ਸੰਦੀਪ ਨੰਗਲ ਅੰਬੀਆਂ ਨੂੰ ਸਮਰਪਿਤ ਕੈਂਡਲ ਮਾਰਚ ਕੱਢਿਆ 

ਸੰਦੀਪ ਨੰਗਲ ਅੰਬੀਆਂ ਅਮਰ ਰਹੇ ਦੇ ਲੱਗੇ ਨਾਅਰੇ
ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਪੰਜਾਬੀਆਂ ਦੀ ਹਰਮਨਪਿਆਰੀ ਖੇਡ ਕਬੱਡੀ ਦੇ ਸੰਸਾਰ ਪ੍ਸਿੱਧ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੀ ਮਿ੍ਤਕ ਰੂਹ ਨੂੰ ਆਤਮਿਕ ਸਾਂਤੀ ਦੇਣ ਲਈ ਅੱਜ ਪਿੰਡ ਖਡਿਆਲ ਵਿਖੇ ਨੌਜਵਾਨਾਂ ਵਲੋਂ ਅੰਤਰਰਾਸ਼ਟਰੀ ਕਬੱਡੀ ਕੁਮੈਂਟੇਟਰ ਸਤਪਾਲ ਮਾਹੀ ਦੀ ਅਗਵਾਈ ਵਿੱਚ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਖਡਿਆਲ ਨੇ ਕਿਹਾ ਸੰਦੀਪ ਨੰਗਲ ਅੰਬੀਆਂ ਕਬੱਡੀ ਖੇਡ ਜਗਤ ਦਾ ਉਹ ਮਹਾਨ ਖਿਡਾਰੀ ਸੀ ਜਿਸ ਨੇ ਦੋ ਦਹਾਕੇ ਕਬੱਡੀ ਵਿੱਚ ਆਪਣੀ ਖੂਬਸੂਰਤ ਛਾਪ ਛੱਡੀ। ਉਹ ਸੈਂਕੜੇ ਨੌਜਵਾਨਾਂ ਦਾ ਮਾਰਗਦਰਸ਼ਕ ਸੀ, ਉਸ ਦੀ ਬੇਵਕਤੀ ਮੌਤ ਨਾਲ ਕਬੱਡੀ ਜਗਤ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। ਸੰਦੀਪ ਦੇ ਜਾਣ ਨਾਲ ਕਬੱਡੀ ਖੇਡ ਵਿੱਚ ਇੱਕ ਖਿਲਾਅ ਜਿਹਾ ਪੈਦਾ ਹੋ ਗਿਆ ਹੈ, ਜਿਸ ਨੂੰ ਪੂਰਾ ਕਰਨ ਲਈ ਦਹਾਕੇ ਬੱਧੀ ਸਮਾਂ ਲੱਗੇਗਾ।
ਇਸ ਮੌਕੇ ਇੱਕਠੇ ਹੋਕੇ ਸੈਂਕੜੇ ਨੌਜਵਾਨਾਂ ਨੇ “ਸੰਦੀਪ ਨੰਗਲ ਅੰਬੀਆਂ ਅਮਰ ਰਹੇ” “ਸੰਦੀਪ ਤੇਰੀ ਸੋਚ ਤੇ ਪਹਿਰਾ ਦਿਆਂਗ
 ਠੋਕ ਕੇ” ” ਮਾਂ ਖੇਡ ਕਬੱਡੀ ਜਿੰਦਾਬਾਦ ” ਦੇ ਨਾਅਰੇ ਲਾਏ। ਪਿੰਡ ਵਾਸੀਆਂ ਨੇ ਘਰਾਂ ਤੋਂ ਬਾਹਰ ਨਿਕਲ ਕੇ ਸੰਦੀਪ ਨੰਗਲ ਅੰਬੀਆਂ ਨੂੰ ਸਰਧਾਂਜਲੀ ਰੂਪ ਵਿੱਚ ਸਿਜਦਾ ਕੀਤਾ।
ਇਹ ਕਾਫਲਾ ਪੂਰੇ ਪਿੰਡ ਵਿੱਚ ਦੀ ਹੁੰਦੇ ਹੋਏ ਪਿੰਡ ਦੇ ਖੇਡ ਮੈਦਾਨ ਵਿੱਚ ਪੁੱਜਿਆ ਜਿੱਥੇ ਸਾਰੇ ਖਿਡਾਰੀਆਂ ਤੇ ਪਿੰਡ ਵਾਸੀਆਂ ਨੇ ਮਹਾਨ ਖਿਡਾਰੀ ਨੂੰ ਸਰਧਾਂਜਲੀ ਦਿੱਤੀ।
ਇਸ ਮੌਕੇ ਪ੍ਧਾਨ ਬੀਰਬਲ ਸਿੰਘ ਨਿੰਮਾ, ਜਗਪਾਲ ਸਿੰਘ ਢੀਂਡਸਾ, ਪਿ੍ਤਪਾਲ ਸਿੰਘ, ਕਬੱਡੀ ਖਿਡਾਰੀ ਗੁਰਸੇਵਕ ਸਿੰਘ ਲੱਡੂ, ਲਾਡੀ ਸਿੰਘ, ਘਾਕੀ , ਹੈਪੀ,ਅੰਸ਼ੂ, ਖੁਸ਼ੀ,ਸੰਜੂ,ਰਵੀ, ਗੀਤਕਾਰ ਸੁੱਖੀ ਢੀਂਡਸਾ, ਸਿੰਦਾ, ਹਰਬੰਸ ਸਿੰਘ, ਜਸਪ੍ਰੀਤ ਜੱਸੀ, ਅਵਤਾਰ ਸਿੰਘ ਤਾਰੀ, ਜਗਤਾਰ ਸਿੰਘ ਤਾਰੀ, ਰਾਜੂ ਸਿੰਘ, ਸੁੱਖਾ ਟੇਲਰ, ਯੁੱਧਵੀਰ, ਖੁਸੀ, ਸੱਖਣ, ਬੌਬੀ, ਦੀਪ, ਕੁਲਦੀਪ ਸਿੰਘ, ਸੋਮਾ ਸਿੰਘ, ਬੇਅੰਤ ਸਿੰਘ, ਗੱਗੂ, ਸੇਬੀ, ਤਰਸੇਮ ਸਿੰਘ, ਜਗਰਾਜ ਸਿੰਘ, ਨਿੱਕਾ ਸਿੰਘ, ਇੰਦਰੀ, ਲਾਡੀ, ਗੁਰਵਿੰਦਰ ਸਿੰਘ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਰ ਸਨ।

Loading

Scroll to Top
Latest news
Wardwise Election results Jalandhar: ਜਲੰਧਰ ਨਗਰ ਨਿਗਮ ਚੋਣਾਂ ਦੇ 85 ਨਤੀਜੇ, ਦੇਖੋ ਕਿਹੜੀ ਪਾਰਟੀ ਜਿੱਤੀ ਗਾਇਕ ਬੂਟਾ ਮੁਹੰਮਦ ਨੇ ਆਪਣੇ ਭਾਈਚਾਰੇ ਦੇ ਸਾਥੀ ਕਲਾਕਾਰਾਂ ਨੂੰ ਨਾਲ਼ ਲੈਕੇ ਕਿਸਾਨ ਅੰਦੋਲਨ ਚ ਸ਼ਾਮਿਲ ਹੋਣ ਦਾ ਕੀਤਾ ਐਲ... ਜਲੰਧਰ ਨਗਰ ਨਿਗਮ ਚੋਣਾਂ : ਜਨਰਲ ਚੋਣ ਆਬਜ਼ਰਵਰ ਵੱਲੋਂ ਚੋਣਾਂ ਦੀਆਂ ਤਿਆਰੀਆਂ ਅਤੇ ਪ੍ਰਬੰਧਾਂ ਦੀ ਸਮੀਖਿਆ भाजपा ने जारी किया जालंधर नगर निगम चुनावो को लेकर घोषणा पत्र ਵਾਰਡ ਨੰਬਰ 21 ਵਿੱਚ ਭਾਜਪਾ ਉਮੀਦਵਾਰ ਅੰਜੂ ਭਾਰਦਵਾਜ ਦੇ ਹਕ਼ ਵਿਚ ਚੱਲੀ ਹਨੇਰੀ ਨੇ ਵਿਰੋਧੀ ਪਾਰਟੀਆਂ ਦੇ ਉਮੀਦਵਾਰ ਕੀਤੇ... भारतीय जनता पार्टी में प्रदीप खुल्लर की हुई घर वापसी ਭੀਖੀ ਦੇ ਕਬੱਡੀ ਕੱਪ 'ਤੇ ਹਰਿਆਣੇ ਦੇ ਗੱਭਰੂਆਂ ਦੀ ਝੰਡੀ राज्य चुनाव आयोग के निर्देशों और नियमों की इन्न- बिन्न पालना यकीनी बनाने को कहा आप पंजाब अध्यक्ष अमन अरोड़ा ने डेरा ब्यास प्रमुख बाबा गुरिंदर सिंह ढिल्लों से मुलाकात की आम आदमी पार्टी ने जालंधर के विकास के लिए पांच बड़ी गारंटियों की घोषणा की