ਨਵੀਂ ਦਿੱਲੀ – ਪੰਜ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਦੀ ਹਾਰ ਪਿੱਛੋਂ ਕਾਂਗਰਸ ਵਰਕਿੰਗ ਕਮੇਟੀ (ਸੀਡਬਲਿਊਸੀ) ਦੀ ਮੀਟਿੰਗ ਵਿੱਚ ਹਾਰ ਦੇ ਕਾਰਨਾਂ ਅਤੇ ਭਵਿੱਖ ਦੀ ਰਣਨੀਤੀਦੀ ਚਰਚਾ ਕੀਤੀ ਗਈ ਹੈ। ਮੀਟਿੰਗ ਦੀ ਪ੍ਰਧਾਨਗੀ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਕੀਤੀ।
ਮੀਟਿੰਗ ਬਾਰੇ ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਦੱਸਿਆ ਕਿ ਵਰਕਿੰਗ ਕਮੇਟੀ ਮੈਂਬਰਾਂ ਨੇ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਸੁਧਾਰ ਦੀ ਗੱਲ ਕੀਤੀ ਹੈ। ਬੈਠਕ ਤੋਂ ਬਾਅਦ ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਨੇ ਪੱਤਰਕਾਰਾਂ ਨੂੰ ਕਿਹਾ ਕਿ ਕਾਂਗਰਸ ਦੀ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਹੀ ਪਾਰਟੀ ਦੀ ਅਗਵਾਈ ਕਰਨਾ ਜਾਰੀ ਰੱਖੇਗੀ ਤੇ ਸਾਨੂੰ ਸਭ ਨੂੰ ਉਸਦੀ ਅਗਵਾਈ ਦਾ ਵਿਸ਼ਵਾਸ ਹੈ।ਆਲ ਇੰਡੀਆ ਕਾਂਗਰਸ ਵੱਲੋਂ ਗੋਆ ਦੇ ਇੰਚਾਰਜ ਦਿਨੇਸ਼ ਗੁੰਡੂ ਰਾਓ ਨੇ ਦੱਸਿਆ ਕਿ ‘ਸੋਨੀਆ ਗਾਂਧੀ ਪਾਰਟੀ ਦੀ ਪ੍ਰਧਾਨ ਬਣੀ ਰਹੇਗੀ। ਅਸੀਂ ਪੰਜ ਰਾਜਾਂ ਦੇ ਚੋਣ ਨਤੀਜਿਆਂਦੀ ਚਰਚਾ ਕੀਤੀ ਹੈ।ਹਾਲਾਤ ਨੂੰ ਕਿਵੇਂ ਅੱਗੇ ਤੋਰਨਾਅਤੇ ਅਗਲੀਆਂ ਚੋਣਾਂ ਦੀ ਤਿਆਰੀ ਕਿਵੇਂ ਕਰਨੀ ਹੈ, ਇਹ ਵੀ ਚਰਚਾ ਕੀਤੀ ਹੈ।’ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਕਿਹਾ ਕਿ ਕਾਂਗਰਸ ਦੇਸ਼ ਦੀ ਸਭ ਤੋਂ ਭਰੋਸੇਮੰਦ ਵਿਰੋਧੀ ਧਿਰ ਹੈ, ਇਸ ਦੇ ਸੁਧਾਰ ਦੀ ਲੋੜ ਹੈ। ਥਰੂਰ ਨੇ ਪਹਿਲਾਂ ਵੀ ਕਈ ਵਾਰੀਏਦਾਂ ਦੀ ਗੱਲ ਕਹੀ ਹੈ। ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਤੇ ਤਿੰਨ ਹੋਰ ਸੀਨੀਅਰ ਕਾਂਗਰਸੀ ਆਗੂ ਵਰਕਿੰਗ ਕਮੇਟੀ ਮੀਟਿੰਗ ਵਿੱਚ ਨਹੀਂ ਆਏ।