*ਬਾਬਾ ਬਕਾਲਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸੰਪੂਰਨਤਾ ਦਿਵਸ ਨੂੰ ਸਮਰਪਿਤ ਸਾਹਿਤਕ ਸਮਾਗਮ ਕੀਤਾ ਗਿਅਾ

*ਗੁਰਦਿਆਲ ਸਿੰਘ ਨਿਮਰ ਦਾ ਮਹਾਂਕਾਵਿ “ਤੇਗ ਬਹਾਦਰ ਸਿਮਰਿਐ” ਨੂੰ ਸੰਗਤਾਂ ਨੂੰ ਅਰਪਿਤ, ਪੰਜਾਬ ਭਰ ਵਿਚੋ ਕਵੀਆਂ ਨੇ ਗੁਰੂ ਸਾਹਿਬ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਟ  
ਰਈਆ (ਕਮਲਜੀਤ ਸੋਨੂੰ)— ਅੱਜ ਇੱਥੇ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਅਤੇ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ ਵੱਲੋਂ ਇਕ ਸਾਂਝੇ ਉੱਦਮ ਸਦਕਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਸੰਪੂਰਨਤਾ ਦਿਵਸ ਨੂੰ ਸਮਰਪਿਤ ਇਕ ਸਾਹਿਤਕ ਸਮਾਗਮ ਬਾਬਾ ਮੱਖਣ ਸ਼ਾਹ ਲੁਬਾਣਾ ਸਰਾਂ ਬਾਬਾ ਬਕਾਲਾ ਸਾਹਿਬ ਵਿਖੇ ਕੀਤਾ ਗਿਆ । ਇਸ ਮੌਕੇ ਸਾਬਕਾ ਵਿਧਾਇਕ ਜ: ਬਲਜੀਤ ਸਿੰਘ ਜਲਾਲ ਉਸਮਾਂ ਮੈਂਬਰ ਸ਼੍ਰੋਮਣੀ ਕਮੇਟੀ ਅਤੇ ਜ: ਅਮਰਜੀਤ ਸਿੰਘ ਭਲਾਈਪੁਰ ਮੈਂਬਰ ਸ਼੍ਰੋਮਣੀ ਕਮੇਟੀ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ, ਜਦਕਿ ਪ੍ਰਧਾਨਗੀ ਮੰਡਲ ਵਿੱਚ ਭਾਈ ਸਤਿੰਦਰ ਸਿੰਘ ਬਾਜਵਾ ਮੈਨੇਜਰ ਗੁ: ਨੌਵੀਂ ਪਾਤਸ਼ਾਹੀ, ਭਾਈ ਗੁਰਵਿੰਦਰ ਸਿੰਘ ਦੇਵੀਦਾਸਪੁਰਾ ਐਡੀਸ਼ਨਲ ਮੈਨੇਜਰ, ਭਾਈ ਕੇਵਲ ਸਿੰਘ ਹੈੱਡਗ੍ਰੰਥੀ, ਭਾਈ ਭੁਪਿੰਦਰ ਸਿੰਘ ਸਾਬਕਾ ਹੈੱਡਗ੍ਰੰਥੀ, ਭਾਈ ਬਲਦੇਵ ਸਿੰਘ ਓਗਰਾ ਕਥਾ ਵਾਚਕ, ਭਾਈ ਮੋਹਣ ਸਿੰਘ ਕੰਗ ਸਾਬਕਾ ਐਡੀਸ਼ਨਲ ਮੈਨੇਜਰ, ਭਾਈ ਜਸਪਾਲ ਸਿੰਘ ਬਲਸਰਾਏ ਪ੍ਰਚਾਰਕ, ਸੁਖਵਿੰਦਰ ਸਿੰਘ ਬੁਤਾਲਾ ਸੁਪਰਵਾਈਜਰ, ਸੁਖਦੇਵ ਸਿੰਘ ਭੁੱਲਰ ਸਾ: ਸੀਨੀਅਰ ਮੈਨੇਜਰ ਪੰਜਾਬ ਸਕੂਲ ਸਿਖਿਆ ਬੋਰਡ, ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ, ਸਰਪ੍ਰਸਤ ਪ੍ਰਿੰ: ਰਘਬੀਰ ਸਿੰਘ ਸੋਹਲ ਅਤੇ ਪੰਜਾਬੀ ਸਾਹਿਤ ਸਭਾ ਜੰਡਿਆਲਾ ਗੁਰੂ ਦੇ ਪ੍ਰਧਾਨ ਐਡਵੋਕੇਟ ਸ਼ੁਕਰਗੁਜਾਰ ਸਿੰਘ ਆਦਿ ਸ਼ੁਸ਼ੋਭਿਤ ਹੋਏ । ਇਸ ਮੌਕੇ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਨਾਮਵਰ ਪੰਥਕ ਕਵੀ ਗੁਰਦਿਆਲ ਸਿੰਘ ਨਿਮਰ (ਯਮੁਨਾ ਨਗਰ) (ਹਰਿਆਣਾ) ਦਾ ਮਹਾਂਕਾਵਿ “ਤੇਗ ਬਹਾਦਰ ਸਿਮਰਿਐ” ਨੂੰ ਸੰਗਤਾਂ ਦੇ ਅਰਪਿਤ ਕੀਤਾ ਗਿਆ ਅਤੇ ਸ਼੍ਰੋਮਣੀ ਕਮੇਟੀ ਅਤੇ ਬਾਬਾ ਬਕਾਲਾ ਸਾਹਿਬ ਅਤੇ ਜੰਡਿਆਲਾ ਗੁਰੂ ਸਾਹਿਤ ਸਭਾਵਾਂ ਵੱਲੋਂ ਸ: ਨਿਮਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ । ਇਸ ਮੌਕੇ ਮਹਾਂਕਾਵਿ “ਤੇਗ ਬਹਾਦਰ ਸਿਮਰਿਐ” ਉਪਰ ਪ੍ਰੋ: ਸਤਿੰਦਰ ਸਿੰਘ ਓਠੀ ਅਤੇ ਪ੍ਰਧਾਨ ਸੰਤੋਖ ਸਿੰਘ ਗੁਰਾਇਆ ਨੇ ਭਾਵਪੂਰਤ ਪਰਚੇ ਪੜ੍ਹੇ, ਜਿੰਨ੍ਹਾਂ ਉਪਰ ਉਸਾਰੂ ਬਹਿਰ ਹੋਈ । ਮੰਚ ਸੰਚਾਲਨ ਦੇ ਫਰਜ਼ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ ਦੇ ਮੁੱਖ ਸੰਚਾਲਕ ਸ਼ੇਲਿੰਦਰਜੀਤ ਸਿੰਘ ਰਾਜਨ ਨੇ ਬਾਕੂਬੀ ਨਿਭਾਏ । ਉਪਰੰਤ ਗੁਰੂ ਸਾਹਿਬ ਨੂੰ ਸਮਰਪਿਤ ਹੋਏ ਕਵੀ ਦਰਬਾਰ ਵਿੱਚ ਪੰਜਾਬੀ ਸਾਹਿਤ ਸਭਾ ਬਾਬਾ ਬਕਾਲਾ ਸਾਹਿਬ (ਮਹਿਲਾ ਵਿੰਗ) ਦੇ ਪ੍ਰਧਾਨ ਸੁਖਵੰਤ ਕੌਰ ਵੱਸੀ, ਰਾਜਵਿੰਦਰ ਕੌਰ ਰਾਜ, ਗੁਰਮੀਤ ਕੌਰ ਬੱਲ, ਸੁਰਿੰਦਰ ਖਿਲਚੀਆਂ, ਜਸਵਿੰਦਰ ਕੌਰ ਨਿਮਰ, ਜਤਿੰਦਰਪਾਲ ਕੌਰ ਉਦੋਕੇ, ਡਾ: ਕਮਲਦੀਪ ਕੌਰ, ਅਮਰਜੀਤ ਕੌਰ, ਬਲਵਿੰਦਰ ਕੌਰ,ਫ਼ਨਬਸਪ; ਡਾ: ਰਮਨਦੀਪ ਸਿੰਘ ਦੀਪ ਬਟਾਲਾ, ਦਲਬੀਰ ਸਿੰਘ ਰਿਆੜ ਜਲੰਧਰ, ਮਨੋਜ ਫਗਵਾੜਵੀ, ਸੁਖਦੇਵ ਸਿੰਘ ਗੰਡਵਾਂ,ਫ਼ਨਬਸਪ; ਮਨਜੀਤ ਸਿੰਘ ਵੱਸੀ, ਅਤਰ ਸਿੰਘ ਗੁਰਦਾਸਪੁਰ, ਮੁਖਤਾਰ ਗਿੱਲ, ਮੱਖਣ ਸਿੰਘ ਭੈਣੀਵਾਲਾ, ਨਵਦੀਪ ਸਿੰਘ ਬਦੇਸ਼ਾ, ਅਜੀਤ ਸਠਿਆਲਵੀ, ਪਰਮਜੀਤ ਸਿੰਘ ਭੱਟੀ, ਸਕੱਤਰ ਸਿੰਘ ਪੁਰੇਵਾਲ, ਤਰਸੇਮ ਸਿੰਘ ਸਰਾਂ, ਅਜੈਬ ਸਿੰਘ ਬੋਦੇਵਾਲ, ਫ਼ਨਬਸਪ;ਬਲਬੀਰ ਸਿੰਘ ਬੋਲੇਵਾਲ, ਜਗਦੀਸ਼ ਸਿੰਘ ਸਹੋਤਾ, ਸਤਰਾਜ ਜਲਾਲਾਂਬਾਦੀ,ਫ਼ਨਬਸਪ; ਮਲਕੀਤ ਸਿੰਘ ਨਿਮਾਣਾ, ਅਮਰਜੀਤ ਸਿੰਘ ਘੁੱਕ, ਕੰਵਲਜੀਤ ਸਿੰਘ ਗਗੜੇਵਾਲ, ਅਮਰਜੀਤ ਸਿੰਘ ਰਤਨਗੜ੍ਹ, ਅਰਜਨ ਸਿੰਘ, ਰਾਜਦਵਿੰਦਰ ਸਿੰਘ ਵੜੈਚ, ਅਰਜਿੰਦਰ ਬੁਤਾਲਵੀ, ਸਰਬਜੀਤ ਸਿੰਘ ਪੱਡਾ, ਬਲਵਿੰਦਰ ਸਿੰਘ ਅਠੌਲਾ, ਹਰਦੀਪ ਸਿੰਘ ਕਾਲਕੇ, ਗੁਰਜਿੰਦਰ ਸਿੰਘ ਸਠਿਆਲਾ, ਗੁਰਭੇਜ ਸਿੰਘ,ਅਰਸ਼ਦੀਪ ਸਿੰਘ, ਰੋਹਿਤ ਸਿੰਘ, ਮਨਿੰਦਰ ਸਿੰਘ ਅਤੇ ਰਣਜੀਤ ਸਿੰਘ ਆਦਿ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਤਾਬਦੀ ਨੂੰ ਸਮਰਪਿਤ ਕਾਵਿ ਰਚਨਾਵਾਂ ਪੇਸ਼ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ । ਕਵੀ ਗੁਰਦਿਆਲ ਸਿੰਘ ਨਿਮਰ ਨੇ ਆਪਣੀਆਂ ਕਾਵਿ ਕਿਰਤਾਂ ਪੇਸ਼ ਕੀਤੀਆਂ ਅਤੇ ਸ਼੍ਰੋਮਣੀ ਕਮੇਟੀ ਅਤੇ ਬਾਬਾ ਬਕਾਲਾ ਸਾਹਿਬ-ਜੰਡਿਆਲਾ ਗੁਰੂ ਸਾਹਿਤ ਸਭਾਵਾਂ ਵੱਲੋਂ ਬਖਸ਼ੇ ਮਾਣ ਸਨਮਾਨ ਲਈ ਧੰਨਵਾਦ ਕੀਤਾ ।

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...