ਖੁਸ਼ਬੂ ਪੰਜਾਬ ਦੀ

Latest news
ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि... वेस्ट हल्के में गुंडागर्दी, भय, नशा तस्करी खत्म करने के लिये भाजपा को वोट दे--सुशील रिंकु ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਦੁਆਬਾ ਪ੍ਰਧਾਨ ਬਾਈ ਨਛੱਤਰ ਸਿੰਘ ਦਾ ਜਲੰਧਰ ਪਹੁੰਚਣ 'ਤੇ ਭਰਵਾਂ ਸਵਾਗਤ ਕਦੇ ਜ਼ੁਬਾਨ ਦੇ ਕਮਾਨ ਵਿਚੋਂ ਨਿਕਲੇ ਸ਼ਬਦ, ਕਦੇ ਚੰਗੇ ਸ਼ਬਦ ਬਣ ਜਾਂਦੇ ਹਨ डीएवी यूनिवर्सिटी ने मनाया वर्ल्ड अर्थ डे, जैव ईंधन पर कराया सेमिनार ਪੰਜਾਬ ਸਟੇਟ ਹਾਕੀ ਚੈਂਪੀਅਨਸ਼ਿਪ ਸ਼ੁਰੂ मेरी मां ने भी प्रियंका गांधी की मां की तरह अपने मंगलसूत्र की कुर्बानी दी: विधायक विक्रमजीत सिंह चौध...

ਪਹਿਲਾ ਸੁੱਖ ਨਿਰੋਗੀ ਕਾਇਆ : ਵਿਧਾਇਕ ਗਰੇਵਾਲ

ਲੁਧਿਆਣਾ  (ਰਛਪਾਲ ਸਹੋਤਾ ) ਸ਼ਹੀਦ ਸੁਖਦੇਵ ਦੇ ਜਨਮ ਦਿਵਸ ਦੇ ਉਪਲਕਸ਼ ਵਿੱਚ ਨੋਘਰਾ ਵਿਖੇ ਮੈਡੀਕਲ, ਆਯੁਰਵੈਦਿਕ ਕੈਂਪ ਲਗਾਇਆ ਗਿਆ। ਇਸ ਦਾ ਉਦਘਾਟਨ ਨਵਜੋਤ ਸਿੰਘ ਮੰਡੇਰ (ਜਰਗ) ਚੇਅਰਮੈਨ ਪੀ ਜੀ ਐਲ ਅਤੇ ਦਲਜੀਤ ਸਿੰਘ ਭੋਲਾ ਗਰੇਵਾਲ ਐਮ ਐਲ ਏ ਨੇ ਕੀਤਾ ਤੇ ਕਿਹਾ ਕਿ ਸਾਨੂੰ ਸਭ ਨੂੰ ਆਪਣੀ ਸਿਹਤ ਦਾ ਖਿਆਲ ਰੱਖਣਾ ਚਾਹੀਦਾ ਹੈ। ਅਜੋਕੇ ਸਮੇਂ ਵਿੱਚ ਕਈ ਬਿਮਾਰੀਆਂ ਫੈਲ ਰਹੀਆਂ ਹਨ , ਇਨ੍ਹਾਂ ਤੋਂ ਬਚਣ ਲਈ ਟੈਸਟ ਕਰਵਾਓਂਦੇ ਰਹਿਣਾ ਚਾਹੀਦਾ ਹੈ।
ਡਾਕਟਰ ਰਾਹੁਲ ਜੈਨ , ਡਾ. ਮੋਹਿਤ ਜੈਨ, ਡਾ. ਗੂੰਜਨ ਜੈਨ ਅਤੇ ਡਾ. ਅਨੂ ਵੈਦ ਨੇ ਮਰੀਜਾਂ ਨੂੰ ਚੈਕ ਕੀਤਾ। ਕੈਂਪ ਵਿਚ ਲਗ ਭਗ 200 ਮਰੀਜਾਂ ਨੂੰ ਚੈਕ ਕਰ ਕੇ ਦਵਾਈਆਂ ਵੀ ਦਿੱਤੀਆਂ ਗਈਆਂ |
ਡਾ. ਸੁਰੇਸ਼ ਰਿਗ ਨੇ ਹੱਡੀਆਂ ਅਤੇ ਜੋੜਾਂ ਦੀ ਜਾਂਚ ਲਈ ਬੀ ਐਮ ਡੀ ਟੈਸਟ ਕੀਤੇ | ਉਹਨਾਂ ਨੇ ਮਰੀਜਾਂ ਨੂੰ ਓਸਟੀਓਪੈਡਿਕ , ਉਸਟੀਓਪੀਨਿਆ ਅਤੇ ਓਸਟੀਓਪੋਰੋਸਿਸ ਰੋਗ ਤੋਂ ਬਚਣ ਲਈ ਉਪਾਅ ਦੱਸੇ | ਲਗਭਗ 150 ਮਰੀਜਾਂ ਨੇ ਚੈਕ ਅੱਪ ਕਰਾਕੇ ਬੀ ਏਮ ਡੀ ਟੈਸਟ ਰਿਪੋਰਟ ਲਈ |
ਕੈਂਪ ਵਿਚ ਕਾਫੀ ਗਿਣਤੀ ਵਿਚ ਪਤਵੰਤੇ ਸੱਜਣ ਹਾਜ਼ਰ ਸਨ |

Loading

Scroll to Top