ਖੁਸ਼ਬੂ ਪੰਜਾਬ ਦੀ

Latest news
ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ

ਵਾਤਾਵਰਨ ਦੀ ਸਾਂਭ ਸੰਭਾਲ ਸਾਡਾ ਨੈਤਿਕ ਫਰਜ : ਸਰਪੰਚ ਨਸੀਬ ਸਿੰਘ

ਮਾਹਿਰਾਂ ਤੋ ਮਿਲੀ ਜਾਣਕਾਰੀ ਮੁਤਾਬਿਕ ਇਲਾਕੇ ਵਿੱਚ ਬਚਿਆ ਕੇਵਲ 17 ਸਾਲ ਲਈ ਪੀਣ ਯੋਗ ਪਾਣੀ  
ਭੁਲੱਥ,  ( ਅਜੈ ਗੋਗਨਾ/ ਧਵਨ )—ਅਜੋਕੇ ਗਿਆਨ ਵਿਗਿਆਨ ਦੇ ਯੁੱਗ ਵਿੱਚ ਅਸੀਂ ਪਵਨ, ਪਾਣੀ ਅਤੇ ਧਰਤੀ ਦੀ ਸੰਭਾਲ ਕਰਨੀ ਭੁੱਲ ਗਏ ਹਾਂ। ਇਨ੍ਹਾਂ ਦੀ ਪਵਿੱਤਰਤਾ ਕਾਇਮ ਰੱਖਣ ਲਈ ਯਤਨ ਕਰਨ ਦੀ ਥਾਂ ਇਨ੍ਹਾਂ ਨੂੰ ਮਲੀਨ ਕਰਨ ਲਈ ਯਤਨ ਕੀਤੇ ਜਾ ਰਹੇ ਹਨ। ਸਾਡੀ ਸਮਾਜ ਵਿੱਚ ਵੱਧ ਰਹੀਆਂ ਸਰੀਰਕ ਬਿਮਾਰੀਆਂ ਦਾ ਮੁੱਖ ਕਾਰਨ ਕਿ ਅਸੀ ਕੁਦਰਤ ਨੂੰ ਦਿਨੋਂ ਦਿਨ ਨਸ਼ਟ ਕਰ ਰਹੇ ਹਾਂ, ਇਹ ਗੱਲਾਂ ਦਾ ਪ੍ਰਗਟਾਵਾ ਸਤਵਿੰਦਰ ਸਿੰਘ ਉਰਫ ਨਸੀਬ ਸਿੰਘ ਸਰਪੰਚ ਪਿੰਡ ਖੱਸਣ ਨੇ ਕਰਦੇ ਕਿਹਾ ਕਿ ਪੰਜਾਬ ਦੀ ਧਰਤੀ ਜੋ ਕਿ ਹਰੀ-ਭਰੀ ਤੇ ਪੰਜ ਦਰਿਆਵਾਂ ਦੇ ਨਾਮ ਨਾਲ ਜਾਣੀ ਜਾਂਦੀ ਸੀ, ਪਰ ਅੱਜ ਇਹ ਵਾਕ ਅਸੀ ਝੂਠੇ ਕਰ ਦਿੱਤੇ ਹਨ, ਹਰੇ-ਭਰੇ ਰੁੱਖ ਵੱਢੇ ਜਾਂ ਸੜ੍ਹ ਰਹੇ ਹਨ ਅਤੇ ਪੰਜਾਬ ਦੀ ਹਵਾ ਅਪਵਿੱਤਰ ਹੋ ਚੁੱਕੀ ਹੈ। ਖੇਤਾਂ ਵਿਚ ਖੜੇ ਨਾੜ ਨੂੰ ਕਿਸਾਨ ਅੱਗ ਲਾਉਂਦੇ ਹਨ, ਜਿਸ ਨਾਲ ਹਰ ਪਾਸੇ ਧੂੰਆਂ ਹੀ ਧੂੰਆਂ ਫ਼ੈਲ ਜਾਂਦਾ ਹੈ ਅਤੇ ਰੁੱਖਾਂ ਦਾ ਘਾਤ ਹੋ ਰਿਹਾ ਹੈ। ਫ਼ਸਲਾਂ ਉਤੇ ਹੋ ਰਹੀ ਅੰਨ੍ਹੇਵਾਹ ਰਸਾਇਣਾਂ ਦੀ ਵਰਤੋਂ ਨੇ ਪਾਣੀ ਹੀ ਨਹੀਂ ਸਗੋਂ ਖੇਤੀ ਉਪਜ ਨੂੰ ਵੀ ਜ਼ਹਿਰੀਲਾ ਬਣਾ ਦਿੱਤਾ ਹੈ ਅਤੇ ਧਰਤੀ ਹੇਠਲਾ ਪਾਣੀ ਦੂਰ ਹੁੰਦਾ ਜਾ ਰਿਹਾ ਹੈ। ਕੁਦਰਤ ਨਾਲ ਖਿਲਵਾੜ ਕਰਕੇ ਮਨੁੱਖ ਆਪਣੇ ਹੱਥੀਂ ਆਪਣੇ ਪੈਰੀਂ ਕੁਹਾੜਾ ਮਾਰ ਰਿਹਾ ਹੈ। ਧਰਤੀ ਦੇ ਦੋਸਤ ਕੀੜੇ ਮਕੌੜੇ ਅਤੇ ਪੰਛੀਆਂ ਨੂੰ ਅਸੀਂ ਖ਼ਤਮ ਕਰ ਰਹੇ ਹਾਂ। ਵਾਤਾਵਰਨ ਨੂੰ ਨਸ਼ਟ ਕਰਨ ਨਾਲ ਰੁੱਤਾਂ ਬਦਲ ਗਈਆਂ ਹਨ, ਮੀਹ ਘੱਟ ਪੈਂਦੇ ਹਨ ਅਤੇ ਗਰਮੀ ਵੱਧ ਗਈ ਹੈ।  ਨਸੀਬ ਸਿੰਘ ਨੇ ਮਾਹਿਰਾਂ ਤੋ ਹਾਸਲ ਕੀਤੀ ਜਾਣਕਾਰੀ ਸਾਂਝੀ ਕੀਤੀ ਕਿ ਆਪਣੇ ਇਲਾਕੇ ਦੁਆਬੇ ਦਾ ਧਰਤੀ ਹੇਠਲਾ ਪਾਣੀ ਪੱਧਰ ਬਹੁਤ ਨੀਵਾਂ ਹੋ ਚੁੱਕਾ ਹੈ ਅਤੇ ਰੁੱਖ ਦੀ ਗਿਣਤੀ ਬਹੁਤ ਘੱਟ ਗਈ ਹੈ। ਜਾਣਕਾਰੀ ਦਿੰਦੇ ਕਿਹਾ ਆਪਣੇ ਹਲਕਾ ਭੁਲੱਥ ਦੇ ਪਿੰਡ ਹਮੀਰਾ ਵਿਖੇ ਧਰਤ ਹੇਠਲਾ ਵਰਤੋ ਯੋਗ ਪਾਣੀ ਦੂਸਿਤ ਹੋ ਚੁੱਕਾ ਹੈ, ਅਤੇ ਹਲਕੇ ਵਿੱਚ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੀ ਰਫਤਾਰ ਵੱਧ ਗਈ ਹੈ। ਜਿਸਦੀ ਸਿੱਧੇ ਤੋਰ ਤੇ ਹਮੀਰਾ ਦੀ ਮਿੱਲ ਜੁੰਮੇਵਾਰ ਹੈ। ਉਨ੍ਹਾਂ ਕਿਹਾ ਕਿ ਕੇਵਲ 17 ਸਾਲ ਲਈ ਸਾਡੇ ਕੋਲ ਪਾਣੀ ਬਚਿਆ ਹੈ, ਜੋ ਕਿ ਸਾਡੇ ਲਈ ਮੰਧਭਾਗਾ ਹੈ। ਇਸੇ ਤਰਾ ਜੇਕਰ ਅਸੀ ਕੁਦਰਤ ਨੂੰ ਬਚਾਉਣ ਦੀ ਕੋਸ਼ਿਸ ਨਾ ਕੀਤੀ ਤਾਂ ਸਾਡੀ ਆਉਣ ਵਾਲੀ ਨਸਲ ਲਈ ਪਾਣੀ ਤੇ ਸ਼ੁੱਧ ਹਵਾ ਅਤੇ ਉਪਜਾਊ ਧਰਤੀ ਨਹੀ ਬਚੇਗੀ। ਕਿਹਾ ਕਿ ਕਾਰਖਾਨਿਆਂ ਫੈਕਟਰੀਆਂ ਦੇ ਮਾਲਕ ਪੜ੍ਹੇ-ਲਿਖੇ ਅਤੇ ਅਮੀਰ ਵਿਅਕਤੀ ਹੀ ਹੁੰਦੇ ਹਨ। ਉਹ ਆਪਣੇ ਆਪ ਨੂੰ ਦੇਸ਼ ਦੇ ਜ਼ਿੰਮੇਵਾਰ ਸ਼ਹਿਰੀ ਸਮਝਦੇ ਹਨ ਪਰ ਪ੍ਰਦੂਸ਼ਣ ਨੂੰ ਰੋਕਣ ਲਈ ਯਤਨ ਨਹੀਂ ਕਰਦੇ।ਉਨ੍ਹਾਂ ਦੇ ਕਾਰਖਾਨੇ ਸਭ ਤੋਂ ਵਧ ਹਵਾ ਅਤੇ ਪਾਣੀ ਨੂੰ ਗੰਧਲਾ ਕਰਦੇ ਹਨ। ਪ੍ਰਦੂਸ਼ਣ ਦੀ ਸਮੱਸਿਆ ਦੀ ਗੰਭੀਰਤਾ ਨੂੰ ਵੇਖਦਿਆਂ ਹੋਇਆਂ ਇਸ ਦੀ ਰੋਕਥਾਮ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਰੋਕਥਾਮ ਦੇ ਦੋ ਪੱਖ ਹਨ: ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਹੋਵੇ ਲੋਕ ਆਪਣੀ ਜ਼ਿੰਮੇਵਾਰੀ ਪ੍ਰਤੀ ਜਾਗਰੂਕ ਹੋਣ। ਪ੍ਰਦੂਸ਼ਣ ਸਬੰਧੀ ਕਾਨੂੰਨ ਬਣਾਏ ਗਏ ਹਨ ਜਿਨ੍ਹਾਂ ਉਤੇ ਅਮਲ ਕਰਵਾਉਣ ਲਈ ਪ੍ਰਦੁਸ਼ਣ ਕੰਟਰੋਲ ਬੋਰਡ ਜ਼ਿੰਮੇਵਾਰ ਹੈ। ਬੋਰਡ ਦੇ ਅਧਿਕਾਰੀਆਂ ਨੂੰ ਕਾਨੂੰਨ ਦੀ ਸਖ਼ਤੀ ਨਾਲ ਪਾਲਣਾ ਕਰਵਾਉਣੀ ਚਾਹੀਦੀ ਹੈ ਅਤੇ ਉਲਘਣਾਂ ਕਰਨ ਖਿਲਾਫ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਇਸ ਤੋ ਇਲਾਵਾ ਪੁਰਾਣੇ ਵਾਹਨ ਵੀ ਗੰਧਾ ਪ੍ਰਦੂਸ਼ਣ ਫੈਲਾਉੰਦੇ ਹਨ ਜਿਸਤੇ ਰੋਕ ਲਾਜਮੀ ਹੈ ਅਤੇ ਵੱਧ ਤੋ ਵੱਧ ਰੁੱਖ ਲਗਾਉਣੇ ਚਾਹੀਦੇ ਹਨ, ਰੁੱਖ ਹਵਾ ਨੂੰ ਸਾਫ ਕਰਦੇ ਹਨ, ਇਸ ਤਰਾਂ ਸਾਡੀ ਹਵਾ ਦੂਸਿਤ ਹੋਣ ਤੋਂ ਬੱਚ ਸਕਦੀ ਹੈ। ਰੁੱਖ ਮਨੁੱਖ ਦੇ ਸਭ ਤੋਂ ਚੰਗੇ ਮਿੱਤਰ ਹਨ। ਉਹ ਪ੍ਰਦੂਸ਼ਣ ਨੂੰ ਰੋਕਣ ਵਿਚ ਚੋਖੀ ਸਹਾਇਤਾ ਕਰਦੇ ਹਨ। ਪਿੰਡਾਂ ਤੇ ਸ਼ਹਿਰਾਂ ਵਿੱਚ ਪੰਚਾਇਤਾਂ ਨੂੰ ਰੁੱਖ ਲਗਾਉਣਾ ਲਾਜ਼ਮੀ ਕਰ ਦੇਣਾ ਚਾਹੀਦਾ ਹੈ। ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ ਕਿ ਹਰ ਵਿਦਿਆਰਥੀ ਘੱਟੋ-ਘੱਟ ਦੋ ਬੂਟੇ ਲਗਾਉਣ ਅਤੇ ਉਸ ਦੀ ਸਾਂਭ ਸੰਭਾਲ ਦੀ ਜ਼ਿੰਮੇਵਾਰੀ ਵੀ ਉਸੇ ਦੀ ਹੋਵੇ। ਸਵੈ ਸੇਵੀ ਸੰਸਥਾਵਾਂ ਨੂੰ ਵੀ ਰੁੱਖ ਲਗਾਉ ਮੁਹਿੰਮਾਂ ਚਲਾਉਣੀਆਂ ਚਾਹੀਦੀਆਂ ਹਨ। ਪ੍ਰਚਾਰ ਦੇ ਹਰ ਢੰਗ ਤਰੀਕੇ ਦੀ ਵਰਤੋਂ ਲੋਕਾਂ ਨੂੰ ਪ੍ਰਦੂਸ਼ਣ ਦੇ ਖ਼ਤਰੇ ਸੰਬੰਧੀ ਜਾਗਰੂਕ ਕਰਨ ਲਈ ਕਰਨੀ ਚਾਹੀਦੀ ਹੈ। ਆਪਣੇ ਚੌਗਿਰਦੇ ਦੀ ਸਫ਼ਾਈ ਲਈ ਕੇਵਲ ਕਮੇਟੀ ਉਤੇ ਨਿਰਭਰ ਨਹੀਂ ਹੋਣਾ ਚਾਹੀਦਾ ਸਗੋਂ ਮੁਹੱਲੇ ਵਾਲਿਆਂ ਨੂੰ ਆਪ ਇਸ ਪਾਸੇ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਅਖੀਰ ਅਪੀਲ ਕੀਤੀ ਕਿ ਵਾਤਾਵਰਨ ਦੀ ਸਾਂਭ ਸੰਭਾਲ ਆਪਣਾ ਨੈਤਿਕ ਫਰਜ ਸਮਝਦੇ ਹੋਏ ਸਾਨੂੰ ਵੱਧ ਤੋ ਵੱਧ ਰੁੱਖ ਲਗਾਉਣਗੇ ਚਾਹੀਦੇ ਅਤੇ ਪਾਣੀ ਦੀ ਦੁਰ-ਵਰਤੋ ਨਹੀ ਕਰਨੀ ਚਾਹੀਦੀ। ਰਸਾਇਣਾਂ ਖਾਦਾ ਦੀ ਵਰਤੋ ਬੰਦ ਅਤੇ ਜਮੀਨ ਨੂੰ ਅੱਗ ਨਹੀ ਲਗਾਉਣੀ ਚਾਹੀਦੀ। ਵਾਤਾਵਰਨ ਦੇ ਨਾਲ ਹੀ ਸਾਡਾ ਸਿਹਤਮੰਦ ਜੀਵਨ ਹੈ। ਹਰੇਕ ਨੂੰ ਆਪਣੀ ਜੁੰਮੇਵਾਰੀ ਸਮਝਦੇ ਹੋਏ, ਵਾਤਾਵਰਨ ਨੂੰ ਨਸ਼ਟ ਹੋਣ ਤੋ ਬਚਾਉਣਾ ਚਾਹੀਦਾ ਹੈ।

Loading

Scroll to Top