ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਕੰਵਲਪ੍ਰੀਤ ਸਿੰਘ ਪੀ.ਪੀ.ਐਸ, ਪੁਲਿਸ ਕਪਤਾਨ, ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਸੁਖਪਾਲ ਸਿੰਘ ਪੀ.ਪੀ.ਐਸ. ਉਪ ਪੁਲਿਸ ਕਪਤਾਨ, ਸਬ-ਡਵੀਜਨ ਕਰਤਾਰਪੁਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਾ ਸਮੱਗਲਰਾਂ ਅਤੇ ਮਾੜੇ ਅਨਸਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਐਸ.ਆਈ ਕੰਨਵਰਜੀਤ ਸਿੰਘ ਮੁੱਖ ਅਫਸਰ ਥਾਣਾ ਮਕਸੂਦਾਂ ਦੀ ਪੁਲਿਸ ਪਾਰਟੀ ਨੇ 01 ਕਿੱਲੋ 170 ਗ੍ਰਾਮ ਗਾਂਜਾ ਬ੍ਰਾਮਦ ਕੀਤਾ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਵਪਨ ਸ਼ਰਮਾ ਆਈ.ਪੀ.ਐਸ. ਸੀਨੀਅਰ ਪੁਲਿਸ ਕਪਤਾਨ, ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 15.04.2022 ਨੂੰ ਐਸ.ਆਈ. ਨਰਿੰਦਰ ਰੱਲ ਥਾਣਾ ਮਕਸੂਦਾਂ, ਜਲੰਧਰ ਸਮੇਤ ਸਾਥੀ ਕਰਮਚਾਰੀਆਂ ਦੇ ਬਰਾਏ ਨਾਕਾ ਬੰਦੀ ਬਾ ਚੈਕਿੰਗ ਭੈੜੇ ਪੁਰਸ਼ਾਂ ਦੇ ਸੰਬੰਧ ਵਿਚ ਅੱਡਾ ਨੂਰਪੁਰ ਮੋਜੂਦ ਸੀ ਤਾਂ ਇੱਕ ਮੋਨਾ ਨੌਜਵਾਨ ਪਿੰਡ ਨੂਰਪੁਰ ਵਲੋ ਪੈਦਲ ਆਉਂਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਯਕਦਮ ਘਬਰਾ ਕੇ ਆਪਣੇ ਸੱਜੇ ਹੱਥ ਵਿੱਚ ਮੋਮੀ ਲਿਫਾਫਾ ਵਜਨਦਾਰ ਸੜਕ ਦੇ ਕਿਨਾਰੇ ਰੱਖ ਕੇ ਖਿਸਕਣ ਲੱਗਾ ਜਿਸ ਨੁੰ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ ਜਿਸਨੇ ਆਪਣਾ ਨਾਮ ਸਹਿਦੇਵ ਰਾਏ ਪੁੱਤਰ ਰਾਮ ਦੇਵ ਰਾਏ ਵਾਸੀ ਪਿੰਡ ਗੰਗਾ ਨਗਰ ਮੁੰਗੇਰ ਥਾਣਾ ਮੁੰਗੇਰ ਜਿਲ੍ਹਾ ਮੂੰਗੇਰ ਬਿਹਾਰ ਹਾਲ ਵਾਸੀ ਪਿੰਡ ਰੇਰੂ ਜਲੰਧਰ ਦੱਸਿਆ ਜਿਸ ਵੱਲੋ ਸੜਕ ਤੇ ਰੱਖੇ ਮੋਮੀ ਲਿਫਾਫੇ ਨੂੰ ਚੈਕ ਕਰਨ ਤੇ ਉਸ ਵਿੱਚੋ 01 ਕਿਲੋ 170 ਗ੍ਰਾਮ ਗਾਂਜਾ ਬ੍ਰਾਮਦ ਹੋਇਆ।ਜੋ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 55 ਮਿਤੀ 15.04.2022 ਜੁਰਮ 20/61/85 ਂਧਫਸ਼ ਅਛਠ ਥਾਣਾ ਮਕਸੂਦਾ ਜਲੰਧਰ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ।
ਕੁੱਲ ਬ੍ਰਾਮਦਗੀ :- 01 ਕਿਲੋ 170 ਗ੍ਰਾਮ ਗਾਂਜਾ
ਪਹਿਲਾਂ ਦਰਜ ਮੁਕੱਦਮਿਆਂ ਦਾ ਵੇਰਵਾ:-
ਮੁਕੱਦਮਾ ਨੰਬਰ 126 ਮਿਤੀ 07.09.2017 ਅ/ਧ 20/61/85 ਂਧਫਸ਼ ਐਕਟ ਥਾਣਾ ਡਵੀਜਨ ਨੰਬਰ 2 ਕਮਿਸ਼ਨਰੇਟ, ਜਲੰਧਰ।