ਖੁਸ਼ਬੂ ਪੰਜਾਬ ਦੀ

Latest news
केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ मुख्यमंत्री भगवंत मान ने जालंधर में उम्मीदवार पवन कुमार टीनू के लिए किया प्रचार, लोगों का उमड़ा जनसै... मोदी सरकार ने पूरे राष्ट्र में विकास के तोड़े सारे रिकॉर्ड --सुशील रिंकु भाजपा जालंधर लोकसभा उम्मीदीवार सुशील रिंकु ने जालंधर शहर के प्रसिद्ध उद्योगपतियों के साथ बैठक में लि...

ਲਫ਼ਜ਼ਾਂ ਦੀ ਦੁਨੀਆ ਸਾਹਿਤ ਸਭਾ, ਨਕੋਦਰ ਨੇ ਇੱਕ ਸਾਲ ਵਿੱਚ ਇਕ ਸੌ ਤੇਰਾਂ ਉਸਾਰੂ ਪ੍ਰੋਗਰਾਮ ਕਰਵਾਏ

ਚੰਡੀਗੜ (ਪ੍ਰੀਤਮ ਲੁਧਿਆਣਵੀ)- ਲਫ਼ਜ਼ਾਂ ਦੀ ਦੁਨੀਆ ਸਾਹਿਤ ਸਭਾ, ਨਕੋਦਰ ਨੇ ਆਪਣੀ ਹੋਂਦ ਦੇ ਪਹਿਲੇ ਸਾਲ ਨੂੰ ਪੂਰਾ ਕਰਦਿਆਂ 02 ਅਪ੍ਰੈਲ, 21 ਤੋਂ 27 ਮਾਰਚ, 22 ਦੌਰਾਨ 113 ਸਾਹਿਤਕ, ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਚੇਤਨਤਾ ਦਿੰਦੇ ਸਮਾਗਮ ਕਰਵਾਏ। ਜਿਨਾਂ ਵਿੱਚ ਵਿਚਾਰ ਚਰਚਾ, ਕੁਇਜ਼ ਮੁਕਾਬਲੇ, ਪ੍ਰਦਰਸ਼ਨੀਆਂ, ਕਵੀ ਦਰਬਾਰ, ਕਹਾਣੀ ਦਰਬਾਰ, ਗੋਸ਼ਟੀਆਂ, ਕਿਤਾਬਾਂ ਲੋਕ-ਅਰਪਣ, ਇਤਿਹਾਸਕ ਖੋਜ ਕਾਰਜ, ਕਰੀਅਰ ਅਗਵਾਈ, ਪਾਠਕ ਦਰਬਾਰ ਅਤੇ ਸਾਹਿਤਕ ਖੋਜ ਕਾਰਜ ਆਦਿ ਨਾਲ ਸੰਬੰਧਿਤ ਲਗਾਤਾਰਤਾ ਨਾਲ਼ ਉਸਾਰੂ ਸਮਾਗਮ ਕਰਵਾ ਕੇ ਲਫ਼ਜ਼ਾਂ ਦੀ ਦੁਨੀਆਂ ਸਾਹਿਤ ਸਭਾ, ਨਕੋਦਰ ਦੁਨੀਆ ਦੀ ਪਹਿਲੀ ਅਜਿਹੀ ਸਾਹਿਤਕ ਸਭਾ ਬਣ ਗਈ ਹੈ ਜਿਸ ਨੇ ਆਪਣੇ ਪਹਿਲੇ ਸਾਲ ਵਿੱਚ ਸਭ ਤੋਂ ਵੱਧ ਸਮਾਗਮ ਕਰਵਾਏ ਹਨ।  

          ਸਭਾ ਦੇ ਬਾਨੀ ਅਤੇ ਪ੍ਰਧਾਨ ਪ੍ਰੋ. ਜਸਵੀਰ ਸਿੰਘ ਸ਼ਾਇਰ ਨੇ ਦੱਸਿਆ ਕਿ ਅਸੀਂ ਹਰ ਨੁਕਤੇ ਨੁਹਾਰ ਤੋਂ ਪਿੰਡ ਤੋਂ ਕੌਮਾਂਤਰੀ ਪੱਧਰ ਤੱਕ ਦੇ ਪ੍ਰੋਗਰਾਮਾਂ ਨੂੰ ਤਰਤੀਬ ਵਿੱਚ ਕਰਵਾਉਣ ਲਈ ਯਤਨਸ਼ੀਲ ਰਹੇ ਹਾਂ। ਅਨੇਕਾਂ ਨਵੇਂ ਲੇਖਕਾਂ ਲਈ ਮੰਚ ਪ੍ਰਦਾਨ ਕੀਤਾ ਅਤੇ ਪ੍ਰੋੜ ਸਾਹਿਤਕਾਰਾਂ ਲਈ ਢੋਈ ਬਣੇ ਹਾਂ। ਉਨਾਂ ਨੇ ਇਹ ਵੀ ਦੱਸਿਆ ਕਿ ਸਭਾ ਦੇ ਪ੍ਰੋਗਰਾਮਾਂ ਵਿੱਚ ਹਰ ਵੱਡੇ ਤੋਂ ਵੱਡਾ ਵਿਦਵਾਨ, ਗਾਇਕ, ਕਮੇਡੀਅਨ ਅਤੇ ਸਾਹਿਤਕਾਰ ਸ਼ਾਮਲ ਹੋਇਆ ਹੈ ਇਸੇ ਤਰਾਂ ਨਵੇਂ ਤੋਂ ਨਵਾਂ ਲੇਖਕ ਤੇ ਪਾਠਕ ਵੀ ਜੁੜਿਆ ਹੈ ਜੋਕਿ ਸਾਹਿਤਕ ਖੇਤਰ ਲਈ ਸ਼ੁੱਭ ਸ਼ਗਨ ਵਾਂਗ ਹੈ।

          ਸਭਾ ਦੇ ਪ੍ਰਧਾਨ ਪ੍ਰੋ. ਸ਼ਾਇਰ ਨੇ ਸਭਾ ਦੇ ਮੈਂਬਰਾਂ ਬਾਰੇ ਦੱਸਿਆ ਕਿ ਪ੍ਰੀਤ ਲੱਧੜ, ਲੇਖਕ ਕਲਮ ਨਾਦ ਉੱਪ ਪ੍ਰਧਾਨ, ਪ੍ਰੋਗਰਾਮਰ ਬਲਰਾਜ ਸਭਾ ਦਾ ਸਕੱਤਰ ਵਜੋਂ ਕਾਰਜ ਕਰ ਰਹੇ ਹਨ। ਉਨਾਂ ਨੇ ਪੱਤਰਕਾਰ ਵੀਰਾਂ ਹਰਦੀਪ ਸਿੰਘ ਸ਼ਾਹਕੋਟ, ਰਾਜਿੰਦਰ ਸਿੰਘ ਸੋਨੂੰ, ਪ੍ਰੀਤਮ ਲੁਧਿਆਣਵੀ, ਪਵਨ ਪਰਵਾਸੀ (ਜਰਮਨੀ) ਆਦਿ ਦਾ ਪ੍ਰੋਗਰਾਮਾਂ ਦੀ ਸਵੱਲੀ ਕਵਰੇਜ਼ ਲਈ ਵਿਸ਼ੇਸ਼ ਧੰਨਵਾਦ ਵੀ ਕੀਤਾ। ਲਫ਼ਜ਼ਾਂ ਦੀ ਦੁਨੀਆ ਸਾਹਿਤ ਸਭਾ, ਨਕੋਦਰ ਦੇ ਸਾਰੇ ਪ੍ਰੋਗਰਾਮ ਐੱਲ.ਡੀ.ਡੀ. ਟੀ.ਵੀ. ’ਤੇ ਲਾਇਵ ਕੀਤੇ ਗਏ। 

           

Loading

Scroll to Top