ਖੁਸ਼ਬੂ ਪੰਜਾਬ ਦੀ

Latest news
ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ

‘ਕੰਗਨੀ’ ਗੀਤ ਨਾਲ ਇਕ ਬਾਰ ਫਿਰ ਚਰਚਾ ਵਿੱਚ ਆਇਆ ਗਾਇਕ ਹਰਬੰਸ ਬੱਬੂ

ਚੰਡੀਗੜ (ਪ੍ਰੀਤਮ ਲੁਧਿਆਣਵੀ) :  ਆਪਣੀ ਕਮਾਲ-ਮਈ ਗਾਇਕੀ ਕਲਾ ਦੁਆਰਾ ਚਰਚਾ ਵਿਚ ਰਹਿਣ ਵਾਲੇ ਸੁਰੀਲੀ, ਮਨਮੋਹਕ ਤੇ ਬੁਲੰਦ ਅਵਾਜ ਦੇ ਮਾਲਕ ਗਾਇਕ ਹਰਬੰਸ ਬੱਬੂ ਦੀ ਅਵਾਜ ਵਿੱਚ ਬਹੁਤ ਹੀ ਸ਼ਾਨਦਾਰ ਗੀਤ, ‘ਕੰਗਨੀ’, ਬੀਟ ਰਿਕਾਰਡਜ ਕੰਪਨੀ ਵੱਲੋਂ ਰਿਲੀਜ ਕੀਤਾ ਗਿਆ ਹੈ। ਇਸਨੂੰ ਲਾ-ਜੁਵਾਬ ਕਲਮ ਨਾਲ ਸਿਰਜਿਆ ਹੈ ਨਾਮਵਰ ਗੀਤਕਾਰ ਜਸਵੀਰ ਘੋੜੇਨਾਬ ਨੇ ਅਤੇ ਇਸ ਨੂੰ ਸੰਗੀਤਕ ਛੋਹਾਂ ਨਾਲ ਸ਼ਿੰਗਾਰਿਆ ਹੈ ਨਾਭੇ ਆਲੇ ਨੇ।  ਇਸ ਗੀਤ ਦੇ ਪ੍ਰੋਡਿਊਸਰ ਰਾਜਵੀਰ ਢਿੱਲੋਂ ਜੀ ਹਨ।

          ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪ੍ਰਸਿੱਧ ਗੀਤਕਾਰ ਰਾਜੂ ਨਾਹਰ ਨੇ ਦੱਸਿਆ ਕਿ ਇਸ ਗੀਤ ਦੀ ਵੀਡੀਉ ਬਹਾਲ ਸਿੰਘ ਨੇ ਬਣਾਈ ਹੈ। ਇਹ ਗੀਤ ਇੱਕ ਪਰਿਵਾਰਕ ਗੀਤ ਹੈ ਜੋ ਕਿ ਨਸ਼ਿਆ ਅਤੇ ਹਥਿਆਰਾਂ ਵਾਲੇ ਗੀਤਾਂ ਤੋਂ ਹੱਟਕੇ ਸਮਾਜ ਨੂੰ ਸੇਧ ਪ੍ਰਦਾਨ ਕਰਦਾ ਜਾਨਦਾਰ ਤੇ ਖੂਬਸੂਰਤ ਗੀਤ ਹੈ। ਹਰ ਵਰਗ ਦੇ ਸਰੋਤਿਆਂ ਦੀ ਪਸੰਦ ਬਣਿਆ ਇਹ ਗੀਤ ਸੋਸ਼ਲ ਮੀਡੀਆ ਉਤੇ ਖ਼ੂਬ ਨੰਬਰ ਬਟੋਰ ਰਿਹਾ ਹੈ।  

Loading

Scroll to Top