ਏਲਨ ਮਸਕ ਨੇ ਮਾਈਕ੍ਰੋ ਬਲਾਗਿੰਗ ਸਾਈਟ ਟਵਿੱਟਰ ਦੇ Logo ਨੂੰ ਫਿਰ ਤੋਂ ਬਦਲ ਦਿੱਤਾ ਹੈ। ਉਨ੍ਹਾਂ ਨੇ ਤਿੰਨ ਦਿਨ ਪਹਿਲਾਂ ਨੀਲੀ ਚਿੜੀਆ ਹਟਾ ਕੇ ਇਕ ਡੌਗ ਦਾ ਲੋਗੋ ਬਣਾਇਆ ਸੀ। ਹਾਲਾਂਕਿ ਇਹ ਬਦਲਾਅ ਸਿਰਫ ਵੈੱਬ ਵਰਜਨ ‘ਤੇ ਕੀਤੀ ਸੀ, ਐਪ ‘ਤੇ ਨਹੀਂ। ਹੁਣ ਨੀਲੀ ਚਿੜੀਆ ਵਾਲਾ ਲੋਗੋ ਫਿਰ ਤੋਂ ਵਾਪਸ ਲਿਆਂਦਾ ਗਿਆ ਹੈ। ਵੈੱਬ ਤੇ ਐਪ ਦੋਵੇਂ ਇਹ ਲੋਗੋ ਨਜ਼ਰ ਆ ਰਿਹਾ ਹੈ। ਲੋਗੋ ਵਿਚ ਬਦਲਾਅ ਦੇ ਬਾਅਦ ਕ੍ਰਿਪਟੋਕਰੰਸੀ ਡਾਸਕਾਇਨ ਵਿਚ ਲਗਭਗ 10 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।
ਟਵਿੱਟਰ ਦਾ ਲੋਗੋ ਬਦਲਦੇ ਹੀ ਯੂਜਰਸ ਹੈਰਾਨ ਰਹਿ ਗਏ ਸਨ ਅਤੇ ਇਕ-ਦੂਜੇ ਤੋਂ ਇਸ ਬਦਲਾਅ ਨੂੰ ਲੈ ਕੇ ਸਵਾਲ ਕਰਨ ਲੱਗੇ। ਯੂਜਰ ਨੇ ਪੁੱਛਿਆ ਕਿ ਸਾਰਿਆਂ ਨੂੰ ਲੋਕਾਂ ‘ਤੇ ਡੌਗ ਦਿਖਾਈ ਦੇ ਰਿਹਾ ਹੈ। ਦੇਖਦੇ ਹੀ ਦੇਖਦੇ ਹੋਏ ਟਵਿੱਟਰ ‘ਤੇ DOGE ਟਵੀਟ ਕਰਨ ਲੱਗਾ। ਯੂਜਰਸ ਨੂੰ ਲੱਗਾ ਸੀ ਕਿ ਟਵਿੱਟਰ ਨੂੰ ਕਿਸੇ ਨੇ ਹੈਕ ਕਰ ਲਿਆ ਹੈ। ਕੁਝ ਦੇਰ ਬਾਅਦ ਹੀ ਏਲਨ ਮਸਕ ਨੇ ਇਕ ਟਵੀਟ ਕੀਤਾ ਜਿਸ ਤੋਂ ਸਾਫ ਹੋ ਗਿਆ ਕਿ ਟਵਿੱਟਰ ਨੇ ਆਪਣਾ ਲੋਗੋ ਬਦਲ ਲਿਆ ਹੈ। ਹਾਲਾਂਕਿ ਹੁਣ ਦੁਬਾਰਾ ਨੀਲੀ ਚਿੜੀਆ ਦੀ ਵਾਪਸੀ ਹੋ ਗਈ ਹੈ।