ਓਕਲਾਹੋਮਾ ਯੁਨੀਵਰਸਿਟੀ ਦੇ 3 ਵਿਦਿਆਰਥੀਆਂ ਦੀ ਸੜਕ ਹਾਦਸੇ ਵਿਚ ਹੋਈ ਮੌਤ, ਕਾਰ ਤੇ ਸੈਮੀ ਟਰੱਕ ਵਿਚਾਲੇ ਵਾਪਰਿਆ ਹਾਦਸਾ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)- ਓਕਲਾਹੋਮਾ ਯੁਨੀਵਰਸਿਟੀ ਦੇ ਮੈਟੋਰਾਲੋਜੀ ਦੇ 3 ਵਿਦਿਆਰਥੀਆਂ ਦੀ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ। ਤਿੰਨਾਂ ਦੋਸਤਾਂ ਨਾਲ ਇਹ ਹਾਦਸਾ ਕਨਸਾਸ ਵਿਚ ਉਸ ਵੇਲੇ ਵਾਪਰਿਆ ਜਦੋਂ ਉਹ ਨਾਰਮੈਨ, ?ਕਲਾਹੋਮਾ ਤੋਂ ਵਾਪਿਸ ਪਰਤ ਰਹੇ ਸਨ। ਵਿਦਿਆਰਥੀਆਂ ਦੀ ਕਾਰ ਇਕ ਸੈਮੀ ਟਰੱਕ ਨਾਲ ਟਕਰਾਅ ਗਈ। ਮ੍ਰਿਤਕਾਂ ਦੀ ਪਛਾਣ ਡੈਨਟਾਨ, ਟੈਕਸਾਸ ਵਾਸੀ ਨਿਕੋਲਸ ਨਾਇਰ (20), ਗਰੇਅਸਲੇਕ,ਇਲੀਨੋਇਸ ਵਾਸੀ ਗੈਵਿਨ ਸ਼ਾਰਟ (19), ਤੇ ਈਵਾਨਸਵਿਲੇ,ਇੰਡਿਆਨਾ ਵਾਸੀ ਡਰੇਕ ਬਰੁੱਕਸ (22) ਵਜੋਂ ਹੋਈ ਹੈ। ਤਿੰਨਾਂ ਨੂੰ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਜਦ ਕਿ ਸੈਮੀ ਟਰੱਕ ਦੇ ਡਰਾਈਵਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਵਿਦਿਆਰਥੀਆਂ ਦੀ ਕਾਰ ਸੱਜੇ ਪਾਸੇ ਸੜਕ ਤੋਂ ਉਤਰ ਗਈ ਤੇ ਫਿਰ ਸੜਕ ਉਪਰ ਚੜਕੇ ਸੈਮੀ ਟਰੱਕ ਨਾਲ ਟੱਕਰਾਅ ਗਈ। ਟੋਨਕਾਵਾ ਅੱਗ ਬੁਝਾਊ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਤਿੰਨਾਂ ਵਿਦਿਆਰਥੀਆਂ ਦੀਆਂ ਲਾਸ਼ਾਂ ਨੂੰ ਸਾਢੇ 5 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਮਲਬੇ ਵਿਚੋਂ ਕੱਢਿਆ ਗਿਆ। ਮੌਤ ਤੋਂ 3 ਘੰਟੇ ਪਹਿਲਾਂ ਉਨਾਂ ਦਾ ਸਾਹਮਣਾ ਇਕ ਤੂਫਾਨ ਨਾਲ ਹੋਇਆ ਜਿਸ ਸਬੰਧੀ ਤਸਵੀਰਾਂ ਉਨਾਂ ਨੇ ਟਵਿਟਰ ਉਪਰ ਸਾਂਝੀਆਂ ਕੀਤੀਆਂ ਸਨ। ਜਿਉਂ ਹੀ ਤਿੰਨਾਂ ਵਿਦਿਆਰਥੀਆਂ ਦੀ ਮੌਤ ਦੀ ਖ਼ਬਰ ਯੁਨੀਵਰਸਿਟੀ ਪੁੱਜੀ ਤਾਂ ਉਥੇ ਸੋਗ ਦੀ ਲਹਿਰ ਫੈਲ ਗਈ। ਉਨਾਂ ਦੇ ਸਾਥੀਆਂ ਅਨੁਸਾਰ ਤਿੰਨੋ ਵਿਦਿਆਰਥੀ ਬਹੁਤ ਹੀ ਮਿਲਾਪੜੇ ਸੁਭਾਅ ਦੇ ਸਨ ਤੇ ਉਹ ਹਮੇਸ਼ਾਂ ਆਪਣੇ ਸਾਥੀ ਵਿਦਿਆਰਥੀਆਂ ਦੀ ਮੱਦਦ ਕਰਨ ਲਈ ਤਿਆਰ ਰਹਿੰਦੇ ਸਨ।

Loading

Scroll to Top
Latest news
राज्य स्तरीय प्रतियोगिता के तहत वालीबॉल (स्मैशिंग) एवं शतरंज प्रतियोगिता 15 को एक दिन में रिकॉर्ड  लिफ्टिंग; जालंधर प्रशासन ने एक दिन में 38 हजार मीट्रिक टन से ज्यादा धान की लिफ्ट... स्पर्श पेंशनरों / फॅमिली पेंशनरों के वार्षिक पहचान तथा शिकायतों के समाधान हेतु "स्पर्श आउटरीच कार्यक... यूथ अकाली दल ने श्री गुरु नानक देव जी के प्रकाश पर्व के अवसर पर पूरे पंजाब में दस्तार कैंप लगाकर मना... ਪੰਜਾਬ ਸਰਕਾਰ ਨੇ ਨਿਗਮ ਚੋਣਾਂ ਦੀ ਤਿਆਰੀ ਵਿੱਢੀ ਸੂਬਾਈ ਅਤੇ ਉੱਤਰੀ ਖੇਤਰੀ ਮੁਕਾਬਲੇ ਵਿੱਚ ਸੀਬੀਐਸਈ ਭੀਖੀ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ ਸਕੇਟਿੰਗ ਖੇਡਾਂ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ, ਭੀਖੀ ਦੇ ਵਿਿਦਆਰਥੀਆਂ ਨੇ ਪ੍ਰਾਪਤ ਕੀਤੇ ਮੈਡਲ ਦਿਵਿਆਂਗ ਵਿਅਕਤੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨਾ ਮੇਰਾ ਮਕ਼ਸਦ - ਮਾ ਵਰਿੰਦਰ ਸੋਨੀ सरकारी स्पोर्टस कालेज में 6 से 13 नवंबर तक अग्निवीर भर्ती रैली- एस.डी.एम. ने लिया प्रबंधों का जायज़ा भारतीय सेना द्वारा केडेटों और छात्र / छात्राओं के लिये आधुनिक हथियारों की प्रदर्शनी