ਰਈਆ (ਕਮਲਜੀਤ ਸੋਨੂੰ)-ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਜਨਵਾਦੀ ਲੇਖਕ ਸੰਘ ਅਤੇ ਪੰਜਾਬੀ ਸਾਹਿਤ ਸੰਗਮ ਦੇ ਸਾਂਝੇ ਉਪਰਾਲੇ ਤਹਿਤ ਸ਼ਿਕਾਗੋ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਮਜ਼ਦੂਰ ਦਿਵਸ ਮੌਕੇ ਸਾਹਿਤਕ ਸਮਾਗਮ ਰਚਾਇਆ ਗਿਆ। ਸਥਾਨਕ ਕਾਮਰੇਡ ਸੋਹਣ ਸਿੰਘ ਜੋਸ਼ ਜਿਲਾ ਲਾਇਬ੍ਰੇਰੀ ਵਿਚ ਹੋਏ ਇਸ ਸਮਾਗਮ ਦੀ ਸਮੁੱਚੀ ਰੂਪ ਰੇਖਾ ਡਾ ਮੋਹਨ ਬੇਗੋਵਾਲ ਨੇ ਸਾਂਝੀ ਕਰਦਿਆਂ ਆਏ ਅਦੀਬਾਂ ਨੂੰ ਜੀ ਆਇਆਂ ਕਿਹਾ। ਸੰਖੇਪ ਪਰ ਅਰਥ ਭਰਪੂਰ ਇਸ ਸਾਹਿਤਕ ਸਮਾਗਮ ਦਾ ਆਗਾਜ਼ ਕਰਦਿਆਂ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਬਾਬਾ ਨਜਮੀ ਦੇ ਸਿਅਰ ਕਿ “ਉਹਨਾਂ ਦਾ ਵੀ ਤੂੰਹੀਓਂ ਰਬ ਏਂ ਇਹਦਾ ਅਜ ਜਵਾਬ ਤਾਂ ਦੇ, ਈਦਾਂ ਵਾਲੇ ਦਿੰਨ ਵੀ ਜਿਹੜੇ ਕਰਨ ਦਿਹਾੜੀ ਜਾਂਦੇ ਨੇ ” ਦੇ ਹਵਾਲੇ ਨਾਲ ਕਿਹਾ ਕਿ ਮਿਹਨਤਕਸ਼ ਲੋਕਾਂ ਦੀ ਜਿੰਦਗੀ ਦੀਆਂ ਤਲਖ ਸਿਖਰ ਦੁਪਹਿਰਾਂ ਉਮਰ ਭਰ ਢਲਣ ਦਾ ਨਾ ਨਹੀਂ ਲੈਂਦੀਆਂ। ਸਰਬਜੀਤ ਸਿੰਘ ਸੰਧੂ ਅਤੇ ਸ਼ੈਲਿੰਦਰਜੀਤ ਸਿੰਘ ਰਾਜਨ ਬਾਬਾ ਬਕਾਲਾ ਨੇ ਕਿਹਾ ਕਿ ਆਧੁਨਿਕ ਯੁੱਗ ਦੇ ਨਿਰਮਾਣ ਵਿੱਚ ਸਭ ਤੋਂ ਜਿਆਦਾ ਯੋਗਦਾਨ ਪਾਉਣ ਵਾਲਾ ਮਜ਼ਦੂਰ ਵਰਗ ਫੁੱਟਪਾਥਾਂ ਉਪਰ ਜਿੰਦਗੀ ਜਿਉਣ ਲਈ ਮਜਬੂਰ ਰਹਿੰਦਾ ਹੈ । ਜਗਤਾਰ ਗਿੱਲ,ਮਨਮੋਹਨ ਸਿੰਘ ਢਿੱਲੋਂ ਅਤੇ ਮਨਜੀਤ ਸਿੰਘ ਵਸੀ ਨੇ ਕਿਹਾ ਕਿ ਕਿਰਤ ਕਨੂੰਨ ਦੀਆਂ ਚੋਰ ਮੋਰੀਆਂ ਬੰਦ ਕਰਕੇ ਸਰਕਾਰਾਂ ਪਹਿਲ ਦੇ ਆਧਾਰ ਮਜ਼ਦੂਰਾਂ ਦੇ ਹੱਕਾਂ ਪ੍ਰਤੀ ਵਚਨਬੱਧ ਹੋਣ।ਰਚਨਾਵਾਂ ਦੇ ਚੱਲੇ ਦੌਰ ਵਿੱਚ ਬਲਜਿੰਦਰ ਮਾਂਗਟ, ਜਸਵੰਤ ਧਾਪ,,ਸਿਮਰਜੀਤ ਸਿਮਰ ,ਰਾਜਵੰਤ ਬਾਜਵਾ, ਸੁਰਿੰਦਰ ਖਿਲਚੀਆਂ, ਰਾਜਵਿੰਦਰ ਰਾਜ, ਮਖਣ ਭੈਣੀਵਾਲ, ਅਜੀਤ ਸਿੰਘ ਨਬੀਪੁਰੀ, ਜਗੀਰ ਸਿੰਘ ਅਤੇ ਡਾ ਆਤਮਜੀਤ,ਅਮਨਪ੍ਰੀਤ ਬਾਬਾ ਬਕਾਲਾ, ਪ੍ਰੀਤਮ ਅਮ੍ਰਿਤਸਰੀ, ਯੁਵਰਾਜ ਵਿਰਕ ਅਤੇ ਕਾਸ਼ ਵੜੈਚ ਨੇ ਮਜ਼ਦੂਰ ਦਿਵਸ ਨੂੰ ਸਮਰਪਿਤ ਨਜਮਾਂ ਪੇਸ਼ ਕਰਕੇ ਵਾਹ ਵਾਹ ਖੱਟੀ।