(ਰਛਪਾਲ ਸਹੋਤਾ)- ਬੀਤੇ ਦਿਨ ਲੁਧਿਆਣਾ ਪਹੁੰਚੇ ਪੇਂਡੂ ਵਿਕਾਸ & ਪੰਚਾਇਤੀ ਰਾਜ, ਪਸ਼ੂ ਪਾਲਣ,ਮੱਛੀ ਪਾਲਣ,& ਡੇਅਰੀ ਵਿਕਾਸ ਅਤੇ NRI ਮਾਮਲਿਆਂ ਬਾਰੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਿੰਡ ਮੋਹੀ ਪਹੁੰਚ ਕਿ ਆਪ ਦੇ ਲੋਕ ਸਭਾ ਇੰਚਾਰਜ (ਹਲਕਾ ਲੁਧਿਆਣਾ) ਅਮਨਦੀਪ ਸਿੰਘ ਮੋਹੀ ਦੇ ਮਾਤਾ ਸਮਸ਼ੇਰ ਕੌਰ ਜੀ (ਜੋ ਪਿਛਲੇ ਦਿਨੀਂ ਅਕਾਲ ਚਲਾਣਾ ਕਰ ਗਏ ਸਨ) ਦਾ ਦੁਖ ਸਾਂਝਾ ਕਰਨ ਪੁੱਜੇ ਸਨ। ਇਸ ਦੌਰਾਨ ਧਾਲੀਵਾਲ ਜੀ ਨੇ ਅਮਨਦੀਪ ਸਿੰਘ ਮੋਹੀ ਤੇ ੳਹਨਾਂ ਦੇ ਪਿਤਾ ਸ,ਅਰਜਨ ਸਿੰਘ ਨਾਲ ਦੁਖ ਸਾਂਝਾ ਕੀਤਾ| ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨਾਲ MLA ਮਨਵਿੰਦਰ ਸਿੰਘ ਗਿਆਸਪੁਰਾ ਹਲਕਾ ਪਾਇਲ,ਜੀਵਨ ਸਿੰਘ ਸੰਗੋਵਾਲ ਹਲਕਾ ਗਿੱਲ,ਲਾਭ ਸਿੰਘ ਹਲਕਾ ਭਦੌੜ,ਹਰਦੀਪ ਸਿੰਘ ਮੁੰਡੀਆਂ ਹਲਕਾ ਸਾਹਨੇਵਾਲ ਵੀ ਮੋਹੀ ਪਰਿਵਾਰ ਨਾਲ ਦੁਖ ਸਾਂਝਾ ਕਰਨ ਪੁੱਜੇ ਅਤੇ ਦਾਖਾ ਹਲਕੇ ਦੇ ਵਲੰਟੀਅਰ ਬਲੌਰ ਸਿੰਘ ਮੁੱਲਾਂਪੁਰ, ਮੱਖਣ ਸਿੰਘ ਮੁੱਲਾਂਪੁਰ, ਸੁਖਜੀਵਨ ਸਿੰਘ ਮੋਹੀ, ਗੁਰਮੇਲ ਸਿੰਘ ਮੋਹੀ, ਕਾਮਰੇਡ ਬਲਵਿੰਦਰ ਸਿੰਘ ਬੱਸਣ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।