ਨਿਊਯਾਰਕ (ਰਾਜ ਗੋਗਨਾ ): ਅੱਜ ਅਮਰੀਕਾ ਦੇ ਸੂਬੇ ਨੇਵਾਡਾ ਦੇ ਇੰਟਰਸਟੇਟ 15 ਅਤੇ ਸੈੰਟ ਰੋਜ਼ ਪਾਰਕਵੇਅ ਵਿਖੇ ਇੱਕ ਟਮਾਟਰਾਂ ਨਾਲ ਭਰੇ ਹੋਏ ਟਰੱਕ- ਟ੍ਰੇਲਰ ਵਿੱਚੋ ਪੁਲਿਸ ਨੇ 230 ਪੌਡ ਸ਼ੱਕੀ ਕੋਕੀਨ ਨਾਲ ਦੋ ਭਾਰਤੀ ਮੂਲ ਦੇ ਟਰੱਕ ਡਰਾਈਵਰ ਜਿੰਨਾਂ ਦੇ ਨਾਂਅ ਨਾਨਕ ਸਿੰਘ ਅਤੇ ਚੰਦਰ ਪ੍ਰਕਾਸ਼ ਦੱਸਿਆ ਜਾਂਦਾ ਹੈ ਉਹਨਾਂ ਨੂੰ ਪੁਲਿਸ ਨੇ ਮੋਕੇ ਤੇ ਹੀ ਗ੍ਰਿਫਤਾਰ ਕਰਕੇ ਉਹਨਾ ਤੇ ਬਣਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਦੇ ਮੁਤਾਬਕ ਉਹਨਾਂ ਦੇ ਟਰੱਕ ਟ੍ਰੇਲਰ ਨੂੰ ਜਦੋ ਜਾਂਚ ਲਈ ਰੋਕਿਆ ਗਿਆ ਅਤੇ ਉਹਨਾਂ ਨੂੰ ਪੁਲਿਸ ਨੇ ਸਵਾਲ ਪੁੱਛਣ ਤੇ ਜਦੋ ਉਹ ਦੋਨੇ ਇਕ ਦਮ ਘਬਰਾਏ ਹੋਏ ਜਾਂਚ ਅਧਿਕਾਰੀਆਂ ਨੂੰ ਨਜ਼ਰ ਆਏ। ਅਤੇ ਉਹਨਾ ਦੀ ਘਬਰਾਹਟ ਨੂੰ ਦੇਖ ਕੇ ਪੁਲਿਸ ਨੂੰ ਸ਼ੱਕ ਹੋ ਗਈ। ਸ਼ੱਕ ਪੈਣ ਤੇ ਜਦੋ ਪੁਲਿਸ ਨੇ ਇਹਨਾਂ ਦੇ ਟਰੱਕ-ਟ੍ਰੇਲਰ ਦੀ ਤਲਾਸ਼ੀ ਲਈ ਗਈ ਤਾਂ ਪੁਲਿਸ ਨੇ ਟਮਾਟਰਾਂ ਦੇ ਲੱਦੇ ਹੋਏ ਇਸ ਟਰੱਕ ਦੇ ਵਿੱਚੋ 230 ਪੌਂਡ ਕੋਕੀਨ ਬਰਾਮਦ ਹੋਈ। ਮੋਕੇ ਤੇ ਫੜੀ ਗਈ ਇਸ ਸ਼ੱਕੀ ਕੋਕੀਨ ਦੀ ਬਾਜਾਰੀ ਕੀਮਤ 10.5 ਮਿਲੀਅਨ ਅਮਰੀਕੀ ਡਾਲਰ ਦੇ ਕਰੀਬ ਦੱਸੀ ਜਾਂਦੀ ਹੈ। ਇਹ ਬਰਾਮਦਗੀ ਕੇ.9 ਸੂਹੀਆ ਡੌਗ ਦੇ ਸੁਕੇਅਡ ਦੇ ਅਫਸਰਾ ਅਤੇ ਲਾਸ ਵੇਗਾਸ ਦੀ ਮੈਟਰੋਪੋਲੀਟਨ ਦੀ ਪੁਲਿਸ ਵਿਭਾਗ ਦੀ ਸਾਂਝੀ ਟੀਮ ਨੇ ਕੀਤੀ। ਇਹ ਬਰਾਮਦਗੀ ਬੀਤੇਂ ਦਿਨ ਸ਼ੁੱਕਰਵਾਰ ਨੂੰ ਦੁਪਹਿਰ ਦੇ 2:30 ਵਜੇ ਦੇ ਕਰੀਬ ਹੋਈ।ਇਸ ਮਾਮਲੇ ਚ’ ਸੁਰੱਖਿਆ ਅਧਿਕਾਰੀ ਜਾਂਚ ਵਿੱਚ ਲੱਗੇ ਹੋਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਤੋ ਜਾਂਚ ਪੜਤਾਲ ਦੌਰਾਨ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਹਨ।