ਨਿਊਯਾਰਕ/ ਟੋਰਾਂਟੋ, (ਰਾਜ ਗੋਗਨਾ/ ਕੁਲਤਰਨ ਪਧਿਆਣਾ) —ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋ ਲੰਘੇ ਐਤਵਾਰ ਕੈਨੇਡੀਅਨ ਸੂਬੇ ੳਨਟਾਰੀਉ ਦੇ ਸ਼ਹਿਰ ਮਾਰਖਮ ਦੇ ਸਨਾਤਨ ਮੰਦਿਰ ਕਲਚਰਲ ਸੈੰਟਰ ਵਿਖੇ ਸਰਦਾਰ ਵੱਲਭ ਭਾਈ ਪਟੇਲ ਦੇ 9 ਫੁੱਟ ਉੱਚੇ ਅਤੇ 1000 ਕਿਲੋ ਵਜਨ ਵਾਲੇ ਕਾਂਸੀ(Bronze) ਦੇ ਬੁੱਤ ਦਾ ਆਨਲਾਈਨ (Virtual) ਉਦਘਾਟਨ ਕੀਤਾ ਹੈ। ਸਰਦਾਰ ਪਟੇਲ ਦਾ ਇਹ ਬੁੱਤ ਪੂਰੇ ਉਤਰੀ ਅਮਰੀਕਾ ਚ ਪਹਿਲਾ ਹੈ , ਇਸ ਮੌਕੇ ਨਰਿੰਦਰ ਮੋਦੀ ਨੇ ਕੈਨੇਡਾ ਅਤੇ ਭਾਰਤ ਵਿੱਚਕਾਰ ਮਜਬੂਤ ਗਠਜੋੜ ਬਣਾਉਣ ਦੀ ਵੀ ਗੱਲ ਕੀਤੀ ਹੈ। ਵੀਡੀਓ ਕਾਲ ਰਾਹੀ ਨਰਿੰਦਰ ਮੋਦੀ ਵੱਲੋ ਇਸ ਮੌਕੇ ਘੱਟੋ-ਘੱਟ 1000 ਲੋਕਾ ਨੂੰ ਸੰਬੋਧਿਤ ਕੀਤਾ ਗਿਆ ਹੈ। ਇਸ ਮੌਕੇ ਕੈਨੇਡੀਅਨ ਫੈਡਰਲ ਮੰਤਰੀਆ ਵੱਲੋ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਸੰਦੇਸ਼ ਵੀ ਪੜ ਕੇ ਸੁਣਾਇਆ ਗਿਆ ਹੈ , ਨਾਲ ਹੀ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਅਤੇ ਉਨਟਾਰੀਓ ਦੇ ਮੁੱਖ ਮੰਤਰੀ ਡੱਗ ਫੋਰਡ ਦਾ ਸੰਦੇਸ਼ ਵੀ ਇਸ ਮੌਕੇ ਤੇ ਪੜਿਆ ਗਿਆ।