ਭੁਲੱਥ, (ਅਜੈ ਗੋਗਨਾ )—ਕਹਿੰਦੇ ਹਨ ਲੱਖ ਪ੍ਰਦੇਸੀ ਹੋਈਏ ਆਪਣਾ ਦੇਸ਼ ਨਹੀਂ ਭੁੱਲੀਦਾ ਇਹ ਲਾਈਨਾਂ ਤੇ ਸਾਡੇ ਪੰਜਾਬੀ ਪੂਰੇ ਉਤਰਦੇ ਨਜ਼ਰ ਆਉਂਦੇ ਹਨ। ਜਦੋ ਭੁਲੱਥ ਇਲਾਕੇ ਦੇ ਐਨਆਰਆਈ ਅਤੇ ਆਸਟਰੇਲੀਆ ਦੀ ਸੰਗਤ ਦੇ ਸਾਂਝੇ ਸਹਿਯੋਗ ਸਦਕਾ ਭੁਲੱਥ ਚ’ ਚਲ ਰਹੇ ਫ੍ਰੀ ਡਾਇਲਸਿਸ ਦੀ ਮਾਲੀ ਮਦਦ ਲਈ ਅੱਗੇ ਆਏ ਹਨ ਜਿੰਨਾਂ ਨੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਮਈ ਮਹੀਨੇ ਦਾ ਡਾਇਲਸੈਸ ਸੈਂਟਰ ਭੁਲੱਥ ਦਾ ਪੂਰਾ ਖ਼ਰਚਾ ਚੁੱਕਿਆ ਹੈ। ਇਸ ਲੜੀ ਤਾਹਿਤ ਆਸਟਰੇਲੀਆ ਦੀ ਸੰਗਤ ਨੇ 100000 ਇਕ ਲੱਖ ਰੁਪਏ ਦੀ ਰਾਸ਼ੀ ਗੁਰੂ ਨਾਨਕ ਦੇਵ ਫ੍ਰੀ ਡਾਇਲਸੈਸ ਸੈਂਟਰ ਭੁਲੱਥ ਨੂੰ ਭੇਜੀ ਹੈ। ਜੋ ਗੁਰੂ ਨਾਨਕ ਫ੍ਰੀ ਡਾਇਲਸਿਸ ਸੈਂਟਰ ਭੁਲੱਥ ਦੇ ਕਮੇਟੀ ਮੈਂਬਰ ਡਾਕਟਰ ਸੁਰਿੰਦਰ ਕੱਕੜ ਅਤੇ ਸੁਸਾਇਟੀ ਦੇ ਪੂਰੇ ਮੈਂਬਰਾਂ ਜਿੰਨਾ ਚ’ ਸੁਰਿੰਦਰ ਸਿੰਘ ਲਾਲੀਆਂ, ਬਲਵਿੰਦਰ ਸਿੰਘ ਚੀਮਾ, ਸਰਪੰਚ ਮੋਹਣ ਸਿੰਘ ਡਾਲਾ, ਅਵਤਾਰ ਸਿੰਘ ਲਾਲੀਆਂ, ਅਤੇ ਇਸ ਕਮੇਟੀ ਦੇ ਇਟਲੀ ਤੋ ਸਰਪ੍ਰਸਤ ਪਿੰਡ ਰਾਪੁਰ ਪੀਰ ਬਖ਼ਸ਼ ਦੇ ਜੰਮਪਲ ਫਲਜਿੰਦਰ ਸਿੰਘ ਲਾਲੀਆ, ਨੇ ਸੇਵਾ ਸੁਸਾਇਟੀ ਆਸਟ੍ਰੇਲੀਆ ਦੀ ਸੰਗਤ ਦਾ ਧੰਨਵਾਦ ਕਰਦਿਆ ਸੁਸਾਇਟੀ ਨੇ ਹੋਰਨਾਂ ਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਅਪੀਲ ਕਰਦੀ ਹੈ ਕਿ ਮਨੁੱਖਤਾ ਦੀ ਸੇਵਾ ਲਈ ਭੁਲੱਥ ਵਿਖੇ ਚੱਲ ਰਹੇ ਫ੍ਰੀ ਡਾਇਲਸੈਸ ਸੈਂਟਰ ਲਈ ਵੱਧ ਤੋਂ ਵੱਧ ਯੋਗਦਾਨ ਪਾਉਣ । ਇੱਥੇ ਇਹ ਵੀ ਦੱਸਣਾ ਬਣਦਾ ਡਾਇਲਸੈਸ ਸੈਂਟਰ ਵੱਲੋਂ ਇੱਕ ਸਾਲ ਵਿੱਚ 2000 ਤੋਂ ਉੱਪਰ ਫ੍ਰੀ ਡਾਇਲਸੈਸ ਕਰ ਚੁੱਕਿਆ ਹੈ ਜਿਸ ਦਾ ਫ਼ਾਇਦਾ ਲੋੜਵੰਦ ਲੋਕਾਂ ਨੂੰ ਹੋਇਆ ਹੈ । ਸੁਸਾਇਟੀ ਇੱਕ ਵਾਰ ਫਿਰ ਆਸਟ੍ਰੇਲੀਆ ਸੰਗਤ ਦਾ ਧੰਨਵਾਦ ਕਰਦੀ ਹੈ ਅਤੇ ਪਰਮਾਤਮਾ ਅੱਗੇ ਅਰਦਾਸ ਕਰਦੀ ਹੈ ਸੰਗਤ ਨੂੰ ਚੜਦੀ ਕਲਾ ਵਿੱਚ ਰੱਖੇ।