ਪਰਵਾਸੀ ਪੰਜਾਬੀਆਂ ਦੇ ਜਜ਼ਬਾਤੀ ਬੰਧਨਾਂ ਤੇ ਰਿਸ਼ਤਿਆਂ ਦੀ ਕਹਾਣੀ ਫ਼ਿਲਮ ‘ਏਸ ਜਹਾਨੋਂ ਦੂਰ ਕਿੱਤੇ-ਚਲ ਜਿੰਦੀਏ’

ਪੰਜਾਬੀ ਸਿਨੇਮਾਂ ਹੁਣ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ ਤੇ ਨਵੇਂ-ਨਵੇਂ ਵਿਸ਼ਿਆਂ ਦੀ ਫਿਲਮਾਂ ਦਰਸ਼ਕਾਂ ਦੀ ਝੋਲੀ ਪਾ ਰਿਹਾ ਹੈ।ਦਰਸ਼ਕ ਵੀ ਹੁਣ ਰਲਦੇ-ਮਿਲਦੇ ਵਿਿਸ਼ਆਂ ਵਾਲੀਆਂ ਫਿਲਮਾਂ ਨੂੰ ਨਕਾਰ ਕੇ ਕੁਝ ਵੱਖਰਾ ਵੇਖਣ ਦੀ ਚਾਹਤ ਰੱਖਦੇ ਹਨ।ਇਸੇ ਰੁਝਾਨ ਤਹਿਤ ‘ਨੀਰੂ ਬਾਜਵਾ ਐਂਟਰਟੇਨਮੈਂਟ’ ਅਤੇ ‘ਘੈਂਟ ਬੁਆਏਜ ਐਂਟਰਟੇਨਮੈਂਟ’ ਬੈਨਰ ਇੱਕ ਵੱਖਰੇ ਵਿਸ਼ੇ ਦੀ ਆਪਣੀ ਨਵੀਂ ਫਿਲਮ ‘ਏਸ ਜਹਾਨੋਂ ਦੂਰ ਕਿੱਤੇ-ਚਲ ਜਿੰਦੀਏ’ 24 ਮਾਰਚ ਨੂੰ ਦਰਸ਼ਕਾਂ ਦੇ ਰੂਬਰੂ ਕਰਨ ਜਾ ਰਿਹਾ ਹੈ।ਇਸ ਫਿਲਮ ਦੇ ਹਾਲ ਹੀ ‘ਚ ਰਿਲੀਜ਼ ਹੋਏ ਸ਼ਾਨਦਾਰ ਟੀਜ਼ਰ ਨੇ ਦਰਸ਼ਕਾਂ ਦੀ ਉਤਸੁਕਤਾ ਨੂੰ ਹੋਰ ਵਧਾ ਦਿੱਤਾ ਹੈ।ਇਸ ਫਿਲਮ ਵਿੱਚ ਨੀਰੂ ਬਾਜਵਾ, ਗੁਰਪ੍ਰੀਤ ਘੁੱਗੀ, ਕੁਲਵਿੰਦਰ ਬਿੱਲਾ, ਜੱਸ ਬਾਜਵਾ, ਅਦਿਤੀ ਸ਼ਰਮਾ ਅਤੇ ਰੁਪਿੰਦਰ ਰੂਪੀ ਨੂੰ ਇੱਕੋਂ ਸਕਰੀਨ ਉੱਤੇ ਇਕੱਠੇ ਨਜ਼ਰ ਆਉਣਗੇ।ਇਸ ਫਿਲਮ ਨੂੰ ਨਿਰਮਾਤਾ ਹੈਰੀ ਕਾਹਲੋਂ, ਕੁਲਵਿੰਦਰ ਬਿੱਲਾ ਅਤੇ ਸੰਤੋਸ਼ ਸੁਭਾਸ਼ ਥੀਟੇ ਦੁਆਰਾ ਵਲੋਂ ਪ੍ਰੋਡਿਊਜ ਕੀਤਾ ਗਿਆ ਹੈ।ਜਿਵੇਂ ਕਿ ਅਸੀਂ ਟ੍ਰੇਲਰ ਤੋਂ ਦੇਖ ਸਕਦੇ ਹਾਂ ਕਿ ਫਿਲਮ ਕਹਾਣੀ ਦੇ ਉਸ ਹਿੱਸੇ ਨਾਲ ਵਾਕਿਫ਼ ਕਰਾਉਂਦੀ ਹੈ ਜੋ ਆਪਣੇ ਵਤਨ ਅਤੇ ਆਪਣੀ ਮਿੱਟੀ ਨੂੰ ਛੱਡ ਪ੍ਰਦੇਸਾਂ ਵਿੱਚ ਵੱਸ ਰਹੇ ਹਨ। ਇਹ ਲੜਾਈ ਹੋਂਦ ਅਤੇ ਹੱਕਾਂ ਦੀ ਹੈ ਜੋ ਸਾਡੀ ਦੇਸ਼ ਪ੍ਰਤੀ ਪਿਆਰ ਦੀ ਭਾਵਨਾ ਨੂੰ ਦਰਸਾਉਂਦੀ ਹੈ। ਫਿਲਮ ਦੇ ਨਿਰਦੇਸ਼ਕ ਉਦੈ ਪ੍ਰਤਾਪ ਸਿੰਘ ਹਨ ਅਤੇ ਫਿਲਮ ਦੀ ਕਹਾਣੀ ਜਗਦੀਪ ਵੜਿੰਗ ਨੇ ਲਿਖੀ ਗਈ ਹੈ ਜਿਨ੍ਹਾਂ ਨੇ ‘ਮਾਂ ਦਾ ਲਾਡਲਾ’, ‘ਗਲਵੱਕੜੀ’, ਅਤੇ ‘ਮੈਂ ਤੇ ਬਾਪੂ’ ਵਰਗੀਆਂ ਫਿਲਮਾਂ ਦੀ ਬਾਕਮਾਲ ਕਹਾਣੀ ਵੀ ਲਿਖੀ ਸੀ। ਇਸ ਫਿਲਮ ਦਾ ਬੈਕਗਰਾਊਂਡ ਸਕੋਰ ਰਾਜੂ ਸਿੰਘ ਨੇ ਦਿੱਤਾ ਹੈ, ਔਰ ਸੰਗੀਤ ਵੇਹਲੀ ਜਨਤਾ ਰਿਕੌਰਡਸ ਵਲੋਂ ਦਿੱਤਾ ਗਿਆ ਹੈ।ਆਪਣੀ ਆਉਣ ਵਾਲੀ ਫਿਲਮ ਦੇ ਟ੍ਰੇਲਰ ਨੂੰ ਪੇਸ਼ ਕਰਦੇ ਹੋਏ, ਨਿਰਮਾਤਾ ਹੈਰੀ ਕਾਹਲੋਂ, ਕੁਲਵਿੰਦਰ ਬਿੱਲਾ ਅਤੇ ਸੰਤੋਸ਼ ਸੁਭਾਸ਼ ਥੀਟੇ ਨੇ ਖੁਸ਼ੀ ਜਾਹਿਰ ਕਰਦਿਆਂ ਕਿਹਾ, “ਇਹ ਫਿਲਮ ਦੇਸ਼ ਪ੍ਰਤੀ ਪਿਆਰ ਅਤੇ ਵਿਛੜਨ ਦੇ ਦਰਦ ਨੂੰ ਦਰਸਾਉਂਦੀ ਹੈ। ਸਾਡਾ ਫਿਲਮ ਨੂੰ ਪੇਸ਼ ਕਰਨ ਦਾ ਮਕਸਦ ਇਹ ਹੈ ਕਿ ਦਰਸ਼ਕ ਸਾਡੀ ਫਿਲਮ ਬਣਾਉਣ ਦੇ ਸੱਚੇ ਅਤੇ ਨੇਕ ਇਰਾਦੇ ਨੂੰ ਚੰਗੀ ਤਰ੍ਹਾਂ ਸਮਝ ਸਕਣ। ਸਾਨੂੰ ਉਮੀਦ ਹੈ ਕਿ ਦਰਸ਼ਕ ਸਾਡੀ ਨਵੀਂ ਪੇਸ਼ਕਸ਼ ਨੂੰ ਆਪਣਾ ਭਰਪੂਰ ਪਿਆਰ ਦੇਣਗੇ।ਫਿਲਮ ਦੀ ਕਹਾਣੀ ਦੀ ਗੱਲ ਕਰਦਿਆਂ ਨਿਰਦੇਸ਼ਕ ਉਦੈ ਪ੍ਰਤਾਪ ਸਿੰਘ ਦਾ ਕਹਿਣਾ ਹੈ, “ਮੈਂ ਇਸ ਫਿਲਮ ਦੀ ਕਹਾਣੀ ਨੂੰ ਆਪਣੇ ਇੰਨਾ ਕਰੀਬ ਦੇਖਿਆ ਕਿ ਮੈਨੂੰ ਇਹ ਸੱਚ-ਮੁੱਚ ਅਸਲੀ ਕਹਾਣੀ ਲਗਦੀ ਹੈ। ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ ਕਿ ਫਿਲਮ ਦੇ ਟੀਜ਼ਰ ਨੂੰ ਦਰਸ਼ਕਾਂ ਨੇ ਆਪਣਾ ਇੰਨਾ ਪਿਆਰ ਦਿੱਤਾ। ਮੈਨੂੰ ਉਮੀਦ ਹੈ ਕਿ ਦਰਸ਼ਕ ਟ੍ਰੇਲਰ ਅਤੇ ਫਿਲਮ ਨੂੰ ਵੀ ਆਪਣਾ ਇੰਨਾ ਪਿਆਰ ਦੇਣਗੇ।”ਏਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ” 24 ਮਾਰਚ 2023 ਨੂੰ ਦੁਨੀਆ ਭਰ ਵਿੱਚ ਰਿਲੀਜ਼ ਹੋਵੇਗੀ।

ਹਰਜਿੰਦਰ ਸਿੰਘ 94638 28000

Loading

Scroll to Top
Latest news
केबिनेट मंत्री मोहिंदर भगत ने किया मंदिर पर लैंटर डालने का शुभारंभ जालंधर में आप की बड़ी जीत, मेयर बने वनीत धीर के नेतृत्व में जालंधर का विकास होगा नई ऊंचाइयों पर! ਜਲੰਧਰ ਨਗਰ ਨਿਗਮ ਨੂੰ ਮਿਲਿਆ ਨਵਾਂ ਮੇਅਰ, ਵਿਨੀਤ ਧੀਰ ਨੂੰ ਮਿਲਿਆ ਅਹੁਦਾ, 46 ਕੌਂਸਲਰਾਂ ਦਾ ਮਿਲਿਆ ਸਮਰਥਨ सरबत दा भला चैरिटेबल ट्रस्ट द्वारा वाहनों पर लगाए गए रिफ्लेक्टर ਜਾਰਜੀਆ ਹਾਦਸੇ ਵਿੱਚ ਮਾਰੇ ਗਏ ਰਵਿੰਦਰ ਕੁਮਾਰ ਦੇ ਪਰਿਵਾਰਕ ਜੀਆਂ ਦੀ ਸਹਾਇਤਾ ਕਰਨ ਲਈ ਪਹੁੰਚੇ ਡਾ. ਐਸ.ਪੀ. ਸਿੰਘ ਓਬਰਾਏ जिले के विकास के लिए बैंकों द्वारा विभिन्न योजनाओं के तहत अधिक से अधिक क़र्ज़ वितरित किया जाये: अतिर... जिला रोजगार एवं कारोबार ब्यूरो ने विश्व दिवस मनाया डिविजनल कमिश्नर ने जिमखाना क्लब में सोलर पावर परियोजना का उद्घाटन किया दोआबा वेलफेयर सोसायटी ने किया गया तीसरे कीर्तन दरबार सफर-ए-शहादत का आयोजन क्रिसमस पर ओपन डोर चर्च खोजनेवाला में करवाएं महान समागम में मोहिंदर भगत ने मुख्य अतिथि के रुप में की...