ਬਰੈਂਪਟਨ (ਰਾਜ ਗੋਗਨਾ/ ਕੁਲਤਰਨ ਪਧਿਆਣਾ)— ਹਾਲਟਨ ਪੁਲਿਸ ਅਤੇ ਟਰਾਂਟੋ ਪੁਲਿਸ ਵੱਲੋ ਪ੍ਰੋਜੈਕਟ ਰੈਪਟਰ ਤਹਿਤ ਕਾਰ ਚੋਰ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਹੈ ਅਤੇ ਚਾਰ ਜਣੇ ਗ੍ਰਿਫਤਾਰ ਕੀਤੇ ਗਏ ਹਨ। ਪੁਲਿਸ ਮੁਤਾਬਕ 1.5 ਮਿਲੀਅਨ ਡਾਲਰ ਦੀਆਂ ਗੱਡੀਆ ਵੀ ਬਰਾਮਦ ਕੀਤੀਆ ਗਈਆ ਹਨ, ਗੱਡੀਆ ਦੀ ਇਹ ਬਰਾਮਦਗੀ ਟਰਾਂਟੋ, ਪੀਲ ਅਤੇ ਹਾਲਟਨ ਖੇਤਰ ਚ ਹੋਈ ਹੈ ।ਇਸ ਮੌਕੇ ਗ੍ਰਿਫਤਾਰ ਅਤੇ ਚਾਰਜ ਹੋਣ ਵਾਲਿਆ ਚ ਬਰੈਂਪਟਨ ਤੋ ਬਾਵਾ ਸਿੰਘ (22),ਨਿਤਨ ਗਗਨੇਜਾ(21) , ਅਬੂ ਬਕਰ ਸ਼ੇਖ (22) ਅਤੇ ਮਿਸੀਸਾਗਾ ਤੋਂ ਅਤੀਕ ਉਰ ਰਹਿਮਾਨ(23) ਦੇ ਨਾਮ ਸ਼ਾਮਿਲ ਹਨ। ਇਸ ਗਿਰੋਹ ਵੱਲੋ ਚੋਰੀ ਕੀਤੀਆ ਜਾਣ ਵਾਲੀਆਂ ਵਧੇਰੇ ਗੱਡੀਆ ਫੋਰਡ ਐਫ -150 ਅਤੇ ਜੀਪਾ ਸ਼ਾਮਿਲ ਸਨ।