ਸਾਇੰਸੀ ਸੁਲੇਖ ; ਜੇਮਜ਼ ਵੈੱਬ ਟੈਲੀਸਕੋਪ

ਪੁਲਾੜ, ਅੱਜ ਤੋਂ ਨਹੀਂ, ਲੱਖਾਂ ਕਰੋੜਾਂ ਵਰ੍ਹਿਆਂ ਤੋਂ ਮਨੁੱਖਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ। ਸੋ ਏਸ ਖਿੱਚ ਕਾਰਨ ਹੀ ਮਨੁੱਖਾਂ ਨੇ ਪੜਚੋਲਣ ਤੇ ਗੋਖਨ ਵੱਲ ਅੜੀ ਬੰਨ੍ਹੀ ਰੱਖੀ।
ਪੁਲਾੜ ਨੂੰ ਸਮਝਣ ਲਈ ਸਾਡੀ ਸਭ ਤੋਂ ਵੱਧ ਇਮਦਾਦ ਕੀਤੀ ਤੇ ਉਹ ਹੈ ਦੂਰ ਦਰਸ਼ਨੀ (ਟੈਲੀਸਕੋਪ) ਨੇ। ਏਸ ਦੂਰ ਦਰਸ਼ਨੀ ਦੀ ਮਦਦ ਨਾਲ਼ ਅਸੀਂ ਏਸ ਅਸਮਾਨੀ ਵਿਹੜ੍ਹੇ ਵਸਦੇ ਅਰਸ਼ੀ ਕਲਬੂਤ, ਤਾਰਿਆਂ, ਸਿਆਰਿਆਂ, ਸਿਆਰਚਯਾਂ, ਤਾਰਾ ਝੁਰਮਟ ਤੇ ਅੰਬਰ ਨਦੀਆਂ ਬਾਬਤ ਜਾਣਕਾਰੀ ਲਈ ਹੈ। ਇਥੇ ਸਵਾਲ ਇਹ ਉਠਦਾ ਕਿ ਏਸ ਦੂਰ ਦਰਸ਼ਨੀ ਜੰਤਰ ਦਾ ਕਾਰਸਾਜ਼ ਕੌਣ ਸੀ ? ਕੋਈ ਅਰਸਤੂ ਨਾਲ਼ ਜੋੜਦਾ, ਕੋਈ ਆਰੀਆ ਭੱਟ ਨਾਲ਼ ਜਾ ਜੋੜਦਾ ਪਰ ਖੁਰਾ ਕੱਢਣ ਤੇ ਕਾਪਰਨੀਕਸ (੧੪੭੩-੧੫੪੩)، ਹਾਂਸ ਲਿੱਪਰਸ਼ੈ (੧੫੭੦-੧੬੧੯)، ਕੈਪਲਰ (੧੫੭੧-੧੬੩੦)، ਗੈਲੀਲਿਓੂ ਗੇਲੀ (੧੫੬੪-੧੬੪੨)، ਇਸਹਾਕ ਨਿਊਟਨ (੧੬੪੩-੧੭੨੭) ਤੇ ਐਡਵਿਨ ਹੱਬਲ (੧੮੮੯-੧੯੫੩) ਇਹ ਉਹ ਸੂਝਵਾਨ ਵਿਗਿਆਨੀ ਨੇਂ ਜਿਹਨਾਂ ਉੱਦਮ ਸਦਕੇ ਅੱਜ ਅਸੀਂ ਜ਼ੇਮਜ਼ ਵੈਬ ਟੈਲੀਸਕੋਪ ਤੀਕ ਅੱਪੜ ਸਕੇ।

ਕਾਪਰਨੀਕਸ ਨੇ ਸਭ ਤੋਂ ਪਹਿਲਾਂ 1514 ਵਿਚ ਇਹ ਹੋਕਾ ਦਿੱਤਾ ਸੀ ਕਿ ਸਾਡੀ ਧਰਤੀ ਸੂਰਜ ਦੁਆਲੇ ਗਿੜਦੀ ਹੈ। ਲਿਹਾਜ਼ਾ ਏਸ ਨੇ ਇਹ ਵਿਚਾਰ ਕਿਸੇ ਸ਼ੈ ਨੂੰ ਵੇਖ ਕੇ ਹੀ ਦਿੱਤਾ ਸੀ ਸੋ ਮੇਰੀ ਜਾਚੇ ਕਾਪਰਨੀਕਸ ਨੂੰ ਪਹਿਲਾ ਕਾਰਸਾਜ਼ ਮੰਨ ਸਕਦੇ ਆਂ। ਏਸ ਤੋਂ ਪਹਿਲਾਂ ਅਰਸਤੂ ਦਾ ਦੱਸਿਆ ਵਿਚਾਰ ਜਿਸ ਵਿਚ ਧਰਤੀ ਨੂੰ ਧੁਰਾ ਮੰਨ ਕੇ ਸਾਰੇ ਅਰਸ਼ੀ ਕਲਬੂਤ ਧਰਤੀ ਦੁਆਲੇ ਗਿੜਦੇ ਸਨ। ਇਹ ਗਲ ਵੇਲੇ ਦੇ ਲੋਕਾਂ ਲਈ ਬੜੀ ਅਲੋਕਾਰ ਸੀ ਉਨ੍ਹਾਂ ਨੂੰ ਇਹ ਗੱਲ ਆਪਣੀ ਧਰਮ ਪੁਸਤਕਾਂ ਵਿਰੋਧ ਜਾਪੀ ਤੇ ਗਰਮ ਖ਼ਿਆਲਾਂ ਦਾ ਪ੍ਰਗਟਾਵਾ ਕਰਦੀਆਂ ਉਨ੍ਹਾਂ ਏਸ ਮਹਾਨ ਦਿਮਾਗ਼ੀ ਨੂੰ ਸ਼ਹੀਦੀ ਦੇ ਦਿੱਤੀ।

ਜਗਿਆਸੂ ਆਪਣੇ ਆਪਣੇ ਢੰਗ ਤੇ ਆਪਣੀ ਆਪਣੀ ਥਾਂ ਕੁਦਰਤ ਨੂੰ ਸਮਝਣ ਲਈ ਜਤਨ ਕਰਦੇ ਰਹਿੰਦੇ ਨੇਂ ਇਸੇ ਤਰ੍ਹਾਂ 17ਵੀਂ ਸ਼ਤਾਬਦੀ ਹਾਲੈਂਡ ਦੇ ਸ਼ਹਿਰ ਮਿਡਲਬਰਾਗ ਵਿਚ ਕੱਚ ਘਾੜੀ ਤੇ ਵਪਾਰੀ ਨੇ ਆਪਣੇ ਪੁੱਤਰ ਨਾਲ਼ ਖੇਡਦੇ ਖੇਡਦੇ ਟੈਲੀਸਕੋਪ ਦਾ ਖੁਰਾ ਲੱਭ ਲਿਆ। ਏਸ ਵਪਾਰੀ ਦਾ ਨਾਂ ਹਾਂਸ ਲਿੱਪਰਸ਼ੈ ਸੀ ਉਹਨੇ ਕੋਈ ਤਜਰਬਾਗਾਹ aboratory ਨਹੀਂ ਸੀ ਬਣਾਈ ਹੋਈ। ਨਾ ਹੀ ਉਹ ਕੋਈ ਭੌਤਿਕ ਵਿਗਿਆਨੀ ਸੀ- ਕਹਿੰਦੇ ਨੇਂ ਕਿ ਸਕੂਲੋਂ ਛੁੱਟੀ ਮਗਰੋਂ ਆਪਣੇ ਪੁੱਤਰ ਨੂੰ ਹੱਟੀ ‘ਤੇ ਲੈ ਆਇਆ ਤੇ ਪੁੱਤਰ ਰੰਗ ਬਰੰਗੇ ਆਤਸ਼ੀ ਕੱਚ ਨਾਲ਼ ਖੇਡਣ ਲੱਗ ਪਿਆ। ਅਚਨਚੇਤ ਪੁੱਤਰ ਨੇ ਦੋ ਕੱਚ ਜੋੜ ਕੇ ਆਪਣੀ ਅੱਖਾਂ ਨਾਲ਼ ਲਾ ਕੇ ਤਾਕੀਓਂ ਬਾਹਰ ਡਿੱਠਾ ਤੇ ਗਿਰਜੇ ਦੇ ਬੁਰਜ ਅੱਖਾਂ ਮੂਹਰੇ ਦਿਸ ਪਏ।

ਭੋਲੇ ਬਾਲ ਨੇ ਘਾਬਰ ਕੇ ਕੱਚ ਪਰਾਂਹ ਰੱਖ ਛੱਡਿਆ ਤੇ ਦੂਜੀਆਂ ਸ਼ੈਵਾਂ ਨਾਲ਼ ਖੇਡਣ ਲੱਗ ਪਿਆ ਥੋੜੇ ਚਿਰ ਮਗਰੋਂ ਫੇਰ ਖੋਜੀ ਮਨ ਉਸਲਵੱਟੇ ਲੱਗ ਪਿਆ ਉਹਨੇ ਮੁੜ ਉਹੀ ਗੱਲ ਪਰਤਾਈ ਤੇ ਬੁਰਜ ਫੇਰ ਅੱਖਾਂ ਮੂਹਰੇ ਵੇਖ ਕੇ ਆਪਣੇ ਬਾਪ ਨੂੰ ਦੱਸਣ ਟੁਰ ਪਿਆ- ਵਿਚੋਂ ਡਰਦਾ ਬਾਪ ਨੂੰ ਦੱਸੇ ਕਿੱਥੇ ਕ੍ਰੋਧ ਨਾ ਖਾ ਜਾਏ। ਪੂਰੀ ਵਾਰਤਾ ਸੁਣ ਕੇ ਲਿੱਪਰਸ਼ੈ ਨੇ ਜਦੋਂ ਆਤਸ਼ੀ ਕੱਚ ਜੋੜ ਕੇ ਆਪਣੀਆਂ ਅੱਖਾਂ ਨਾਲ਼ ਦੂਰੋਂ ਗਿਰਜੇ ਨੂੰ ਵੇਖਿਆ ਤੇ ਉਹਦਾ ਰੁੱਗ ਭਰਿਆ ਗਿਆ ਕਿ ਬੁਰਜੀ ਐਡੀ ਨੇੜੇ ਕਿਵੇਂ ਆ ਗਈ? ਬਹਿਰਹਾਲ ਆਪਣੇ ਪੁੱਤਰ ਨੂੰ ਉਹਨੇ ਬੜਾ ਪਿਆਰ ਕੀਤਾ ਕਿ ਤੂੰ ਤਾਂ ਖੇਡ ਖੇਡ ਵਿਚ ਦੂਰ ਦੀਆਂ ਸ਼ੈਅਵਾਂ ਨੂੰ ਨੇੜੇ ਵੇਖਣ ਦਾ ਭੇਤ ਲੱਭ ਲਿਆ ਹੈ- ਇਸੇ ਤਜਰਬੇ ਦੇ ਸਦਕਾ ਲਿੱਪਰਸ਼ੈ ਨੇ ਥੋੜੇ ਦਿਨਾਂ ਮਗਰੋਂ ਜੰਤਰ ਬਣਾਇਆ ਉਹ ਸੀ ਪਹਿਲੀ ਦੂਰ ਦਰਸ਼ਨੀ (ਟੈਲੀਸਕੋਪ) ਫੇਰ ੨੫ ਸਤੰਬਰ ੧੬੦੮ ਨੂੰ ਸਰਕਾਰੀ ਇਜ਼ਾਜ਼ਤ ਨਾਲ਼ ਏਸ ਕਾਢ ਨੂੰ ਆਪਣੇ ਨਾਵੇਂ ਲਵਾ ਲਿਆ- ਇਹ ਉਸ ਵੇਲੇ ਇੱਕ ਚਮਤਕਾਰ ਨਾਲੋਂ ਘੱਟ ਨਹੀਂ ਸੀ ਕਿ ਕਿਵੇਂ ਇੱਕ ਦੂਰ ਦੀ ਸ਼ੈ ਨੂੰ ਅਸੀਂ ਆਪਣੇ ਮੂਹਰੇ ਵੇਖ ਸਕਦੇ ਆਂ- ਹਰ ਕੋਈ ਲਿੱਪਰਸ਼ੈ ਨੂੰ ਭਗਵਾਨ ਤੋਂ ਘੱਟ ਨਹੀਂ ਸੀ ਸਮਝਦਾ- ਲਿੱਪਰਸ਼ੈ ਦੇ ਏਸ ਜੰਤਰ ਨੂੰ ਸਰਕਾਰੀ ਤੌਰ ਉੱਤੇ ਸਮੁੰਦਰੀ ਯਾਤਰਾ ਤੇ ਫ਼ੌਜ ਦੇ ਕਾਰਜ ਲਈ ਵਰਤਿਆ ਜਾਣ ਲੱਗ ਪਿਆ- ਜਦੋਂ ਕਾਢ ਦੀ ਚਰਚਾ ਹੌਲੀ ਹੌਲੀ ਦੂਰ ਥਾਵਾਂ ਤੇ ਅਪੜੀ ਤਾਂ ਲੋਕ ਆਪਣੀ ਆਪਣੀ ਥਾਵੇਂ ਦੂਰ ਦਰਸ਼ਨੀ ਬਣਾੳਨ ਲੱਗ ਪਏ ਜਿਵੇਂ ਲਿੱਪਰਸ਼ੈ ਦੇ ਸਮਕਾਲੀ ਨੀਦਰਲੈਂਡ ਦੇ ਜੈਕਬ ਨੇ ਦੂਰ ਦਰਸ਼ਨੀ ਬਣਾੳਨ ਦਾ ਦਾਵਾ ਕੀਤਾ ਤੇ ਸਰਕਾਰੀ ਇਜ਼ਾਜ਼ਤ ਲਈ ਚਿੱਠੀ ਪਾਈ ਜਿਹੜੀ ਖ਼ਾਰਜ ਕਰ ਦਿੱਤੀ ਗਈ- ਸਰਕਾਰ ਨੇ ਐਲਾਨ ਕੀਤਾ ਕਿ ਏਸ ਨੂੰ ਬਣਾੳਨਾ ਬਹੁਤ ਸੌਖਾ ਕੰਮ ਏ-

ਇਸੇ ਕੜੀ ਨਾਲ਼ ਜੁੜਿਆ ਕੈਪਲਰ ਜਰਮਨੀ ਸਟੁਟਗਾਰਡ ਦਾ ਇੱਕ ਸੂਝਵਾਨ ਸੀ ਜਿਸ ਨੇ ਇਹ ਗੱਲ ਸਿੱਧ ਕੀਤੀ ਕਿ ਸੂਰਜ ਦੁਆਲੇ ਗਿੜਨ ਗੋਲ ਨਹੀਂ ਬਲਕਿ ਅੰਡਾਕਾਰ ਹੈ ਏਸ ਨੇ ਸਿਆਰਿਆਂ ਦੇ ਗਿੜਨ ਵੇਲੇ ਮਿੱਥੇ, ਜਰਮਨੀ ਦੀ ਦਾਨਿਸ਼ਗਾਹ ਵਿਚ ਕਾਪਰਨੀਕਸ ਦੇ ਵਿਚਾਰ ਪੜ੍ਹ ਕੇ ਹੋਰ ਪ੍ਰੇਰਨਾ ਮਿਲੀ ਤੇ ਮਨੁੱਖੀ ਬਸੀਰਤ ਦੇ ਸੰਦਰਭ ਵਿਚ ਆਪ ਨੇ ਵਿਚਾਰ ਪੇਸ਼ ਕੀਤੇ ਉਨ੍ਹਾਂ ਦੇ ਤਵੱਕਲ, ਅਰਸ਼ ਸ਼ਨਾਸੀ ਦੇ ਖੇਤਰ ਵਿਚ ਬੜੀ ਸਹਾਇਤਾ ਹੋਈ- ੨੦੦੯ ਧਰਤੀ ਵਰਗੇ ਹੋਰ ਸਿਆਰਿਆਂ ਦੀ ਭਾਲ਼ ਲਈ ਜਿਹੜੀ ਦੂਰ ਦਰਸ਼ਨੀ ਬਣਾਈ ਗਈ ਸੀ, ਉਹਨਦਾ ਨਾਂ ਵੀ ਕੈਪਲਰ ਤੇ ਉਹ ਕੈਪਲਰ ਦੇ ਕਾਨੂੰਨਾਂ ਨੂੰ ਮੁੱਖ ਰੱਖ ਕੇ ਬਣਾਈ ਗਈ ਸੀ ਜਿਹੜੀ ੨੦੧੮ ਨੂੰ ਬੇਹਰਕਤ ਹੋ ਗਈ-

ਕੈਪਲਰ ਤੋਂ ਬਾਰ੍ਹਾਂ ਵਰ੍ਹੇ ਛੋਟੇ ਇਟਲੀ ਦੇ ਵਸਨੀਕ ਗੈਲੀਲਿਓ ਗੇਲੀ ਉਨ੍ਹਾਂ ਦਾ ਸਮਕਾਲੀ ਹੋ ਗੁਜ਼ਰਿਆ ਜਿਸ ਨੂੰ ਅਜੋਕੀ ਅਰਸ਼ ਸ਼ਨਾਸੀ ਦਾ ਬਾਵਾ ਆਦਮ ਆਖਿਆ ਜਾਂਦਾ ਏ- ਪੀਸਾ ਦੀ ਦਾਨਿਸ਼ਗਾਹ ਤੋਂ ਆਲਮ ਬਣ ਕੇ ਉਹ ਰਾਤ ਨੂੰ ਕਈ ਕਈ ਘੰਟੇ ਅਸਮਾਨ ਵੱਲ ਖ਼ੋਰੇ ਕੀ ਵੇਖਦਾ ਰਹਿੰਦਾ ਸੀ ਜਾਣੇ ਜਿਵੇਂ ਕੁਝ ਲੱਭ ਰਿਹਾ ਹੋਵੇ- ਪਰ ਨੰਗੀ ਅੱਖ ਨਾਲ਼ ਤਾਂ ਛੜਾ ਚੰਨ ਤਾਰੇ ਹੀ ਵੇਖੇ ਜਾ ਸਕਦੇ ਨੇਂ- ਜਦੋਂ ਗੈਲੀਲਿਓ ਨੂੰ ੧੬੦੮ ਦੀ ਬਣਾਈ ਲਿੱਪਰਸ਼ੈ ਦੀ ਦੂਰ ਦਰਸ਼ਨੀ ਬਾਰੇ ਥੋਹ ਲੱਗਾ ਕਿ ਇੱਕ ਚਸ਼ਮਾ ਸਾਜ਼ ਤੇ ਵਪਾਰੀ ਨੇ ਆਤਸ਼ੀ ਕੱਚ ਜੋੜ ਕੇ ਨਵਾਂ ਜੰਤਰ ਬਣਾਇਆ ਏ ਜਿਸ ਨਾਲ਼ ਦੌਰ ਦੀਆਂ ਸ਼ੈਵਾਂ ਨੇੜੇ ਦੱਸਦਿਆਂ ਨੇਂ- ਗੈਲੀਲਿਓ ਨੂੰ ਅਪਣਾ ਸੁਫ਼ਨਾ ਸੰਪੂਰਨ ਹੁੰਦਾ ਦਿਸ ਪਿਆ ਕਿ ਉਹ ਹੁਣ ਏਸ ਪੁਲਾੜ ਨੂੰ ਖੋਜ ਸਕੇਗਾ ਫੇਰ ਕੀ? ਗੈਲੀਲਿਓ ਨੇ ਲਿੱਪਰਸ਼ੈ ਦੀ ਦੂਰ ਦਰਸ਼ਨੀ ਨਾਲੋਂ ਤਿੰਨ ਗੁਣਾ ਵੱਧ ਦਰਸ਼ਨ ਵਾਲੀ ਦੂਰ ਦਰਸ਼ਨੀ ਬਣਾ ਲਈ- ਆਤਸ਼ੀ ਕੱਚ ਨਾਲ਼ ਵਾਧਾ ਘਾਟਾ ਕਰ ਕੇ ਏਸ ਦੂਰ ਦਰਸ਼ਨੀ ਨੂੰ ਅੱਠ ਗੁਣਾ ਵੱਧ ਸਕਤ ਵਾਲੀ ਬਣਾ ਛੱਡੀ- ਗੈਲੀਲਿਓ ਨੇ ਦੂਰ ਦਰਸ਼ਨੀ ਦਾ ਮੂੰਹ ਨਾ ਤੇ ਸਮੁੰਦਰਾਂ ਵੱਲ ਕੀਤਾ ਤੇ ਨਾ ਹੀ ਫ਼ੌਜੀ ਕਾਰਜ ਵੱਲ ਕੀਤਾ, ਸਿੱਧਾ ਅਸਮਾਨੀ ਵਿਹੜ੍ਹੇ ਵੱਲ ਕਰ ਲਿਆ ਫੇਰ ਉਹਨੇ ਉਹ ਸੰਸਾਰ ਤੱਕਿਆ ਜਿਹੜਾ ਸਮਝ ਸੁਰਤ ਤੋਂ ਬਾਹਰਾ ਸੀ- ਬਾਬੇ ਗੈਲੀਲਿਓ ਨੇ ਚੰਨ ਉਤੇ ਸੁਕੇ ਡੂੰਗਰ, ਨੀਲੀ ਨਦੀ, ਬ੍ਰਹਿਸਪਤੀ (ਮੁਸ਼ਤਰੀ, ਜੂਪੀਟਰ) ਦੇ ਚਾਰ ਚੰਨ ਤੇ ਸੂਰਜ ਨਾਲ਼ ਗਿੜਨ ਵਾਲੇ ਸ਼ਮਸੀ ਨੁਕਤੇ ਦਾ ਥੋਹ ਦੱਸਿਆ- ਇਹ ਗੈਲੀਲਿਓ ਹੀ ਸੀ ਜਿਹਨੇ ਧਰਤੀ ਦੇ ਨੇੜਲੇ ਤਾਰੇ ਦਾ ਦੱਸਿਆ ਜਿਸਦਾ ਨਾਂ ਪਰੋਗਜ਼ੀਮਾ ਸਨਚੋਰੀ ਏ- ਜਿਸਦੀ ਵਿੱਥ ੪.੨੪ ਚਾਨਣ ਵਰ੍ਹਾ ਏ ਪੁਲਾੜ ਦੀ ਦੂਰੀ ਮੀਟਰਾਂ ਤੇ ਕਿਲੋਮੀਟਰਾਂ ਨਾਲ਼ ਨਹੀਂ ਮਿੰਨੀ ਜਾ ਸਕਦੀ ਕਿਉਂਜੋ ਇਹ ਦੂਰੀ ਐਡੀ ਚੋਖੀ ਏ ਕਿ ਸਾਇੰਸਦਾਨਾਂ ਨੇ ਜਗ ਦੀ ਦੂਰੀ ਮਿੰਨਣ ਦੀ ਇਕਾਈ ਚਾਨਣ ਵਰ੍ਹਾ ਬਣਾਈ ਹੋਈ ਏ- ਚਾਨਣ ਇੱਕ ਸਕਿੰਟ ਵਿਚ ਤਿੰਨ ਲੱਖ ਕਿਲੋਮੀਟਰ ਦੀ ਦੂਰੀ ਤੈਅ ਕਰ ਲੈਂਦਾ ਏ- ਏਸ ਤੋਂ ਪਤਾ ਲਗਦਾ ਏ ਇਹ ਇੱਕ ਮਿੰਟ ਵਿਚ ਏਸ ਤੋਂ ਸੱਠ ਗੁਣਾ, ਇੱਕ ਘੰਟੇ ਵਿਚ ਏਸ ਤੋਂ ਵੀ ਸੱਠ ਗੁਣਾ ਤੇ ਇੱਕ ਦਿਨ ਵਿਚ ਏਸ ਤੋਂ ਅੱਗੇ ਹੋਰ ਚੋਵੀਹ ਗੁਣਾ ਤੇ ਇੱਕ ਸਾਲ ਵਿਚ ਤਿੰਨ ਸੌ ਪੈਂਠ ਗੁਣਾ ਦੂਰੀ ਕਿਲੋਮੀਟਰਾਂ ਵਿਚ ਤੈਅ ਕਰ ਲੋਏਗਾ ਇਹ ਦੂਰੀ ਚੁਰਾਨਵੇ ਖਰਬ ਸੱਠ ਅਰਬ ਕਿਲੋਮੀਟਰਾਂ ਦੇ ਲਗਭਗ ਹੁੰਦੀ ਏ- ਸਾਇੰਸਦਾਨਾਂ ਨੇ ਜੱਗ ਵਿਚਲੀਆਂ ਦੂਰੀਆਂ ਮਿੰਨਣ ਲਈ ਇੱਕ ਹੋਰ ਇਕਾਈ ਪਾਰਸੇਕ ਚਲਾਈ ਹੋਈ ਹੈ, ਜਿਹੜੀ ਲਗਭਗ ੩.੨੬ ਚਾਨਣ ਵਰ੍ਹੇ ਦੇ ਬਰਾਬਰ ਹੁੰਦੀ ਏ- ਵੱਡੀ ਗੱਲ ਇਹ ਹੈ ਕਿ ਸ਼ਹੀਦ ਕਾਪਰਨੀਕਸ ਦਾ ਦੱਸਿਆ (Heliocentric) ਜਾਣੇ ਸੂਰਜ ਟਾਬਰੀ / ਗ੍ਰਹਿ ਮੰਡਲੀ (Solar system) ਦਾ ਸੂਰਜ ਦੁਆਲੇ ਗਿੜਨ ਸੱਚ ਸਾਬਤ ਹੋ ਗਿਆ-

ਉਪਰੋਕਤ ਉਲੇਖਿਆ ਦੂਰ ਦਰਸ਼ਨੀ ਦਾ ਡੋਲ ਬਹੁਤ ਵੱਡਾ ਤੇ ਭਾਰਾ ਹੁੰਦਾ ਸੀ ਕਿਉਂਕਿ ਚਾਨਣ ਨੂੰ ਆਤਸ਼ੀ ਕੱਚ (Lenses) ਵਿਚੋਂ ਲੰਘਣਾ ਪੌਂਦਾ ਸੀ ਤਾਂਜੋ ਉਹ ਸ਼ੈਵਾਂ ਨੂੰ ਵਧਾ ਕੇ ਵਿਖਾੳਦੀਆਂ ਸਨ- ਏਸ ਦਾ ਇੱਕ ਹੋਰ ਬਹੁਤ ਵੱਡਾ ਘਾਟਾ ਇਹ ਸੀ ਕਿ ਸ਼ੈਵਾਂ ਆਪਣੇ ਕੰਡਿਆਂ ਤੋਂ ਵਲੂੰਧਰੀਆਂ ਤੇ ਘੁਸਮੁਸੀਆਂ ਦਿੱਸਦਿਆਂ ਸਨ- ਕੱਚ ਦੀ ਜਸਾਮਤ ਬਹੁਤ ਵੱਡੀ ਕਰਕੇ ਦੂਰ ਦਰਸ਼ਨੀ ਦਾ ਵਜ਼ਨ ਭਾਰਾ ਤੇ ਕੱਦ ਕਾਠ ਲੰਮਾ ਹੋਣ ਕਰ ਕੇ ਚੁੱਕਣ ਵਿਚ ਔਖਤਾਈ ਆੳਨਦੀ ਸੀ- ਇਸਹਾਕ ਨਿਊਟਨ ਨੇ ਵੀ ਚਾਨਣ ਰਿਸ਼ਮਾਂ ਉਤੇ ਬੜਾ ਕੰਮ ਕੀਤਾ ਉਚੇਚ ਰੰਗਾਂ ਦੀ ਤਰਤੀਬ ਦੱਸਣ ਵਾਲੇ ਜੰਤਰ (Spectrum) ਉਤੇ ਬੜੀ ਨੀਝ ਲਾ ਕੇ ਕੰਮ ਕੀਤਾ- ਨਿਊਟਨ ਨੇ ਏਸ ਗੱਲ ਨੂੰ ਮਹਿਸੂਸਿਆ ਕਿ ਟੈਲੀਸਕੋਪ ਦਾ ਆਕਾਰ ਛੋਟਾ ਹੋਣਾ ਚਾਹੀਦਾ ਏ- ਲਿਹਾਜ਼ਾ ਨਿਊਟਨ ਨੇ ਦਰਪਣ (Mirror) ਨੂੰ ਵਰਤਿਆ ਕਿਉਂਜੋ ਇਹ ਆਪਣੇ ਤਲ਼ (Surface) ਉਤੇ ਬਣੀ ਚਾਨਣ ਛਵੀ (Reflection) ਨੂੰ ਦਰਸਾਉਂਦਾ ਏ- ਇਥੋਂ ਇਹ ਗੱਲ ਸਿੱਧ ਹੁੰਦੀ ਕਿ ਹੁਣ ਚਾਨਣ ਰਿਸ਼ਮਾਂ ਨੂੰ ਸੰਘਣੇ ਕੱਚ ਵਿਚਦੀ ਲੰਘਣਾ ਨਹੀਂ ਪਊਗਾ- ਸੋ ਦਰਪਣ ਦਾ ਤਲ਼ ਚਿਲਕਵਾਂ ਹੋਣਾ ਚਾਹੀਦਾ ਹੈ ਜਿਸ ਨਾਲ਼ ਸਾਨੂੰ ਚਾਨਣ ਛਵੀ ਲੱਭ ਵੇਹਂਦੀ- ਨਿਊਟਨ ਨੇ ਇਸੇ ਸਿਰ ਅਤੇ ਛੋਟੇ ਆਕਾਰ ਤੇ ਹਲਕੇ ਭਾਰ ਵਾਲੀ ਦੂਰ ਦਰਸ਼ਨੀ ਬਣਾ ਲਈ ਜਿਸ ਨਾਲ਼ ਦ੍ਰਿਸ਼ ਸਾਫ਼ ਤੇ ਸ਼ਫ਼ਾਫ਼ ਹੋ ਗਿਆ-

ਹੁਣ ਦੂਰ ਦਰਸ਼ਨੀ ਦੇ ਖੇਤਰ ਵਿਚ ਇੱਕ ਹੋਰ ਬਹੁਤ ਵੱਡੀ ਪੁਲਾਂਘ ਭਰਨ ਵਾਲਾ ਸੂਝਵਾਨ ਐਡਵਿਨ ਹੱਬਲ (੧੮੮੯-੧੯੫੩) ਜਿਹੜਾ ਅਰਸ਼ ਸ਼ਨਾਸੀ ਦਾ ਆਲਮ ਸੀ- ਉਨ੍ਹਾਂ ਇੱਕ ਦੂਰ ਦਰਸ਼ਨੀ ਬਣਾਈ ਜਿਸ ਨਾਲ਼ ਉਹ ਹੋਰ ਦੂਰ ਦੇ ਸਿਆਰਚਯਾਂ ਤੇ ਅੰਬਰ ਨਦੀਆਂ ਨੂੰ ਵੇਖਣਾ ਲੋਚਦੇ ਸਨ- ਉਨ੍ਹਾਂ ੧੯੨੯ ਚ ਇੱਕ ਰੂਸੀ ਸਾਇੰਸਦਾਨ ਫ਼੍ਰਾਈਡ ਮੈਨ ਦੇ ਨਜ਼ਰੀਏ ਦੀ ਗਵਾਹੀ ਵਿਚ ਇਹ ਵਿਚਾਰ ਪੇਸ਼ ਕੀਤਾ ਕਿ ਇਹ ਸੱਚ ਏ ਕਿ ਪੁਲਾੜ ਪਸਰ ਰਿਹਾ ਏ ਜਾਣੇ ਸਾਰੇ ਤਾਰਾ ਝੁਰਮਟ (Glaxies) ਇੱਕ ਦੂਜੇ ਤੋਂ ਦੂਰ ਹਟਦੇ ਪਏ ਨੇਂ- ਇਸ ਨੇ ਤਾਂ ਇਹ ਵੀ ਸਿੱਧ ਕਰ ਦਿੱਤਾ ਸੀ ਹਰ ਤਾਰਾ ਝੁਰਮਟ ਦੂਜੀ ਤੋਂ ਉਸ ਰਫ਼ਤਾਰ ਨਾਲ਼ ਦੂਰ ਹਟ ਰਹੀ ਏ ਜਿੰਨਾ ਉਨ੍ਹਾਂ ਦੇ ਵਿਚਕਾਰਲੀ ਵਿੱਥ ਦਾ ਸਿੱਧਾ ਤਨਾਸੁਬ (ਆਪਸੀ ਬਰਾਬਰੀ) ਹੁੰਦਾ ਏ ਜਿਸਦਾ ਮਤਲਬ ਏ ਜਿੰਨੀ ਵਿੱਥ ਹੋਵੇਗੀ ਇਤਨੀ ਹੀ ਉਨ੍ਹਾਂ ਦੀ ਇੱਕ ਦੂਜੇ ਤੋਂ ਦੂਰ ਜਾਣ ਦੀ ਰਫ਼ਤਾਰ ਵੱਧ ਹੋਵੇਗੀ ਹੱਬਲ ਦੀ ਏਸ ਕਰਾਮਤ ਪਾਰੋਂ ੧੯੯੦ ਵਿਚ ਅਸਾਂ ਪੁਲਾੜ ਵਿਚ ਘੱਲੀ ਦੂਰ ਦਰਸ਼ਨੀ ਦਾ ਨਾਂ ਵੀ ਹੱਬਲ ਟੈਲੀਸਕੋਪ ਰੱਖਿਆ ਜਿਹੜੀ ਅੱਜ ਵੀ ਧਰਤੀ ਦੁਆਲੇ ਗਿੜੱਦੀ ਪਈ- ਇਹ ਦੂਰ ਦਰਸ਼ਨੀ ਤਾਰਿਆਂ ਦੀ ਦਲਬੰਦੀ, ਨੈਬਿਊਲਾ, ਤਾਰਾ ਬੱਦਲ਼ (Super Nova) ਤੇ ਨੀਊਟਰਾਨ ਤਾਰਿਆਂ ਦੇ ਜਨਮ ਤੇ ਮੌਤ ਬਾਰੇ ਜਾਣਕਾਰੀ ਦਿੰਦਿਆਂ ਹਨ, ਏਸ ਦੂਰ ਦਰਸ਼ਨੀ ਨਾਲ਼ ਕਾਲੇ ਛੇਕ (Black Hole) ਤੇ ਮਾਈਕਰੋਵੇਵ ਬੈਕ ਗਰਾਊੰਡ ਰੈਡੀਐਸ਼ਨ ਬਾਰੇ ਬਹੁਤ ਉਚੇਚ ਜਾਣਕਾਰੀ ਹੋਈ- ਅੱਜ ਵੀ ਇਹ ਪੂਰੇ ਭਾਰ ਨਾਲ਼ ਧਰਤੀ ਦੁਆਲੇ ਗੇੜੇ ਕੱਢ ਰਹੀ ਏ- ਏਸ ਤੋਂ ਅੱਡ ਹੋਰ ਵੀ Observatories (ਰਸਦ ਗਾਹਵਾਂ) ਧਰਤੀ ਦੁਆਲੇ ਗੇੜੇ ਕੱਢ ਰਹੀਆਂ- ਜਿਵੇਂ ਕਾਮਪਟਨ (Gamma Rays), ਚੰਦਰਾ (X-rays) ਤੇ ਸਪਟਜ਼ਰ ਵਰਗੀਆਂ ਕਈ ਰਸਦ ਗਾਹਵਾਂ ਹਨ ਜਿਹੜੀਆਂ ਦੂਰ ਕਾਇਨਾਤ ਨੂੰ ਨਿਹਾਰਦਿਆਂ ਤੇ ਅੰਕੜੇ ਇਕੱਠੀਆਂ ਕਰਦਿਆਂ ਨੇਂ- ੧੯੯੦ ਨੂੰ ਹੱਬਲ ਨੂੰ ਪੁਲਾੜ ਵਿਚ ਘੱਲਿਆ ਤਾਂਜੋ ਉਹ ਸ਼ਾਮ ਰੰਗੀ ਊਰਜਾ (Dark Energy) ਤੇ ਹੋਰ ਅਰਸ਼ੀ ਕਲਬੂਤ (Heavenly Bodies) ਬਾਬਤ ਜਾਣਕਾਰੀ ਇਕੱਠੀ ਕਰੇ- ਸਵਾਲ ਇਹ ਉਘੜਦਾ ਜੇ ਅਸੀਂ ਹੱਬਲ ਨੂੰ ਪੁਲਾੜ ਵਿਚ ਘੱਲਿਆ ਹੋਇਆ ਤੇ ਇੱਕ ਹੋਰ ਨਵੇਂ ਟੈਲੀਸਕੋਪ ਦੀ ਲੋੜ ਕਿਉਂ?

30 ਵਰ੍ਹਿਆਂ ਤੋਂ ਜ਼ੇਮਜ਼ ਵੈਬ ਟੈਲੀਸਕੋਪ ਅਤੇ ਸਿਰਜੋੜ ਤੇ ਸਿਰਤੋੜ ਘਾਲਣਾ ਵਿਚ ਜੁਟੇ ਹੋਏ- ਏਸ ਦੂਰ ਦਰਸ਼ਨੀ ਨੂੰ ਧਰਤੀ ਤੋਂ ੧.੦ ਮਿਲੀਅਨ ਮੀਲ ਦੂਰੀ ਤੇ ਖਿਲਾਰਿਆ ਜਾਸੀ- ਦੂਰ ਦਰਸ਼ਨੀ ਦਾ ਨਾਂ ਨਾਸਾ (National Aeronautics and Space Administration) ਦੇ ਦੂਜੇ Administrator ਦੇ ਨਾਂ ਉਤੇ ਜ਼ੇਮਜ਼ ਵੈਬ ਰੱਖਿਆ ਹੈ- ਲਗਭਗ ੧੦ ਮਿਲੀਅਨ ਡਾਲਰ ਨਾਲ਼ ਇਹ ਕਾਰਜ ਅਰੰਭਿਆ- ਹੱਬਲ Ultra Violet, Infrared (ਲਾਲ਼ ਹੀਠਵੀਂ ਰਿਸ਼ਮ) ਤੇ Radiation (ਤਾਬਕਾਰ) ਰਿਸ਼ਮਾਂ ਵਿਚ ਦੱਸਣ ਗੋਚਰੇ ਚਾਨਣ ਦਾ ਖੁਰਾ ਕੱਢਦੀ ਏ- ਜ਼ੇਮਜ਼ ਵੈਬ ਹੱਬਲ ਤੋਂ ੧੦੦ ਗੁਣਾ ਵਧੇਰੀ ਕੂਤ ਵਾਲੀ ਏ- ਇਹਦਾ ਖੇਤਰ Infrared(ਲਾਲ਼ ਹੀਠਵੀਂ ਰਿਸ਼ਮ) ਜਾਣੇ ਉਹ ਰਿਸ਼ਮਾਂ ਜਿਹੜੀਆਂ ਲਾਲ਼ ਰੰਗ ਤੋਂ ਥਲਵਿਆਂ ਹਨ ਮਨੁੱਖੀ ਅੱਖ ਇਨ੍ਹਾਂ ਨੂੰ ਨਹੀਂ ਵੇਖ ਸਕਦੀ ਕਿਉਂਜੋ ਉਨ੍ਹਾਂ ਦੀ ਡਰੲਤੁੲਨਚੇ ਘੱਟ ਹੁੰਦੀ ਸੋ ਇਹਦੇ ਵੇਖਣ ਲਈ ਵਿਗਿਆਨੀਆਂ ਜੰਤਰ ਬਣਾਏ- ਇਹਦਾ ਮਤਲਬ ਅਸੀਂ Lower Frequency ਵੱਲ ਜਾ ਰਹੇ ਤੇ ਉਨ੍ਹਾਂ ਦੀ (Radiation) ਤਾਬਕਾਰੀ ਦੀ ਵਿਆਖਿਆ ਕਰ ਸਕੀਏ- ਜੇ (Microwave) ਬਿੰਦੂ ਲਹਿਰਾਂ ਵੱਲ ਜਾਈਏ ਤੇ ਅਸਾਂ ਕੋਲ਼ ਸਪਟਜ਼ਰ ਵਰਗੀ ਰਸਦ ਗਾਰ ਮੌਜੂਦ ਏ ਸੋ ਸਾਡੇ ਕੋਲ਼ ਛੜਾ Infrared (ਲਾਲ਼ ਹੀਠਵੀਂ ਰਿਸ਼ਮ) ਖੇਤਰ ਉੱਕਾ ਵਿਹਲਾ ਪਿਆ ਸੀ ਨਾ ਤੇ ਕੋਲ਼ ਕੋਈ ਦੂਰ ਦਰਸ਼ਨੀ ਸੀ ਜਿਹੜੀ ਲਾਲ਼ ਹੀਠਵੀਂ ਲਹਿਰਾਂ ਦੀ ਹਿੱਸ ਫਿਦੇ ਨਾ ਈ ਜੰਤਰ ਸਨ- ਸਵਾਲ ਇਹ ਕਿ ਅਸੀਂ ਕਿਉਂ Infrared (ਲਾਲ਼ ਹੀਠਵੀਂ ਰਿਸ਼ਮ) ਖੇਤਰ ਵਿਚ ਵੇਖਣਾ ਚਾਹੁੰਦੇ?

ਭੋਈਂ ਸਾਰ ਦੇ ਸਿਆਣਿਆਂ ਦੱਸਿਆ ਬਈ ਇਹ ਧਰਤੀ ੧੩.੮ ਬਿਲੀਅਨ ਵਰ੍ਹੇ ਪਹਿਲਾਂ ਇੱਕ ਵੱਡੇ ਧਮਾਕੇ ਨਾਲ਼ ਆਪਣੀ ਹੋਂਦ ਚ ਆਈ- ਸਭ ਤੋਂ ਪਹਿਲਾਂ ਕਣ ਤੋਂ ਵੀ ਨਿੱਕੇ ਕਿਣਕੇ (sub atomic particles) ਬਣੇ ਫੇਰ ਕਣ (atomic particles) ਬਣੇ, ਹਾਈਡ੍ਰੋਜਨ ਬਣੀ ਤੇ ਇਹਦੇ ਨਾਲ਼ ਈ ਸੂਰਜ ਤੇ ਅੰਬਰ ਨਦੀਆਂ ਅਰੰਭੀਆਂ- ਉਨ੍ਹਾਂ ਅੰਬਰ ਨਦੀਆਂ ਤੇ ਸੂਰਜ ਵਿਚੋਂ ਨਿਕਲ਼ ਵਾਲਿਆਂ ਪ੍ਰਕਾਸ਼ ਰਿਸ਼ਮਾਂ ਅੱਜ ਵੀ ਸਾਡੀ ਧਰਤੀ ਤੀਕ ਅੱਪੜ ਰਹੀਆਂ ਨੇਂ- ਜੇ ਅਸੀਂ ੧੩.੫ ਬਿਲੀਅਨ ਵਰ੍ਹੇ ਪਹਿਲੇ ਜਨਮੇ ਤਾਰਿਆਂ, ਤਾਰਾ ਝੁੱਰਮਟਾਂ ਬਾਬਤ ਥੋਹ ਲਾਉਣਾ ਚਾਹੁੰਦੇ ਕਿ ਉਹ ਕਿਵੇਂ ਬਣੇ ਤੇ ਉਨ੍ਹਾਂ ਦੀਆਂ ਵੀ ਪ੍ਰਕਾਸ਼ ਰਿਸ਼ਮਾਂ ਪੰਧ ਕਪਦੀਆਂ ਕਪਦੀਆਂ ਸਾਡੇ ਮੂਹਰੇ ਆ ਰਹੀਆਂ ਨੇਂ- ਸੋ ਇਹ ਪ੍ਰਕਾਸ਼ ਰਿਸ਼ਮਾਂ ਇਨਫ਼ਰਾਰੈਡ (ਲਾਲ਼ ਹੀਠਵੀਂ ਰਿਸ਼ਮ) ਖੇਤਰ ਵਿਚ ਹੀ ਨਜ਼ਰ ਆ ਸਕਦੀਆਂ ਹਨ- ਸੋ ਇਹ ਸਰਪਰ ਏ ਜੇ ਅਸਾਂ ਦੂਰ ਦੁਰਾਡੇ ਅਰਸ਼ੀ ਕਲਬੂਤ ਤੇ ਸੰਸਾਰ ਦਾ ਆਦਿ ਸੱਤ ਵੇਖਣਾ ਲੋਚਦੇ ਸੋ ਏਸ ਪ੍ਰਸੰਗ ਦੀ ਸਮੁੱਚੀ ਜਾਣਕਾਰੀ ਸਾਨੂੰ ਇਨਫ਼ਰਾਰੈਡ (ਲਾਲ਼ ਹੀਠਵੀਂ ਰਿਸ਼ਮ) ਖੇਤਰ ਵਿਚੋਂ ਲਭਸੀ- ਇੱਕ ਗੌਹ ਗੋਚਰੀ ਬਾਤ ਇਹ ਹੈ ਕਿ ਜਦੋਂ ਰਿਸ਼ਮਾਂ ਸਾਡੇ ਮੂਹਰੇ ਆ ਰਹੀਆਂ ਹਨ ਇਹ ਨਾਲੋਂ ਨਾਲ਼ (Red Shift) ਲਾਲ਼ ਵਟਾਈਆਂ ਲਹਿਰਾਂ ਹੋ ਰਹੀਆਂ ਨੇਂ, ਜਾਣੇ ਜਿਹੜੇ ਸਿਆਰੇ ਤੇ ਸਿਆਰਚੇ ਬੰਨੇ ਸਨ ਉਹ ਸਾਥੋਂ ਦੂਰ ਜਾ ਰਹੇ ਨੇਂ- ਸੋ ਜਦੋਂ ਅਸੀਂ ਦੂਰ ਦੀਆਂ ਅੰਬਰ ਨਦੀਆਂ ਨੂੰ ਵੇਖਦੇ ਤੇ ਉਨ੍ਹਾਂ ਵੱਲੋਂ ਆੳਨਦੀਆਂ ਰਿਸ਼ਮਾਂ ਹੌਲੀ ਹੌਲੀ (Red Shift) ਲਾਲ਼ ਵਟਾਈਆਂ ਲਹਿਰਾਂ ਹੁੰਦਿਆਂ ਨੇਂ ਜਿਸਦਾ ਕਾਰਨ ਡਾਪਲਰ ਇਫ਼ੈਕਟ ਹੁੰਦਾ- ਜਾਣੇ ਜੇ ਤੁਸੀਂ ਸਟੇਸ਼ਨ ਤੇ ਅੱਖਾਂ ਮੀਟ ਕੇ ਖਿੜ ਜਾੳ ਤਾਂ ਤੁਸੀਂ ਮਹਿਸੂਸ ਕਰ ਸਕਦੇ ਕਿ ਰੇਲ ਗੱਡੀ ਜਦੋਂ ਨੇੜੇ ਆਵੇ ਤਾਂ ਕੂਕ ਉੱਚੀ ਹੁੰਦੀ ਜਾਪਦੀ ਇਸੇ ਤਰ੍ਹਾਂ ਜਦੋਂ ਦੂਰ ਜਾਵੇ ਤਾਂ ਕੂਕ ਮੱਧਮ ਹੁੰਦੀ- ਏਸ ਵਰਤਦੀ ਨੂੰ ਸਾਇੰਸੀ ਬੋਲੀ ਵਿਚ ਤੋਰੇ (ਅਸੂਲ) ਦੇ ਖੋਜੀ ਸਾਇੰਸਦਾਨ ਡਾਪਲਰ ਦੇ ਨਾਂ ਉਤੇ ਹੀ ਡਾਪਲਰ ਇਫ਼ੈਕਟ ਕਹਿੰਦੇ ਨੇਂ- ਸਾਨੂੰ ਇੱਕ ਅਜਿਹੇ ਜੰਤਰ ਦੀ ਲੋੜ ਸੀ ਜਿਹੜੀ ਇਨ੍ਹਾਂ ਲਾਲ਼ ਵੱਟਦਿਆਂ ਰਿਸ਼ਮਾਂ ਨੂੰ ਫ਼ੱਦ ਕੇ ਨਿਖੇੜਾ ਕਰ ਸਕੇ- ਏਸ ਲਈ ਅਰਸ਼ੀ ਵਿਹੜ੍ਹੇ ਨੂੰ ਨਿਹਾਰਨ ਲਈ ਜ਼ੇਮਜ਼ ਵੈਬ ਨੂੰ ਪੁਲਾੜ ਘੱਲਿਆ ਗਿਆ- ਪੁਲਾੜ (Dust & Gases) ਧੂੜ, ਧੁੱਦਲ ਤੇ ਵਾਯੂ ਨਾਲ਼ ਭਰਿਆ ਪਿਆ ਸਾਡੇ ਕੋਲ਼ ਅਜੇ ਕੋਈ ਪੱਕੀ ਪੀਡੀ ਜਾਣਕਾਰੀ ਨਹੀਂ ਜਿਹੜੀ ਇਨ੍ਹਾਂ ਨੂੰ ਪਾਰ ਕਰ ਕੇ ਅੱਪੜੀ ਹੋਵੇ- ਇਨਫ਼ਰਾਰੈਡ (ਲਾਲ਼ ਹੀਠਵੀਂ ਰਿਸ਼ਮ) ਦਾ ਇੱਕ ਲਾਭ ਇਹ ਵੀ ਹੈ ਕਿ ਇਹ (Dust & Gases) ਧੂੜ, ਧੁੱਦਲ ਤੇ ਵਾਯੂ ਵਰਗੇ ਸੰਘਣੇ ਪੁਲਾੜ ਨੂੰ ਵੀ ਪ੍ਰਵੇਸ਼ ਕਰ ਜਾਂਦੀ ਏ- ਏਸ ਲਈ ਜ਼ੇਮਜ਼ ਵੈਬ ਟੈਲੀਸਕੋਪ ਦਾ ਕੰਮ ਛੋਹਿਆ ਗਿਆ ਤਾਕਿ ਸੰਸਾਰ ਦੇ ਭੇਤ ਨੂੰ ਲੱਭ ਸਕੀਏ, ਸਮਝ ਸਕੀਏ ਤੇ ਵਿਚਾਰਵਾਦੀ ਭੁਲੇਖਿਆਂ ਦਾ ਮੱਕੜ ਜਾਲ਼ ਲਾ ਸਕੀਏ-

ਜੇ ਅਸੀਂ ਦੋਨ੍ਹਾਂ ਦਾ ਟਾਕਰਾ ਕਰੀਏ ਤੇ ਜ਼ੇਮਜ਼ ਵੈਬ ਦਸੰਬਰ ੨੦੨੨ ਤੇ ਹੱਬਲ ੧੯੯੦ ਨੂੰ ਪੁਲਾੜ ਵਿਚ ਘੱਲਿਆ- ਹੱਬਲ ਪੂਰੀ ਹਯਾਤੀ ਪੁਲਾੜ ਚ ਲੰਘਾਵਸੀ ਕਿਉਂਕਿ ਬਾਲਣ ਦੀ ਲੋੜ ਨਹੀਂ ਪਰ ਜ਼ੇਮਜ਼ ਵੈਬ ਨੂੰ ਬਾਲਣ ਦੀ ਲੋੜ ਏ ਜਿਹੜੀ ਲਗਭਗ ਪੰਜੀਹ ਵਰ੍ਹੇ ਤੀਕ ਕਾਰਆਮਦ ਹੋਸੀ- ਜ਼ੇਮਜ਼ ਵੈਬ ਨੂੰ ੬.੫ ਮੀਟਰ ਦੇ ੧੮ ਆਤਸ਼ੀ ਕੱਚ ਲੱਗੇ ਹੋਏ ਜਦਕਿ ਹੱਬਲ ਨੂੰ ੨.੪ ਮੀਟਰ ਦਾ ਇਕੋ ਕੱਚ- ਮਿਸਾਲ ਦੇ ਤੌਰ ਉੱਤੇ ਜੇ ਵਰ੍ਹਦੇ ਮੀਂਹ ਚ ਅਸੀਂ ਪਾਣੀ ਇਕੱਠਾ ਕਰਨਾ ਹੋਵੇ ਤੇ ਖੁੱਲੇ ਪੈਂਦੇ ਦਾ ਭਾਂਡਾ ਵੱਧ ਤੇ ਸ਼ਿਤਾਬੀ ਨਾਲ਼ ਪਾਣੀ ਇਕੱਠਾ ਕਰੀਏਗਾ ਜਦਕਿ ਤੰਗ ਪੇਂਦੇ ਦਾ ਘੁੱਟ- ਸੋ ਇਸੇ ਤਰ੍ਹਾਂ ਜ਼ੇਮਜ਼ ਵੈਬ ਆਪਣੇ ੧੮ ਆਤਸ਼ੀ ਕੱਚ (Mirror, Lenses) ਦੇ ਸਹਾਏ ਬਹੁਤੀ ਜਾਣਕਾਰੀ ਇਕੱਠੀ ਕਰੀਏਗੀ ਜ਼ੇਮਜ਼ ਵੈਬ ਦਾ ਵਰਤਣ ਜੋਗ ਤਾਪਮਾਨ ਮਨਫ਼ੀ -੨੩੦ ਸੰਟੀ ਗ੍ਰੇਡ ਜਦਕਿ ਹੱਬਲ ਦਾ ੨੦ ਸੰਟੀ ਗ੍ਰੇਡ ਏ-

ਹੁਣ ਅਸੀਂ ਜ਼ੇਮਜ਼ ਵੈਬ ਦੂਰ ਦਰਸ਼ਨੀ ਦੀ ਬਣਤਰ ਬਾਬਤ ਗੱਲ ਕਰਦੇ ਅਯਹਨਦੇ ਵਿਚ ਚਾਰ ਆਤਸ਼ੀ ਕੱਚ (Mirror) ਲੱਗੇ ਹੋਏ ਨੇਂ ਮੁਢਲੇ ਕੱਚ ਦਾ ਆਕਾਰ ਮਖਿਆਲ਼ ਘਰ ਵਰਗਾ ਹੈ, ਔਹਨਦੇ ਵਿਚ ੧੮ ਸੈੱਲ ਲੱਗੇ ਹੋਏ ਨੇਂ- ਥੱਲੜੇ ਪਾਸੇ ਪੰਜ ਢਾਲਾਂ ਜੁੜੀਆਂ ਹੋਈਆਂ ਜਿਹੜੀਆਂ ਸੂਰਜ ਦੀ ਤਪਸ਼ ਤੇ ਤਾਬਕਾਰੀ ਤੋਂ ਬਚਾ ਕਰਸਨ, ਕੰਪਿਊਟਰ ਸਿਸਟਮ, -੨੦੦ ਤੂੰ ਥੱਲੇ ਤੀਕ ਸੰਦ ਨੂੰ ਠੰਡਾ ਤੇ ਬਚਾ ਰੱਖਣ ਲਈ Cryogenic Cooler (ਨਾਇਟ੍ਰੋਜਨ ਤਰਲ ਨਾਲ਼ ਜੁੜੀ), (Thruster) ਹਵਾਈ ਧੱਕਿਆਂ ਨਾਲ਼ ਪੁਲਾੜ ਵਿਚ ਸੂਤ ਕੇ ਰੱਖਣ ਵਾਲੇ ਜੰਤਰ ਵੀ ਲੱਗੇ ਹੋਏ ਨੇਂ- ਦਸੰਬਰ ੨੦੨੧ ਨੂੰ ਜ਼ੇਮਜ਼ ਵੈਬ ਨੂੰ ਧਰਤੀ ਤੋਂ ਪੁਲਾੜ ਵਿਚ ਠਿਲ੍ਹਿਆ ਗਿਆ ਹੌਲੀ ਹੌਲੀ ਇਹ ਆਪਣੀ ਮੰਜ਼ਿਲ ਵੱਲ ਅੱਪੜ ਰਹੀ ਏ ਪਹਿਲੀ ਥਾਂ L2 Lagrange ਬਣਦੀ ਹੈ- (Lagrange Points) ਪੁਲਾੜ ਵਿਚ ਛਿਕ ਬਰਾਬਰ ਨੁਕਤਾ ਜਿਥੇ ਸੂਰਜ ਤੇ ਧਰਤੀ ਦਾ ਛਿਕ ਸਗਵਾਂ ਹੋ ਜਾਂਦਾ ਹੈ-

ਪੜ੍ਹਾਕਾਂ ਨੂੰ (Lagrange Points) ਬਾਰੇ ਜਾਣਕਾਰੀ ਦੇਣੀ ਅੱਤ ਲੋੜੀਂਦੀ ਏ ਲੀਗਰਾਨਜ ਪੁਆਇੰਟ ਜਾਣੇ ਪੁਲਾੜ ਚ ਉਹ ਥਾਂ ਜਿਥੇ ਸੂਰਜ ਤੇ ਧਰਤੀ ਦੀ ਛਿਕ ਸਗਵੀਂ ਹੋ ਜਾਂਦੀ ਏ, ਇਥੇ ਪੁੱਜੀ ਕੋਈ ਵੀ ਬਨੌਟੀ ਜਾਂ ਕੁਦਰਤੀ ਸ਼ੈ ਸੂਰਜ ਦੇ ਮੰਡਲ ਪੰਧ ਦੀ ਛਿਕ ਨਾਲ਼ ਹੁੰਦੀ ਹੋਈ ਧਰਤੀ ਦੇ ਨਾਲ਼ ਨਾਲ਼ ਵੀ ਅਪਣਾ ਮੰਡਲ ਪੰਧ ਕਪਦੀ ਹੈ- ਅਰਸ਼ ਸ਼ਨਾਸਾਂ ਨੇ ਕੁੱਲ ੫ Lagrange Points ਦੱਸੇ ਹਨ (L1, L2, L3, L4 ਤੇ L5)-

L੧: ਧਰਤੀ ਤੇ ਸੂਰਜ ਦੇ ਵਿਚਾਲ਼ੇ ਜਿਥੇ ਛਿਕ ਸਗਵੀਂ ਹੁੰਦੀ-

L੨: ਧਰਤੀ ਤੇ ਸੂਰਜ ਤੋਂ ਦੂਰ-

L੩: ਸੂਰਜ ਤੂੰ ਪਿਛਲੇ ਪਾਸੇ ਆਮ ਤੌਰ ਤੇ ਕਈ ਪੂਛਲ ਤਾਰੇ ਇਨ੍ਹਾਂ ਥਾਵਾਂ ਉਤੇ ਅੱਪੜ ਕੇ ਧਰਤੀ ਦੀ ਛਿਕ ਹੱਥੋਂ ਪਕੜ ਚ ਆ ਜਾਂਦੇ ਹਨ- ਅਲੋਕਾਰ ਇਹ ਕਿ ਜਿਹੜੀ ਥਾਂ ਹਰ ਵੇਲੇ ਧਰਤੀ ਤੋਂ ੩੦ ਕਰੋੜ ਕਿਲੋਮੀਟਰ ਜਾਣੇ ਸੂਰਜ ਤੋਂ ਵੀ ਦੁੱਗਣੀ ਦੂਰੀ ਉੱਤੇ ਹੈ, ਓਥੇ ਵੀ ਧਰਤੀ ਦੀ ਛਿਕ ਰਾਹੀਂ ਟੰਗੇ ਜਾਂਦੇ-

L੪: ਧਰਤੀ ਤੋਂ ਅਗਲੇ ਤੇ ਪਿਛਲੇ ਮੰਡਲ ਪੰਧ ਪਾਸੇ-

ਦੂਰ ਦਰਸ਼ਨੀ ਨੂੰ ਆਰੀਆਨ ਰਾਕਟ ੫ ਵਿਚ ਤਹਿਦਾਰ ਸ਼ਕਲ ਚ ਨੂੜ ਕੇ ਰੱਖਿਆ ਹੋਇਆ ਲ਼੨ ਤੇ ਅੱਪੜ ਕੇ ਆਪਣੀਆਂ ਤਹਿਵਾਂ ਖੋਲਗੀ ਲ਼੨ ਜਿਹੜਾ ਧਰਤੀ ਤੋਂ ੧.੦ ਮਿਲੀਅਨ ਜਾਣੇ ੧੦ ਲੱਖ ਕਿਲੋਮੀਟਰ ਦੂਰ ਏ- ਜ਼ੇਮਜ਼ ਵੈਬ ਨੂੰ ਮੁਕੰਮਲ ਕਾਰਆਮਦ ਹੋਵਣ ਚ ੦੬ ਮਹੀਨੇ ਲੱਗ ਸਕਦੇ ਹਨ ਫੇਰ ਕਿਤੇ ਜਾ ਕੇ ਘੋਖਣ ਜੋਗ ਸੁਨੇਹਾ ਮਿਲਸੀ- ਇਨ੍ਹਾਂ ੬ ਮਹੀਨਿਆਂ ਚ ਸਿੱਧੀ ਪੱਧਰੀ (Calibrate) ਹੋਵੇਗੀ ਰਹਿੰਦੇ ਸੰਦਾਂ ਦੀ ਕੰਮ ਕਾਜ ਦੀ ਸਕਤ ਨੂੰ ਅੰਦਰੋਂ ਪੜਚੋਲਿਆ ਜਾਸੀ- ਇੱਕ ਹੋਰ ਗਲ ਬੜੀ ਅਹਿਮ ਏ ਕਿ ਜੇ ਦੂਰ ਦਰਸ਼ਨੀ ਚ ਵਿਗਾੜ ਪੇ ਗਿਆ ਤਾਂ ਦੂਰੀ ਪਾਰੋਂ ਏਸ ਨੂੰ ਸੂਤ ਕਰਨਾ ਮੁਮਕਿਨ ਨਹੀਂ- ਜਿਵੇਂ ਅਸੀਂ ਹੱਬਲ ਨੂੰ ਕਈ ਵਾਰ ਸੁੱਧ ਕੀਤਾ ਏ-

ਜ਼ੇਮਜ਼ ਵੈਬ ਨੂੰ ਆਰੀਆਨ ਸਪੇਸ ਕਰਾਫ਼ਟ ਦੇ ਆਰੀਆਨ ਰਾਕਟ ੫“ ਨਾਲ਼ ਪੁਲਾੜ ਵਿਚ ਛੱਡਿਆ ਏ ਕਿਉਂਜੋ ਆਰੀਆਨ ਨੇ ਆਪਣੇ ਪੰਜੀਹ ਵਰ੍ਹਿਆਂ ਚ ਸੋ ਪੰਧ ਬੜੀ ਸੋਖਤ ਨਾਲ਼ ਕੱਪੇ ਹਨ ਕਈ ਰਸਦ ਗਾਹਵਾਂ ਤੇ ਦੂਰ ਦਰਸ਼ਨੀਆਂ ਪੁਲਾੜ ਚ ਛੱਡੀਆਂ- ਸੋ ਏਸ ਭਰਵਾਸੇ ਤੇ ਵਿਸ਼ਵਾਸ ਕਾਰਨ ਜ਼ੇਮਜ਼ ਵੈਬ ਨੂੰ ਵੀ ਆਰੀਆਨ ਰਾਕਟ ੫ ਹੀ ਛੱਡਣ ਗਿਆ-

ਸਵਾਲ ਇਹ ਕਿ ਹੁਣ ਭਾਲ਼ ਕਾਹਦੀ ?
ਸਭ ਤੋਂ ਪਹਿਲਾਂ ਜ਼ੇਮਜ਼ ਵੈਬ (exoplanets) ਬਾਹਰ ਵਾਰੇ ਸਿਆਰਿਆਂ ਦੀ ਖੋਜ ਕਰਸੀ, ਜਾਣੇ ਉਹ ਸੀਆਰੇ ਤੇ ਸਿਆਰਚੇ ਜਿਹੜੇ ਸਾਡੀ ਸੂਰਜ ਟਾਬਰੀ / ਗ੍ਰਹਿ ਮੰਡਲੀ (solar system) ਵਿਚ ਮੌਜੂਦ ਨਹੀਂ- ਏਸ ਸੰਸਾਰ ਵਿਚ ਹੋਰ ਵੀ ਸੂਰਜ ਟਾਬਰੀਆਂ ਮੌਜੂਦ ਹਨ ਉਨ੍ਹਾਂ ਸਿਆਰਿਆਂ ਨੂੰ (exoplanets) ਆਖਿਆ ਜਾਂਦਾ- ੧੯੯੦ ਦੇ ਵੇਲੇ ਪਹਿਲੇ ਬਾਹਰ ਵਾਰੇ ਸਿਆਰੇ ਦੀ ਖੋਜ ਹੋਈ- ਜਦੋਂ ਕੈਪਲਰ ਮਿਸ਼ਨ (Kepler Orrery V by Ethan Kruse) ਪੁਲਾੜ ਚ ਘੱਲਿਆ ਤਾਂ ਸਾਰੇ ਵਿਸ਼ਵਾਸ ਟੁੱਟ ਭੱਜ ਗਏ, ਇੰਜ ਜਾਪਦਾ ਸੀ ਜਿਵੇਂ ਪੁਲਾੜ ਚ “ਕੁੰਭ ਦੇ ਮਿਲੇ” ਦਾ ਇਕੱਠ ਹੋ ਗਿਆ ਹੋਵੇ, ਲਗਭਗ ੪,੮੭੭ (exoplanets) ਬਾਹਰ ਵਾਰੇ ਸਿਆਰਿਆਂ ਦੀ ਖੋਜ ਹੋਈ- ਅਸੀਂ ਇਨ੍ਹਾਂ ਦੀ ਖੋਜ ਤਾਂ ਕਰ ਲਈ ਪਰ ਲੋੜਵੰਦੀ ਗੱਲ ਇਹ ਕਿ ਇਨ੍ਹਾਂ ਦੀ ਫ਼ਜ਼ਾ ਤੇ ਮਾਹੌਲ ਕਿਹੜੀ ਸ਼ੈ ਦੇ ਬਣੇ ਹੋਏ- ਜਿਵੇਂ ਸਾਡੀ ਧਰਤੀ ਦੀ ਫ਼ਜ਼ਾ ਦੇ ਚੁਫ਼ੇਰੇ ਨਾਇਟ੍ਰੋਜਨ ਗੈਸ ਭਰੀ ਪਈ- ਸੋ ਸੂਰਜ ਕੋਲੋਂ ਜਿੰਨਾ ਦੁਰਾਡਾ ਹੋਈਏ ਫ਼ਜ਼ਾ ਬਦਲਦੀ ਜਾਂਦੀ ਏ- ਜ਼ੇਮਜ਼ ਵੈਬ ਦਾ ਕਾਜ ਅਜਿਹੀ ਫ਼ਜ਼ਾ ਤੇ ਮਾਹੌਲ ਦੀ ਖੋਜ ਕਰਨੀ ਏ- ਇਹਦੇ ਮਖਿਆਲ਼ ਘਰ ਵਰਗੇ ਕੱਚ ਉਤੇ ਜਦੋਂ (fotons) ਨੂਰੀ ਰਿਸ਼ਮਾਂ ਅੱਪੜਸਨ ਤਾਂ ਹੱਬਲ ਤੋਂ ਵੱਧ ਜਾਣਕਾਰੀ ਮਿਲਸੀ ਕਿਉਂਕਿ ਇਹ ਦਸ ਗੁਣਾ ਵੱਧ ਥਾਂ ਰੱਖੀ ਬੈਠੀ ਏ- ਮਿਸਾਲ ਦੇ ਤੌਰ ਉੱਤੇ ਜੇ ਅਸੀਂ ਸੂਰਜ ਦੀਆਂ ਕਰਨਾਂ ਨੂੰ (prism) ਪੀਂਘ ਕੱਚ ਵਿਚੋਂ ਲਨਘਾਈਏ ਤਾਂ ਇਹ ਸੱਤ ਰੰਗਾਂ ਵਿਚ ਨਿਖੜ ਜਾਂਦੀਆਂ ਨੇਂ- ਉਨ੍ਹਾਂ ਦੀ ਲੜੀ ਯਾਦ ਰੱਖਣ ਲਈ ਵਿਬਗੀਵਰ (vibgyor) ਲਫ਼ਜ਼ ਦੀ ਵਰਤੋਂ ਕੀਤੀ ਜਾਂਦੀ ਏ- V ਦਾ ਮਤਲਬ Voilet ਬੈਂਗਣੀ, I ਦਾ Indigo ਜਾਮਨੀ, B ਦਾ ਮਤਲਬ Blue ਨੀਲਾ, G ਦਾ ਮਤਲਬ green ਹਰਾ, Y ਦਾ ਮਤਲਬ Yellow ਪੀਲ਼ਾ, O ਦਾ ਮਤਲਬ Orange ਸੰਤਰੀ, R ਦਾ ਮਤਲਬ Red ਲਾਲ਼ ਹੁੰਦਾ ਏ- ਹੁਣ ਜਦੋਂ ਪਰਜ਼ਮ ਦੀ ਥਾਂ ਇੱਕ ਸਿਆਰਾ ਆ ਜਾਵੇ ਤੇ ਉਹ ਰਿਸ਼ਮਾਂ ਇਸ ਸਿਆਰੇ ਦੀ ਫ਼ਜ਼ਾ ਨੂੰ ਖੇਹ ਕੇ ਆਉਣ ਗਿਆਂ ਓਥੇ ਮੌਜੂਦ ਪਾਣੀ, ਗੈਸ ਤੇ ਹੋਰ ਤੱਤਾਂ ਦੇ ਹਿੱਸੇ ਦੀ ਰਸ਼ਮੀ ਤਰੰਗ (wavelength) ਆਪਣੇ ਕੋਲ਼ ਰੱਖ ਲੈਂਦੀ ਏ ਜਿਹੜੀ ਹਰ ਤੱਤ ਬਾਰੇ ਜਾਣਕਾਰੀ ਦੇਵੇਗੀ ਜਿਵੇਂ ਸਾਡੀ ਧਰਤੀ ਅਤੇ ੧੧੮ ਤੱਤ (elements) ਹੁਣ ਓਵੇਂ ਉਨ੍ਹਾਂ ਬਾਹਰ ਵਾਰੇ ਸਿਆਰਿਆਂ ਤੇ ਮੌਜੂਦ ਹਰ ਤੱਤ ਦੀ ਜਾਣਕਾਰੀ ਰਸ਼ਮੀ ਤਰੰਗ (wavelength) ਅੰਦਰ ਜਾਣੇ ਇੱਕ ਚੋਰ ਰਸਤੇ ਰਾਹੀਂ ਸਾਡੇ ਤੀਕ ਅੱਪੜੇਗੀ ਫੇਰ ਇਨ੍ਹਾਂ ਰਸ਼ਮੀ ਤਰੰਗਾਂ ਨੂੰ ਪੜਚੋਲਣ ਲਈ ਸਾਇੰਸਦਾਨਾਂ ਦੀ ਬਣਾਈ ਪੱਟੀਦਰਜ ਰਾਹੀਂ ਅਸੀਂ ਨਿਤਾਰਾ ਕਰ ਸਕਦੇ ਕਿ ਹਾਈਡ੍ਰੋਜਨ ਕਿੰਨੀ ਮਾਤਰਾ ਵਿਚ, ਮੀਥੇਨ ਕਿੰਨੀ ਤੇ ਕਾਰਬਨ ਕਿੰਨੀ ਹੋਵੇਗੀ ਕਈ ਵਾਰੀਂ ਦੂਰ ਦੁਰਾਡਿਓਂ ਆਉਨਦੀਆਂ ਰਿਸ਼ਮੀ ਤਰੰਗਾਂ (wavelength) ਲਾਲ਼ ਵਟਾਈ ਲਹਿਰਾਂ (red shift) ਚ ਬਦਲ ਜਾਂਦੀਆਂ ਹਨ- ਏਸ ਦਾ ਮਤਲਬ ਇਹ ਕਿ ਸਪੇਕਟਰਮ ਬਦਲ ਜਾਸੀ ਪਰ ਪੱਟੀਦਰਜ ਰਾਹੀਂ ਸਾਨੂੰ ਜਾਣਕਾਰੀ ਮਿਲ ਜਾਂਦੀ ਕਿ ਇਹ ਹਾਈਡ੍ਰੋਜਨ ਏ, ਨਾਇਟ੍ਰੋਜਨ ਏ- ਏਸ ਦੀ ਮਿਸਾਲ ਹੋਰ ਸੌਖੇ ਢੰਗ ਨਾਲ਼ ਇੰਜ ਸਮਝ ਸਕਦੇ ਕਿ ਅੱਜ ਕੋਵਿਡ ਮਹਾਮਾਰੀ ਨੇ ਸਾਡੇ ਚਿਹਰਿਆਂ ਉੱਤੇ ਮਖੌਟੇ ਜਾਂ ਛਿੱਕੂ ਚੜ੍ਹਾ ਦਿੱਤੇ ਨੇਂ ਪਰ ਅਸੀਂ ਆਪਣੇ ਪਿਆਰਿਆਂ ਨੂੰ ਲੱਖ ਮਖੌਟਿਆਂ ਤੇ ਛਿੱਕੂਆਂ ਵਿਚ ਸੇਹਾਣ ਲੈਂਦੇ- ਜ਼ੇਮਜ਼ ਵੈਬ ਦੂਰ ਦਰਸ਼ਨੀ ਵਿਚ ਅਜਿਹੇ ਸਪਕਟਰੋਮੀਟਰ (spectrometer) ਲੱਗੇ ਹੋਏ ਜਿਹਦੇ ਉਤੇ ਦਰਜ ਪੱਟੀ ਰਾਹੀਂ ਅਸੀਂ ਉਨ੍ਹਾਂ ਬਾਹਰ ਵਾਰੇ ਸਿਆਰਿਆਂ ਉਤੇ ਮੌਜੂਦ ਤੱਤਾਂ (elements) ਨੂੰ ਭਾਲ਼ ਲਵਾਂਗੇ ਸਾਡੀ ਸੂਰਜ ਟਾਬਰੀ ਦੇ ਜਿਤਨੇ ਵੀ ਸਿਆਰੇ ਹਨ ਉਨ੍ਹਾਂ ਦੀ ਸਰਪੋਸ਼ ਫ਼ਜ਼ਾ ਹਾਈਡ੍ਰੋਜਨ ਗੈਸ ਨਾਲ਼ ਭਰੀ ਹੋਈ ਹਾਲਾਂ ਸਾਡੀ ਧਰਤੀ ਵਿਚ ਇਹਦੀ ਮਾਤਰਾ ਘੱਟ ਏ ਇਥੋਂ ਅਸੀਂ ਇਹ ਗਵੇੜ ਲਾ ਸਕਦੇ ਕਿ ਜ਼ੇਮਜ਼ ਵੈਬ ਰਾਹੀਂ ਸਾਨੂੰ ਹਾਈਡ੍ਰੋਜਨ ਦੇ ਚਿੰਨ੍ਹ ਬਹੁਤੇ ਲਭਸਨ-

ਇੱਕ ਹੋਰ ਬਹੁਤ ਬੁਝਣ ਜੋਗ ਗੱਲ ਜਿਸਦੀ ਖੋਜ ਅਸਾਂ ਜ਼ੇਮਜ਼ ਵੈਬ ਰਾਹੀਂ ਕਰਨੀ ਉਹ ਇਹ ਕਿ ਸਾਡੀ ਸੂਰਜ ਟਾਬਰੀ ਵਿਚ ਸਭ ਤੋਂ ਵੱਧ ਦਿੱਸਣ ਵਾਲਾ ਸਿਆਰਾ (mini Neptune) ਸਾਡੀ ਸੂਰਜ ਟਾਬਰੀ ਦਾ ਨਹੀਂ ਹੈ- ਫੇਰ ਇਹ ਸਿਆਰਾ ਕਿਵੇਂ ਦਾ ? ਇਹ ਸਿਆਰਾ ਨੇਪਚਯੂਨ ਸਿਆਰੇ ਵਰਗਾ ਏ- ਬਰਫ਼ ਦੇ ਗੋਲੇ ਵਰਗਾ ਧਰਤੀ ਤੋਂ ਤਕਰੀਬਨ ਚਾਰ ਗੁਣਾ ਵੱਡਾ ਏ- ਜੇ ਏਸ ਨੂੰ ਧਰੂ ਕੇ ਧਰਤੀ ਦੇ ਕੋਲ਼ ਲੈ ਆਈਏ ਤੇ ਸੂਰਜ ਦੀ ਤਪਸ਼ ਇਸਦੇ ਦੁਆਲੇ ਜੰਮੀ ਬਰਫ਼ ਨੂੰ ਉਡਾ ਦੇਵੇਗਾ ਤੇ ਥਲੋਂ ਥਲ ਡੂੰਗਰ ਨਿਕਲ ਆੳਨਗੇ ਖੋਜਣ ਜੋਗ ਇਹ ਕਿ ਦੂਜੀਆਂ ਸੂਰਜ ਟਾਬਰੀਆਂ ਵਿਚ ਇਹ ਮਿੰਨੀ ਨਪਚਯੂਨ ਮੌਜੂਦ ਏ ਸਾਡੀ ਸੂਰਜ ਟਾਬਰੀ ਵਿਚ ਕਿਉਂ ਨਹੀਂ ? ਜ਼ੇਮਜ਼ ਵੈਬ ਏਸ ਸਾਰੇ ਦੀ ਖੋਜ ਕਰੇਗੀ ਹੋਰ ਸਿਆਰੀਆਂ ਦੇ ਬਾਰੇ ਇਹ ਖੋਜ ਕਰੀਏਗੀ ਕਿ ਕੀ ਉਨ੍ਹਾਂ ਦੀ ਫ਼ਜ਼ਾ ਤੇ ਮਾਹੌਲ ਧੁਰੋਂ ਬਣੇ ਨੇਂ ? ਮਤਲਬ ਸਿਆਰਿਆਂ ਦੀ ਫ਼ਜ਼ਾ ਤੇ ਮਾਹੌਲ ਦੋ ਕਿਸਮਾਂ ਦੇ ਹਨ- ਨਪਚਯੂਨ, ਯੂਰੇਨਸ, ਜ਼ਹਲ (ਸ਼ਨੀ), ਮੁਸ਼ਤਰੀ (ਬ੍ਰਹਿਸਪਤੀ) ਉਹ ਸਿਆਰੇ ਨੇਂ ਜਿਹਨਾਂ ਦੀ ਫ਼ਜ਼ਾ ਤੇ ਮਾਹੌਲ ਕੱਕਰ ਰੇਖਾ (frost line) ਤੋਂ ਪਿੱਛੇ ਏ ਜਦੋਂ ਸਾਡੀ ਸੂਰਜ ਟਾਬਰੀ ਹੋਂਦ ਚ ਆ ਰਹੀ ਸੀ, ਇਨ੍ਹਾਂ ਸਿਆਰਿਆਂ ਦੀ ਬਾਹਰਲੀ ਫ਼ਜ਼ਾਈ ਪਰਤ ਉਸਰੀ ਹੋਈ ਸੀ ਜਦਕਿ ਧਰਤੀ ਦੀ ਫ਼ਜ਼ਾਈ ਪਰਤ ਭੋਰਾ ਫ਼ਰਕ ਏ ਕਿਉਂਕਿ ਇਹ ਧੁਰੋਂ ਉਸਰੀ ਏ ਏਸ ਨੂੰ (secondary atmosphere) ਆਂਹਦੇ ਨੇਂ- ਸੋ ਜ਼ੇਮਜ਼ ਵੈਬ ਸਾਨੂੰ ਇਨ੍ਹਾਂ ਸਿਆਰਿਆਂ ਤੋਂ ਰੂਸ਼ਨਾਸ ਕਰਾਵੇਗੀ ਕਿ ਕਿਹੜੇ ਸਿਆਰੇ ਬਾਹਰਲੀ ਫ਼ਜ਼ਾਈ ਪਰਤ ਨਾਲ਼ ਉਸਰੇ ਜਾਂ ਧੁਰੋਂ ਉਸਰੇ- ਹੱਬਲ ਦਾ ਦੱਸਿਆ ਨਜ਼ਰੀਆ ਕਿ ਪੁਲਾੜ ਪਸਰ ਰਿਹਾ ਏ ਜਿਸ ਨੂੰ ਅਸੀਂ ਹੱਬਲ ਕਾਨਸਟਨਟ (Hubble Constant) ਰਾਹੀਂ ਪੜਚੋਲਦੇ ਕਿ ਦੂਰ ਦੀਆਂ ਅੰਬਰ ਨਦੀਆਂ ਸਾਥੋਂ ਬੜੀ ਸ਼ਿਤਾਬੀ ਨਾਲ਼ ਦੂਰ ਜਾ ਰਹੀਆਂ ਨੇਂ ਤੇ ਨੇੜਲੀਆਂ ਘੱਟ ਗਤੀ ਨਾਲ਼- ਸਵਾਲ ਇਹ ਕਿ ਦੂਰ ਨੇੜੇ ਜਾਵਣ ਦਾ ਲੇਖਾ ਕੀ ਏ ? ਇਹ ਜਾਣਕਾਰੀ ਹੱਬਲ ਕਾਨਸਟਨਟ ਰਾਹੀਂ ਅੱਪੜਦੀ ਕਿ ੬੬ ਤੋਂ ੭੨ ਕਿਲੋਮੀਟਰ ਫ਼ੀ ਸੈਕਿੰਡ- ਹੱਬਲ ਇਨ੍ਹਾਂ ਅੰਕੜਿਆਂ ਨੂੰ ਦੱਸਣ ਦਾ ਜਤਨ ਕਰਦੀ ਪਰ ਹਿਸਾਬ ਵਿਚ ਭੋਰਾ ਫ਼ਰਕ ਆ ਜਾਂਦਾ ਏ-

ਜ਼ੇਮਜ਼ ਵੈਬ ਬਾਰੇ ਇਹ ਵਿਸ਼ਵਾਸ ਨਾਲ਼ ਕਿਹਾ ਜਾ ਸਕਦਾ ਕਿ ਇਹ ਸਾਨੂੰ ਪੱਸਰਦੇ ਪੁਲਾੜ ਦੀ ਗਤੀ ਬਾਬਤ ਸ਼ੁੱਧ ਜਾਣਕਾਰੀ ਦੇਵੇਗੀ ਦੂਜੀ ਵੱਡੀ ਖੋਜ ਇਹ ਕਰੀਏਗੀ ਕਿ ਨਵਜੰਮੀਆਂ ਸੂਰਜ ਟਾਬਰੀਆਂ ਕਿਵੇਂ ਉੱਸਰਦੀਆਂ ਪਈਆਂ ਨੇਂ ਜਿਸਦੇ ਤਵੱਕਲ ਅਸਾਂ ਆਪਣੀ ਸੂਰਜ ਟਾਬਰੀ ਦੀ ਜਾਣਕਾਰੀ ਗਵੇੜ ਸਕਦੇ, ਤਾਰਿਆਂ, ਸਿਆਰਿਆਂ, ਸਿਆਰਚਯਾਂ, ਧਰਤੀ ਉਤੇ ਪਾਣੀ ਤੇ ਜੀਵਨ ਜੋਤ ਕਿਵੇਂ ਉਸਰੀ ਇਨ੍ਹਾਂ ਸਾਰਿਆਂ ਸਵਾਲਾਂ ਦੀ ਉਡੀਕ ਸਾਨੂੰ ਰਵੇਗੀ ਮੈਂ ਆਸ ਕਰਦਾ ਕਿ ਭਲਕੇ ਜ਼ੇਮਜ਼ ਵੈਬ ਟੈਲੀਸਕੋਪ ਰਾਹੀਂ ਸਾਨੂੰ ਬਹੁਤ ਪੁਰਮਗ਼ਜ਼ ਜਾਣਕਾਰੀ ਹਾਸਿਲ ਹੋਵੇਗੀ।

ਸੰਪਰਕ : ਸ਼ਾਮ ਨਗਰ, ਲਹੌਰ, ਪੱਛਮੀ ਪੰਜਾਬ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की