ਖੁਸ਼ਬੂ ਪੰਜਾਬ ਦੀ

Latest news
ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ

ਪੈਨਸਿਲਵੈਨੀਆ ਵਿਚ ਘਰੇਲੂ ਮਾਮਲੇ ਵਿਚ ਮੌਕੇ ‘ਤੇ ਪੁੱਜੀ ਪੁਲਿਸ ਉਪਰ ਚਲਾਈਆਂ ਗੋਲੀਆਂ, ਇਕ ਪੁਲਿਸ ਅਫਸਰ ਦੀ ਮੌਤ,ਇਕ ਗੰਭੀਰ ਜਖਮੀ

* ਹਮਲਾਵਰ ਵੀ ਮੌਕੇ ਉਪਰ ਮਾਰਿਆ ਗਿਆ

ਸੈਕਰਾਮੈਂਟੋ  (ਹੁਸਨ ਲੜੋਆ ਬੰਗਾ)-ਲੈਬਾਨਿਨ, ਪੈਨਸਿਲਵੈਨੀਆ ਵਿਚ ਘਰੇਲੂ ਝਗੜਾ ਨਿਪਟਾਉਣ ਗਈ ਪੁਲਿਸ ਉਪਰ ਗੋਲੀਆਂ ਚਲਾਏ ਜਾਣ ਕਾਰਨ ਇਕ ਪੁਲਿਸ ਅਫਸਰ ਦੀ ਮੌਤ ਹੋ ਗਈ ਜਦ ਕਿ ਇਕ ਹੋਰ ਗੰਭੀਰ ਜਖਮੀ ਹੋ ਗਿਆ। ਪੁਲਿਸ ਦੀ ਜਵਾਬੀ ਕਾਰਵਾਈ ਵਿਚ ਹਮਲਾਵਰ ਵੀ ਮੌਕੇ ਉਪਰ ਮਾਰਿਆ ਗਿਆ। ਲੈਬਾਨਾਨ ਕਾਊਂਟੀ ਦੇ ਜਿਲਾ ਅਟਾਰਨੀ ਪੀਰ ਹੈਸ ਗਰਾਫ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਘਰ ਦੇ ਮਾਲਕ ਵੱਲੋਂ ਘਰੇਲੂ ਗੜਬੜ ਹੋਣ ਸਬੰਧੀ ਫੋਨ ਕਰਨ ‘ਤੇ ਪੁਲਿਸ ਮੌਕੇ ਉਪਰ ਪੁੱਜੀ। ਜਦੋਂ ਪੁਲਿਸ ਅਫਸਰ ਘਰ ਵਿਚ ਦਾਖਲ ਹੋਏ ਤਾਂ ਉਨਾਂ ਉਪਰ 34 ਸਾਲਾ ਟਰੈਵਿਸ ਸ਼ੌਡ ਨੇ ਗੋਲੀਆਂ ਦੀ ਬੁਛਾਰ ਕਰ ਦਿੱਤੀ। ਪੁਲਿਸ ਵੱਲੋਂ ਕੀਤੀ ਗਈ ਜਵਾਬੀ ਕਾਰਵਾਈ ਵਿਚ ਹਮਲਾਵਰ ਸ਼ੌਡ ਦੀ ਮੌਕੇ ਉਪਰ ਮੌਤ ਹੋ ਗਈ। ਮਾਰਿਆ ਗਿਆ ਪੁਲਿਸ ਅਫਸਰ ਲੈਫਟੀਨੈਂਟ ਵਿਲੀਅਮ ਲੈਬੋ ਸੀ ਜਿਸ ਨੇ ਇਕ ਮਈ 2022 ਨੂੰ ਸੇਵਾ ਮੁਕਤ ਹੋ ਜਾਣਾ ਸੀ। ਉਸ ਨੇ ਪੁਲਿਸ ਵਿਭਾਗ ਵਿਚ 40 ਸਾਲ ਸੇਵਾ ਕੀਤੀ। ਦੂਸਰੇ ਪੁਲਿਸ ਅਧਿਕਾਰੀ ਦਾ ਨਾਂ ਡੈਰਕ ਅੰਡਰਕੋਫਲਰ (32) ਹੈ ਜਿਸ ਦੀ ਹਾਲਤ ਗੰਭੀਰ ਪਰ ਸਥਿੱਰ ਹੈ। ਗਰਾਫ ਨੇ ਦੱਸਿਆ ਕਿ ਟਰੈਵਿਸ ਸ਼ੌਡ ਲੰਬੇ ਸਮੇ ਤੋਂ ਦਿਮਾਗੀ ਬਿਮਾਰੀ ਤੋਂ ਪੀੜਤ ਸੀ। ਸ਼ੌਡ ਦਾ ਪਿਛਲਾ ਰਿਕਾਰਡ ਵੀ ਅਪਰਾਧਿਕ ਹੈ। ਗਰਾਫ ਨੇ ਮਾਰੇ ਗਏ ਪੁਲਿਸ ਅਧਿਕਾਰੀ ਦੇ ਪਰਿਵਾਰ ਨਾਲ ਹਮਦਰਦੀ ਦਾ ਇਜਹਾਰ  ਕੀਤਾ ਹੈ ਤੇ ਜਖਮੀ ਪੁਲਿਸ ਅਧਿਕਾਰੀ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ ਹੈ।

Loading

Scroll to Top