ਖੁਸ਼ਬੂ ਪੰਜਾਬ ਦੀ

Latest news
केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि...

ਸੇਵਾ ਸੁਸਾਇਟੀ ਆਸਟ੍ਰੇਲੀਆ ਦੀ ਸੰਗਤ ਨੇ ਗੁਰੂ ਨਾਨਕ ਫ੍ਰੀ ਡਾਇਲਸਿਸ ਸੈਂਟਰ ਭੁਲੱਥ ਲਈ ਇਕ ਲੱਖ ਰੁਪਏ ਦੀ ਰਾਸ਼ੀ ਭੇਜੀ

ਭੁਲੱਥ,   (ਅਜੈ ਗੋਗਨਾ )—ਕਹਿੰਦੇ ਹਨ  ਲੱਖ ਪ੍ਰਦੇਸੀ ਹੋਈਏ ਆਪਣਾ ਦੇਸ਼ ਨਹੀਂ ਭੁੱਲੀਦਾ ਇਹ ਲਾਈਨਾਂ ਤੇ ਸਾਡੇ ਪੰਜਾਬੀ ਪੂਰੇ ਉਤਰਦੇ ਨਜ਼ਰ ਆਉਂਦੇ ਹਨ। ਜਦੋ ਭੁਲੱਥ ਇਲਾਕੇ ਦੇ ਐਨਆਰਆਈ  ਅਤੇ ਆਸਟਰੇਲੀਆ ਦੀ ਸੰਗਤ ਦੇ ਸਾਂਝੇ ਸਹਿਯੋਗ ਸਦਕਾ ਭੁਲੱਥ ਚ’ ਚਲ ਰਹੇ ਫ੍ਰੀ ਡਾਇਲਸਿਸ ਦੀ ਮਾਲੀ ਮਦਦ ਲਈ ਅੱਗੇ ਆਏ ਹਨ ਜਿੰਨਾਂ ਨੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਮਈ ਮਹੀਨੇ ਦਾ ਡਾਇਲਸੈਸ ਸੈਂਟਰ ਭੁਲੱਥ ਦਾ ਪੂਰਾ ਖ਼ਰਚਾ ਚੁੱਕਿਆ ਹੈ। ਇਸ ਲੜੀ ਤਾਹਿਤ ਆਸਟਰੇਲੀਆ ਦੀ ਸੰਗਤ ਨੇ 100000 ਇਕ ਲੱਖ ਰੁਪਏ ਦੀ ਰਾਸ਼ੀ ਗੁਰੂ ਨਾਨਕ ਦੇਵ ਫ੍ਰੀ  ਡਾਇਲਸੈਸ ਸੈਂਟਰ ਭੁਲੱਥ ਨੂੰ ਭੇਜੀ ਹੈ। ਜੋ ਗੁਰੂ ਨਾਨਕ  ਫ੍ਰੀ ਡਾਇਲਸਿਸ ਸੈਂਟਰ ਭੁਲੱਥ ਦੇ ਕਮੇਟੀ ਮੈਂਬਰ ਡਾਕਟਰ ਸੁਰਿੰਦਰ ਕੱਕੜ ਅਤੇ ਸੁਸਾਇਟੀ ਦੇ ਪੂਰੇ ਮੈਂਬਰਾਂ ਜਿੰਨਾ ਚ’ ਸੁਰਿੰਦਰ ਸਿੰਘ ਲਾਲੀਆਂ, ਬਲਵਿੰਦਰ ਸਿੰਘ ਚੀਮਾ, ਸਰਪੰਚ ਮੋਹਣ ਸਿੰਘ ਡਾਲਾ, ਅਵਤਾਰ ਸਿੰਘ ਲਾਲੀਆਂ,  ਅਤੇ ਇਸ ਕਮੇਟੀ ਦੇ ਇਟਲੀ ਤੋ ਸਰਪ੍ਰਸਤ ਪਿੰਡ ਰਾਪੁਰ ਪੀਰ ਬਖ਼ਸ਼ ਦੇ ਜੰਮਪਲ  ਫਲਜਿੰਦਰ ਸਿੰਘ ਲਾਲੀਆ, ਨੇ ਸੇਵਾ ਸੁਸਾਇਟੀ ਆਸਟ੍ਰੇਲੀਆ ਦੀ ਸੰਗਤ ਦਾ ਧੰਨਵਾਦ ਕਰਦਿਆ ਸੁਸਾਇਟੀ ਨੇ ਹੋਰਨਾਂ ਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਅਪੀਲ ਕਰਦੀ ਹੈ ਕਿ ਮਨੁੱਖਤਾ ਦੀ ਸੇਵਾ ਲਈ ਭੁਲੱਥ ਵਿਖੇ ਚੱਲ ਰਹੇ ਫ੍ਰੀ ਡਾਇਲਸੈਸ ਸੈਂਟਰ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ । ਇੱਥੇ ਇਹ ਵੀ ਦੱਸਣਾ ਬਣਦਾ ਡਾਇਲਸੈਸ ਸੈਂਟਰ ਵੱਲੋਂ ਇੱਕ ਸਾਲ ਵਿੱਚ 2000 ਤੋਂ ਉੱਪਰ ਫ੍ਰੀ ਡਾਇਲਸੈਸ ਕਰ ਚੁੱਕਿਆ ਹੈ ਜਿਸ ਦਾ ਫ਼ਾਇਦਾ ਲੋੜਵੰਦ ਲੋਕਾਂ ਨੂੰ ਹੋਇਆ ਹੈ । ਸੁਸਾਇਟੀ ਇੱਕ ਵਾਰ ਫਿਰ ਆਸਟ੍ਰੇਲੀਆ ਸੰਗਤ ਦਾ ਧੰਨਵਾਦ ਕਰਦੀ ਹੈ ਅਤੇ ਪਰਮਾਤਮਾ ਅੱਗੇ ਅਰਦਾਸ ਕਰਦੀ ਹੈ ਸੰਗਤ ਨੂੰ ਚੜਦੀ ਕਲਾ ਵਿੱਚ ਰੱਖੇ।

Loading

Scroll to Top