ਸ੍ਰੀ ਸਵਪਨ ਸ਼ਰਮਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਪਰ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ ਪੀ.ਪੀ.ਐੱਸ ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਲਖਵਿੰਦਰ ਸਿੰਘ ਮੱਲ ਉਪ-ਪੁਲਿਸ ਕਪਤਾਨ, ਸਬ-ਡਵੀਜਨ ਨਕੋਦਰ ਜੀ ਵਲੋਂ ਨਸ਼ਾ ਤਸਕਰਾਂ ਵਿਰੁੱਧ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ।ਜਿਸ ਦੇ ਤਹਿਤ ਸਬ-ਇੰਸਪੈਕਟਰ ਬਲਰਾਜ ਸਿੰਘ ਮੁੱਖ ਅਫਸਰ ਥਾਣਾ ਨੂਰਮਹਿਲ ਦੀ ਪੁਲਿਸ ਟੀਮ ਵਲੋਂ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ 02 ਕਿੱਲੋ 200 ਗ੍ਰਾਮ ਗਾਂਜਾ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਗਈ।
ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਲਖਵਿੰਦਰ ਸਿੰਘ ਮੱਲ ਉਪ-ਪੁਲਿਸ ਕਪਤਾਨ, ਸਬ-ਡਵੀਜਨ ਨਕੋਦਰ ਜੀ ਨੇ ਦੱਸਿਆ ਕਿ ਮਿਤੀ 13-04-2022 ਨੂੰ ਏ.ਐੱਸ.ਆਈ ਮੋਹਣ ਲਾਲ ਥਾਣਾ ਨੂਰਮਹਿਲ ਨੂੰ ਗੁਪਤ ਸੂਚਨਾ ਮਿਲੀ ਕਿ ਰਵਿੰਦਰ ਚੌਧਰੀ ਪੁੱਤਰ ਮਸੂਦਨ ਚੌਧਰੀ ਵਾਸੀ ਮੋਰਾਘਾਟ ਥਾਣਾ ਧੰਨਪੁਰਾ ਤਹਿਸੀਲ ਸਿਮਰੀ ਬਖਤਿਆਰਪੁਰ ਜਿਲ੍ਹਾ ਸਹਾਰਸਾ ਬਿਹਾਰ ਹਾਲ ਵਾਸੀ ਨੇੜੇ ਰੇਲਵੇ ਫਾਟਕ ਨੂਰਮਹਿਲ ਥਾਣਾ ਨੂਰਮਹਿਲ ਆਪਣੀ ਝੁੱਗੀ ਵਿੱਚ ਭਾਰੀ ਮਾਤਰਾ ਵਿੱਚ ਗਾਂਜਾ ਰੱਖ ਕੇ ਗਾਂਹਕਾ ਦੀ ਉਡੀਕ ਕਰ ਰਿਹਾ ਹੈ। ਜਿਸ ਤੇ ਏ.ਐੱਸ.ਆਈ ਮੋਹਣ ਲਾਲ ਥਾਣਾ ਨੂਰਮਹਿਲ ਵਲੋਂ ਰਵਿੰਦਰ ਚੌਧਰੀ ਨੂੰ ਕਾਬੂ ਕਰਕੇ ਉਸ ਪਾਸੋਂ 02 ਕਿੱਲੋ 200 ਗ੍ਰਾਮ ਗਾਂਜਾ ਬ੍ਰਾਮਦ ਕੀਤਾ ਗਿਆ। ਜਿਸ ਦੇ ਖਿਲਾਫ ਮੁਕੱਦਮਾ ਨੰਬਰ 33 ਮਿਤੀ 13-04-2022 ਅ/ਧ 20-61-85 ਐੱਨ.ਡੀ.ਪੀ.ਐੱਸ ਐਕਟ ਥਾਣਾ ਨੂਰਮਹਿਲ ਜਿਲ੍ਹਾ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ।
ਕੁੱਲ ਬ੍ਰਾਮਦਗੀ
02 ਕਿੱਲੋ 200 ਗ੍ਰਾਮ ਗਾਂਜਾ