਜਣ ਗਰੀਬ ਪਰਿਵਾਰ ਦੀ ਮਦਦ ਕਰਨਾ ਚਾਹੇ ਤਾਂ ਫੋਨ ਨੰਬਰ 98889-68889 ਤੇ ਸੰਪਰਕ ਕਰ ਸਕਦੇ ਹਨ ।

Loading

Scroll to Top