ਖੁਸ਼ਬੂ ਪੰਜਾਬ ਦੀ

Latest news
ਲਵਲੀ ਯੂਨੀਵਰਸਿਟੀ ਕੋਲ ਚੱਲੀਆਂ ਗੋਲੀਆਂ ਗਾਇਕ ਮਾਸਟਰ ਸਲੀਮ ਦੇ ਘਰ ਚੋਰੀ ਪੰਜਾਬੀ ਸਿਨੇਮਾ ਨੂੰ ਵਿਲੱਖਣਤ ਦੇ ਨਵੇਂ ਰੰਗਾਂ ਵਿੱਚ ਰੰਗੇਗੀ ਫ਼ਿਲਮ 'ਸ਼ਿੰਦਾ-ਸ਼ਿੰਦਾ ਨੋ ਪਾਪਾ' केडी भंडारी के नेतृत्व में नॉर्थ हल्के में भाजपा उम्मीदीवार सुशील रिंकु के पक्ष में सफल बैठकों का हु... जालंधर की खुशहाली के लिए भाजपा ही मात्र विकल्प : सुशील रिंकु जालंधर की भलाई के लिये भाजपा का सत्ता में होना जरूरी-- तरूण कुमार ਬੀਜੇਪੀ ਨੇ ਸ਼ਾਹਕੋਟ ਹਲਕਾ ਵਿੱਚ ਬਹੁਤ ਹੀ ਸਫਲ ਮੀਟਿੰਗਾਂ ਕੀਤੀਆਂ ਸੀਨੀਅਰ ਲੜਕਿਆਂ ਦੇ ਵਰਗ ਵਿੱਚ ਜਲੰਧਰ ਨੇ ਐਸਬੀਐਸ ਨਗਰ ਨੂੰ ਹਰਾ ਕੇ ਖਿਤਾਬ ਤੇ ਕਬਜ਼ਾ ਕੀਤਾ ARMY COLLEGE OF NURSING, JALANDHAR CELEBRATED 14TH ANNUAL DAY ਬਠਿੰਡਾ ਨੇ ਜਲੰਧਰ ਨੂੰ ਹਰਾ ਕੇ ਫਾਇਨਲ ਵਿੱਚ ਪ੍ਰਵੇਸ਼ ਕੀਤਾ

ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ’ਤੇ ਸਵ: ਜਗਤਾਰ ਸਿੰਘ ਫੌਜੀ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ

ਚੰਡੀਗੜ (ਪ੍ਰੀਤਮ ਲੁਧਿਆਣਵੀ), – ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ’ਤੇ ਸਵ: ਸ ਜਗਤਾਰ ਸਿੰਘ ਫੌਜੀ ਦੀ ਯਾਦ ਨੂੰ ਸਮਰਪਿਤ ਦੂਜਾ ਖੂਨਦਾਨ ਕੈਂਪ ਮਿਤੀ 23 ਮਾਰਚ, 2022 ਨੂੰ ਲੁਧਿਆਣਾ-ਚੰਡੀਗੜ ਰੋਡ ਨੇੜੇ ਆਈ ਟੀ ਆਈ ਸਾਹਮਣੇ (ਸੁੱਖ ਫਾਰਮੈਸੀ ) ਸਮਰਾਲਾ ਵਿਖੇ ਲਗਾਇਆ ਗਿਆ। ਕੈਂਪ ਦਾ ਉਦਘਾਟਨ ਸ ਕਰਮਜੀਤ ਸਿੰਘ ਬਿਜਲੀ ਬੋਰਡ ਵੱਲੋਂ ਕੀਤਾ ਗਿਆ।  ਤੇਜਿੰਦਰ ਸਿੰਘ ਤੇਜੀ ਕਕਰਾਲਾ ਦੇ ਪਰਿਵਾਰ ਵੱਲੋਂ ਸਤਿੰਦਰ ਸਿੰਘ ਖਰੀਨਿਆ ਤੇ ਮਨਜੀਤ ਸਿੰਘ ਮੱਤੋ ਦੇ ਸਹਿਯੋਗ ਨਾਲ ਲਗਵਾਏ ਗਏ ਇਸ ਦੂਸਰੇ ਖੂਨਦਾਨ ਕੈਂਪ ਵਿਚ ਵੱਧ ਚੜ ਕੇ ਔਰਤਾਂ ਵੱਲੋਂ ਖੂਨਦਾਨ ਕੀਤਾ ਗਿਆ। ਇਸ ਮੌਕੇ ’ਤੇ ਖੂਨਦਾਨੀਆਂ ਨੂੰ ਮੈਡਲ ਦੇ ਕੇ ਉਨਾਂ ਦਾ ਮਾਣ ਸਨਮਾਨ ਵੀ ਕੀਤਾ ਗਿਆ। ਸਿਵਲ ਹਸਪਤਾਲ ਸਮਰਾਲਾ ਅਤੇ ਸਿਵਲ ਹਸਪਤਾਲ ਲੁਧਿਆਣਾ ਦੀਆ ਟੀਮਾਂ ਵੱਲੋਂ ਇਸ ਮੌਕੇ ’ਤੇ 63 ਖੂਨਦਾਨੀਆਂ ਦਾ ਖੂਨ ਇਕੱਤਰ ਕੀਤਾ ਗਿਆ।

          ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਪਿੰਡ ਦੀਵਾਲਾ ਦੇ ਪੁਰਾਤਨ ਵਸਤਾਂ ਦੀ ਸਾਂਭ-ਸੰਭਾਲ ਕਰਨ ਵਾਲੇ ਨੌਜਵਾਨ ਸ੍ਰ. ਤਸਵਿੰਦਰ ਸਿੰਘ ਵੜੈਚ ਨੇ ਦੱਸਿਆ ਕਿ ਇਸ ਮੌਕੇ ’ਤੇ ਸ. ਮੇਹਰ ਸਿੰਘ (ਓ ਬੀ ਸੀ ਬੈਂਕ), ਸੂਬੇਦਾਰ ਸ ਬਿਕਰਮਜੀਤ ਸਿੰਘ ਮਾਣਕੀ, ਜੈਪਾਲ ਸਿੰਘ (ਐਸ ਬੀ ਆਈ ਬੈਂਕ), ਰਣਧੀਰ ਸਿੰਘ ਸਮਰਾਲਾ (ਐਮ. ਸੀ.), ਰਣਵਿਜੇ (ਐਮ. ਸੀ.),ਸੁਖਵੀਰ ਸਿੰਘ, ਬੱਬਲੂ ਸਮਰਾਲਾ, ਨੀਸਾ ਸਰਪੰਚ ਖਰੀਨਿਆ, ਡਾ. ਗੁਰਕਿਰਪਾਲ ਸਿੰਘ ਕੈਲੇ, ਨਵੀ ਬੈਂਸ, ਗੁਰਜੀਤ ਕੂੰਮਕਲਾਂ, ਪਿ੍ਰੰਸ ਕੁਕਰੇਜਾ, ਮਨੀ ਮਾਂਗਟ, ਯਾਦੀ ਤੱਖਰਾਂ, ਸੂਬੇਦਾਰ ਬਲਜਿੰਦਰ ਸਿੰਘ, ਸੇਵਾ ਸਿੰਘ (ਐਮ. ਸੀ.), ਬੰਟੀ ਸਾਮਗੜ, ਰਮਨ ਢਿੱਲਵਾਂ, ਅਮਰਜੀਤ ਸਿੰਘ ਸਿਹਾਲਾ, ਵਿਸ਼ਾਲ ਭਾਰਤੀ, ਪਵਨ ਸਹੋਤਾ, ਰਣਧੀਰ ਸਿੱਧੂ, ਅਮਰਿੰਦਰ ਨੀਲੋਂ, ਇੰਦਰਜੋਤ ਮਾਂਗਟ, ਰਾਜਵਿੰਦਰ ਖੇੜਾ, ਅਮਨ ਬੌਂਦਲੀ, ਗੁਰਜੀਤ ਸਿੰਘ ਨਾਗਰਾ, ਐਡਵੋਕੇਟ ਗਗਨ ਥਾਪਰ, ਅੰਤਰਜੋਤ ਸਿੰਘ ਤੇ ਰਵਿੰਦਰ ਸਿੰਘ ਖਾਲਸਾ ਕਕਰਾਲਾ ਆਦਿ ਉਚੇਚੇ ਤੌਰ ਤੇ ਹਾਜ਼ਰ ਸਨ।

Loading

Scroll to Top