ਲੁਧਿਆਣਾ (ਰਛਪਾਲ ਸਹੋਤਾ)-ਪੰਜਾਬ ਭਰ ਵਿੱਚ ਅੱਜ ਸੇਵਾ ਕੇਂਦਰ ਵਿੱਚ ਹੋਈ ਇੱਕ ਦਿਨ ਦੀ ਕਲਮਛੋੜ ਹੜਤਾਲ ਦੌਰਾਨ ਲੁਧਿਆਣਾ ਦੇ ਸੇਵਾ ਕੇਂਦਰਾਂ ਵਿੱਚ ਛਨਾਟਾ ਛਾਇਆ ਰਿਹਾ। ਇਸ ਹੜਤਾਲ ਦਾ ਅਸਰ ਆਮ ਲੋਕਾਂ ਤੇ ਪਿਆ, ਕਿਉਕਿ ਸੋਮਵਾਰ ਦਾ ਦਿਨ ਹੋਣ ਕਾਰਨ ਲੋਕ ਆਪਣੇ ਕੰਮ ਕਰਾਉਣ ਲਈ ਆਉਣ ਲੱਗੇ ਤਾਂ ਪਤਾ ਲੱਗਾ ਕਿ ਸੇਵਾ ਕੇਂਦਰ ਵੱਲੋਂ ਅੱਜ ਕਲਮਛੋੜ ਹੜਤਾਲ ਕੀਤੀ ਗਈ ਹੈ। ਜਿਸ ਕਰਕੇ ਲੋਕਾਂ ਨੂੰ ਖੱਜਲ ਖੁਆਰ ਹੋਣਾ ਪਿਆ ਇਸ ਹੜਤਾਲ ਨਾਲ ਸਰਕਾਰ ਨੂੰ ਵੀ ਘਾਟਾ ਪਿਆ। ਸੇਵਾਂ ਕੇਂਦਰ ਦੇ ਕਰਮਚਾਰੀਆਂ ਨੇ ਪੰਜਾਬ ਸਰਕਾਰ ਪਾਸੋ ਤਨਖਾਹ ਵਧਾਉਣ, ਸੇਵਾ ਕੇਦਰਾਂ ਦਾ ਸਮਾਂ ਸਵੇਰੇ 9 ਤੋਂ 5 ਵੋਜੇ ਤੱਕ ਕਰਨ, ਸ਼ਨੀਵਾਰ ਅਤੇ ਐਤਵਾਰ ਦੀ ਛੁੱਟੀ ਕਰਨ, ਆਦਿ ਮੰਗਾਂ ਮੰਨਣ ਅਪੀਲ ਕੀਤੀ, ਕਰਮਚਾਰੀਆ ਨੇ ਕਿਹਾ ਕਿ ਅੱਜ ਦੇ ਦੌਰ ਵਿੱਚ ਥੋੜੀ ਤਨਖਾਹ ਨਾਲ ਗੁਜਾਰਾ ਕਰਨਾ ਬੜਾ ਮੁਸ਼ਕਲ ਹੈ। ਉਹਨਾਂ ਕਿਹਾ ਕਿ ਅਗਰ ਸਰਕਾਰ ਮੰਗਾਂ ਨਹੀ ਮੰਨਦੀ ਤਾਂ ਨਵੀ ਰਣਨੀਤੀ ਤਿਆਰ ਕਰਕੇ ਸੰਘਰਸ਼ ਹੋਰ ਤੇਜ ਕੀਤਾ ਜਾਵੇਗਾ।